ਸੈਂਸੈਕਸ 1700 ਅੰਕ ਡਿੱਗਾ ਤੇ ਨਿਫਟੀ ਵੀ ਧੜੰਮ, ਡਾਲਰ 75 ਰੁ: ''ਤੇ ਪੁੱਜਾ

03/19/2020 10:57:24 AM

ਮੁੰਬਈ— ਕੋਰੋਨਾ ਵਾਇਰਸ ਕਾਰਨ ਛੋਟੇ ਨਿਵੇਸ਼ਕਾਂ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਹੈ। ਗਲੋਬਲ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਦੇ ਮੱਦੇਨਜ਼ਰ ਵੀਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਵੀ ਭਾਰਤੀ ਬਾਜ਼ਾਰ ਵੱਡੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 1,783.92 ਅੰਕ ਦੀ ਭਾਰੀ ਗਿਰਾਵਟ ਨਾਲ 27,085.59 ਦੇ ਪੱਧਰ 'ਤੇ ਖੁੱਲ੍ਹਾ ਹੈ। ਬਾਜ਼ਾਰ ਦੇ ਬੁਰੇ ਹਾਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਸੈਂਸੈਕਸ ਜਨਵਰੀ 2020 'ਚ 42 ਹਜ਼ਾਰ ਦੇ ਰਿਕਾਰਡ ਪੱਧਰ 'ਤੇ ਸੀ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 405.50 ਅੰਕ ਦੀ ਗਿਰਾਵਟ ਨਾਲ 8063.30 'ਤੇ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 230 ਅੰਕ ਦੀ ਕਮਜ਼ੋਰੀ ਅਤੇ ਬੈਂਕ ਨਿਫਟੀ 'ਚ 1,150 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 74.95 ਦੇ ਪੱਧਰ 'ਤੇ ਖੁੱਲ੍ਹਾ ਹੈ, ਯਾਨੀ ਵੀਰਵਾਰ ਨੂੰ ਕਾਰੋਬਾਰ ਦੌਰਾਨ ਯੂ. ਐੱਸ. ਡਾਲਰ ਦੀ ਕੀਮਤ 75 ਰੁਪਏ ਹੋ ਗਈ ਹੈ। ਪਿਛਲੇ ਕਾਰੋਬਾਰੀ ਦਿਨ ਇਹ 74.25 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ ►'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ? ► ਬੈਂਕਾਂ ਵਿਚ ਤਿੰਨ ਦਿਨ ਹੋਵੇਗੀ ਛੁੱਟੀ, ATM 'ਚ ਹੋ ਸਕਦੀ ਹੈ ਕੈਸ਼ ਦੀ ਕਮੀ

ਗਲੋਬਲ ਬਾਜ਼ਾਰ-

PunjabKesari
ਕੋਰੋਨਾ ਵਾਇਰਸ ਕਾਰਨ ਗਲੋਬਲ ਮੰਦੀ ਦਾ ਖਦਸ਼ਾ ਵਧਣ ਨਾਲ ਯੂ. ਐੱਸ. ਬਾਜ਼ਾਰ ਦਾ ਪ੍ਰਮੁੱਖ ਸੂਚਕ ਡਾਓ ਜੋਂਸ ਜਿੱਥੇ 1,338 ਅੰਕ ਦਾ ਵੱਡਾ ਗੋਤਾ ਲਾ ਕੇ 19,898 'ਤੇ ਬੰਦ ਹੋਇਆ ਹੈ। ਉੱਥੇ ਹੀ, ਏਸ਼ੀਆਈ ਬਾਜ਼ਾਰ ਵੀ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ ਕਾਰੋਬਾਰ ਦੌਰਾਨ 77 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 450 ਅੰਕ ਯਾਨੀ 5.24 ਫੀਸਦੀ ਡਿੱਗ ਕੇ 8,040 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 125 ਅੰਕ ਯਾਨੀ 0.7 ਫੀਸਦੀ ਦੀ ਗਿਰਾਵਟ ਨਾਲ 16,600 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ ਫਿਲਹਾਲ 1,000 ਅੰਕ ਯਾਨੀ 4.90 ਫੀਸਦੀ ਦੀ ਕਮਜ਼ੋਰੀ ਨਾਲ 21,200 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ ਵੀ 7.50 ਫੀਸਦੀ ਡਿੱਗ ਕੇ 1,460 'ਤੇ ਸੀ।

ਕੋਰੋਨਾ ALERT
ਵਿਸ਼ਵ ਸਿਹਤ ਸੰਗਠਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਵਿਸ਼ਵ ਪੱਧਰ 'ਤੇ ਹੁਣ ਤੱਕ ਘੱਟੋ-ਘੱਟ 2,07,860 ਸੰਕਰਮਿਤ ਹੋ ਚੁੱਕੇ ਹਨ, ਜਦਕਿ ਘੱਟੋ-ਘੱਟ 8,657 ਜਾਨਾਂ ਕੋਰੋਨਾ ਵਾਇਰਸ ਕਾਰਨ ਜਾ ਚੁੱਕੀਆਂ ਹਨ। ਉੱਥੇ ਹੀ, ਵੱਡੀ ਖਬਰ ਇਹ ਹੈ ਕਿ ਚੀਨ 'ਚ ਕੋਈ ਵੀ ਹੋਰ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ। ਦਸੰਬਰ 'ਚ ਵਾਇਰਸ ਦਾ ਮਾਮਲਾ ਸਾਹਮਣਾ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਚੀਨ 'ਚ ਬੀਤੇ ਦਿਨ ਕੋਈ ਵੀ ਨਵਾਂ ਕੋਵਿਡ-19 ਨਾਲ ਇਨਫੈਕਟਡ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ ►ਯੂਰਪ ਨੇ ਲਾਈ ਪਾਬੰਦੀ, ਇਸ 'ਵੀਜ਼ਾ' 'ਤੇ ਨਹੀਂ ਮਨਾ ਸਕੋਗੇ 26 ਦੇਸ਼ਾਂ 'ਚ ਹਾਲੀਡੇ ►ਲਹਿੰਦੇ ਪੰਜਾਬ 'ਚ ਕੋਰੋਨਾ ਦਾ ਖੌਫ, ਸਿੰਧ 'ਚ ਵੀ ਉੱਡੀ ਲੋਕਾਂ ਦੀ ਨੀਂਦ, ਦੋ ਦੀ ਮੌਤ


Related News