ਸੈਂਸੈਕਸ 'ਚ 100 ਅੰਕ ਤੋਂ ਵੱਧ ਦਾ ਉਛਾਲ, ਨਿਫਟੀ 11,450 ਤੋਂ ਪਾਰ ਖੁੱਲ੍ਹਾ

10/16/2019 9:17:04 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਤੇ ਕੰਪਨੀਆਂ ਵੱਲੋਂ ਜਾਰੀ ਕੀਤੇ ਜਾ ਰਹੇ ਕਾਰਪੋਰੇਟ ਨਤੀਜਿਆਂ ਵਿਚਕਾਰ ਸੈਂਸੈਕਸ ਤੇ ਨਿਫਟੀ ਬੁੱਧਵਾਰ ਨੂੰ ਵੀ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 125 ਅੰਕ ਦੀ ਬੜ੍ਹਤ ਨਾਲ 38,631.6 'ਤੇ ਹੋਈ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 36.65 ਅੰਕ ਯਾਨੀ 0.32 ਫੀਸਦੀ ਦੀ ਮਜਬੂਤੀ ਨਾਲ 11,464.95 'ਤੇ ਖੁੱਲ੍ਹਾ ਹੈ।

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 38 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 80 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 71.59 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 71.54 'ਤੇ ਬੰਦ ਹੋਇਆ ਸੀ।

ਗਲੋਬਲ ਬਾਜ਼ਾਰਾਂ ਦੀ ਹਲਚਲ ਦੇ ਨਾਲ-ਨਾਲ ਨਿਵੇਸ਼ਕ ਕਾਰਪੋਰੇਟ ਤਿਮਾਹੀ ਨਤੀਜਿਆਂ 'ਤੇ ਨਜ਼ਰ ਰੱਖ ਰਹੇ ਹਨ। ਹੁਣ ਤਕ ਕਈ ਦਿੱਗਜ ਜਿਵੇਂ ਇੰਫੋਸਿਸ, ਹਿੰਦੋਸਤਾਨ ਯੂਨੀਲੀਵਰ (ਐੱਚ. ਯੂ. ਐੱਲ.) ਵਿਪਰੋ ਤਿਮਾਹੀ ਨਤੀਜੇ ਜਾਰੀ ਕਰ ਚੁੱਕੇ ਹਨ। 16 ਨੂੰ ਮਾਈਂਡ ਟ੍ਰੀ ਤੇ ਫੈਡਰਲ ਬੈਂਕ ਨਤੀਜੇ ਜਾਰੀ ਕਰਨਗੇ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-

PunjabKesari
ਯੂ. ਐੱਸ. ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ 237 ਅੰਕ ਯਾਨੀ 0.9 ਫੀਸਦੀ, ਐੱਸ. ਐਂਡ ਪੀ.-500 ਇੰਡੈਕਸ 1 ਫੀਸਦੀ ਤੇ ਨੈਸਡੈਕ ਕੰਪੋਜ਼ਿਟ 1.2 ਫੀਸਦੀ ਦੀ ਬੜ੍ਹਤ ਨਾਲ ਬੰਦ ਹੋਏ ਹਨ।
ਹਾਲਾਂਕਿ, ਯੂ. ਐੱਸ.-ਚੀਨ ਵਿਚਕਾਰ ਹੋਣ ਵਾਲੀ ਵਪਾਰਕ ਡੀਲ ਨੂੰ ਲੈ ਕੇ ਨਿਵੇਸ਼ਕ ਸਟਾਕ ਮਾਰਕੀਟ 'ਚ ਸਾਵਧਾਨੀ ਨਾਲ ਕਦਮ ਰੱਖ ਰਹੇ ਹਨ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਫਿਲਹਾਲ ਇਸ 'ਚ 0.22 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਂਗਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ 6 ਅੰਕ ਯਾਨੀ 0.02 ਫੀਸਦੀ ਦੀ ਹਲਕੀ ਤੇਜ਼ੀ ਦੇਖਣ ਨੂੰ ਮਿਲੀ। ਹਾਲਾਂਕਿ, ਇਸ ਵਿਚਕਾਰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 16 ਅੰਕ ਯਾਨੀ 0.14 ਫੀਸਦੀ ਦੀ ਮਜਬੂਤੀ ਨਾਲ 11,451 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਪਹਿਲਾਂ ਇਸ 'ਚ 30 ਅੰਕ ਤੋਂ ਵੱਧ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.8 ਫੀਸਦੀ ਦੀ ਮਜਬੂਤੀ ਨਾਲ ਹਰੇ ਨਿਸ਼ਾਨ 'ਤੇ ਸੀ ਅਤੇ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.51 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ।


Related News