ਬਾਜ਼ਾਰ ਸੁਸਤ : ਸੈਂਸੈਕਸ 52 ਅੰਕ ਡਿੱਗਾ, ਨਿਫਟੀ 10,900 ਦੇ ਹੇਠਾਂ

01/10/2019 9:20:10 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਵੀਰਵਾਰ ਦੇ ਕਾਰੋਬਾਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 51.27 ਅੰਕ ਯਾਨੀ 0.14 ਫੀਸਦੀ ਕਮਜ਼ੋਰ ਹੋ ਕੇ 36,161.64 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 17.70 ਅੰਕ ਯਾਨੀ 0.16 ਫੀਸਦੀ ਦੀ ਗਿਰਾਵਟ ਨਾਲ 10837.45 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 10 ਅੰਕ ਦੀ ਕਮਜ਼ੋਰੀ ਅਤੇ ਬੈਂਕ ਨਿਫਟੀ 'ਚ 100 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ ਬਿਨਾਂ ਬਦਲਾਅ ਦੇ 70.46 ਦੇ ਪੱਧਰ 'ਤੇ ਖੁੱਲ੍ਹਾ ਹੈ। ਫਿਲਹਾਲ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।
 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ-
ਬੁੱਧਵਾਰ ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ, ਜਦੋਂ ਕਿ ਅੱਜ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਬੀਤੇ ਦਿਨ ਡਾਓ ਜੋਂਸ 92 ਅੰਕ ਯਾਨੀ 0.39 ਫੀਸਦੀ ਚੜ੍ਹ ਕੇ 23,879.12 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਵੀਰਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਸੁਸਤੀ ਦੇਖਣ ਨੂੰ ਮਿਲੀ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 5 ਅੰਕ ਮਜਬੂਤ ਹੋ ਕੇ 2,549.36 ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਾਪਾਨ ਦਾ ਬਾਜ਼ਾਰ ਨਿੱਕੇਈ 285 ਅੰਕ ਡਿੱਗ ਕੇ 20,141.93 'ਤੇ ਕਾਰੋਬਾਰ ਕਰਦਾ ਦਿਸਿਆ।
ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 30 ਅੰਕ ਮਜਬੂਤ ਹੋ ਕੇ 10,900.93 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੈਂਗ ਸੇਂਗ 26 ਅੰਕ ਦੀ ਗਿਰਾਵਟ ਨਾਲ 26,437.64 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.10 ਫੀਸਦੀ ਕਮਜ਼ੋਰ ਹੋ ਕੇ 2,062.49 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।


Related News