ਗਿਰਾਵਟ ਦੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 164 ਅਤੇ ਨਿਫਟੀ 39 ਅੰਕ ਫਿਸਲਿਆ

02/07/2020 3:54:59 PM

ਨਵੀਂ ਦਿੱਲੀ—ਕਾਰੋਬਾਰ ਦੇ ਆਖਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਸੈਂਸੈਕਸ 164.18 ਅੰਕ ਡਿੱਗ ਕੇ 41141.85 ਅੰਕ ਜਦੋਂਕਿ ਨਿਫਟੀ 39.60 ਅੰਕਾਂ ਦੀ ਗਿਰਾਵਟ ਦੇ ਨਾਲ 12098.35 ਅੰਕ 'ਤੇ ਬੰਦ ਹੋਇਆ ਹੈ।
ਸਵੇਰੇ 9.28 ਵਜੇ ਪਿਛਲੇ ਸੈਸ਼ਨ 'ਚ 46.32 ਅੰਕ ਭਾਵ 0.11 ਫੀਸਦੀ ਦੀ ਕਮਜ਼ੋਰੀ ਦੇ ਨਾਲ 41,259.71 'ਤੇ ਕਾਰੋਬਾਰ ਕਰ ਰਿਹਾ ਸੀ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੰਵੇਦੀ ਸੂਚਕਾਂਕ ਨਿਫਟੀ ਵੀ ਪਿਛਲੇ ਸੈਸ਼ਨ ਤੋਂ 20.50 ਅੰਕ ਭਾਵ 0.17 ਫੀਸਦੀ ਹੇਠਾਂ 12,117.45 'ਤੇ ਬਣਿਆ ਹੋਇਆ ਸੀ।
ਚਾਰ ਦਿਨਾਂ ਦੀ ਤੇਜ਼ੀ ਦੇ ਬਾਅਦ ਗਿਰਾਵਟ
ਘਰੇਲੂ ਸ਼ੇਅਰ ਬਾਜ਼ਾਰ 'ਚ ਚਾਰ ਦਿਨਾਂ ਦੀ ਤੇਜ਼ੀ ਦੇ ਬਾਅਦ ਗਿਰਾਵਟ ਆਈ ਹੈ ਜੋ ਕਿ ਖਾਸ ਤੌਰ 'ਤੇ ਏਸ਼ੀਆਈ ਬਾਜ਼ਾਰ ਤੋਂ ਮਿਲ ਰਹੇ ਕਮਜ਼ੋਰ ਸੰਕੇਤਾਂ ਦੀ ਵਜ੍ਹਾ ਨਾਲ ਹਨ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਦੇ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਭਾਵ ਸੈਂਸੈਕਸ ਇਸ ਤੋਂ ਪਹਿਲਾਂ 88.38 ਅੰਕਾਂ ਦੀ ਤੇਜ਼ੀ ਦੇ ਨਾਲ 41,394 'ਤੇ ਖੁੱਲ੍ਹਿਆ ਹੈ ਪਰ ਬਾਅਦ 'ਚ ਬਿਕਵਾਲੀ ਦੇ ਦਬਾਅ 'ਚ ਬਾਜ਼ਾਰ 'ਚ ਗਿਰਾਵਟ ਆ ਗਈ ਅਤੇ ਸੈਂਸੈਕਸ ਫਿਸਲ ਕੇ 41,223.58 'ਤੇ ਆ ਗਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਨਿਫਟੀ ਵੀ ਪਿਛਲੇ ਸੈਸ਼ਨ ਤੋਂ ਵਾਧੇ ਨਾਲ 12,151.15 'ਤੇ ਖੁੱਲ੍ਹਿਆ ਅਤੇ 12,154.70 ਤੱਕ ਉਛਲਿਆ ਪਰ ਬਾਅਦ 'ਚ ਫਿਸਲ ਕੇ 12,112.30 'ਤੇ ਆ ਗਿਆ।
ਸ਼ੁਰੂਆਤੀ ਕਾਰੋਬਾਰ 'ਚ ਸੁਸਤੀ
ਆਮ ਬਜਟ ਦੇ ਬਾਅਦ ਸ਼ਨੀਵਾਰ ਨੂੰ ਵਿਸ਼ੇਸ਼ ਦੇ ਦੌਰਾਨ ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਆਈ ਸੀ ਜਿਸ ਦੇ ਬਾਅਦ ਇਸ ਹਫਤੇ ਲਗਾਤਾਰ ਚਾਰ ਦਿਨਾਂ ਤੱਕ ਤੇਜ਼ੀ ਦਾ ਰੁਖ ਰਿਹਾ ਜਿਸ ਨਾਲ ਜ਼ਬਰਦਸਤ ਰਿਕਵਰੀ ਆਈ ਪਰ ਹਫਤੇ ਦੇ ਆਖਿਰੀ ਸੈਸ਼ਨ 'ਚ ਸ਼ੁਰੂਆਤੀ ਕਾਰੋਬਾਰੀ ਦੌਰਾਨ ਸੁਸਤੀ ਬਣੀ ਹੋਈ ਸੀ।


Aarti dhillon

Content Editor

Related News