52 ਸੀਟਾਂ ਦੀ ਬੱਸ ''ਚ ਭਰੀਆਂ 147 ਸਵਾਰੀਆਂ, ਟ੍ਰੈਫਿਕ ਪੁਲਸ ਇੰਚਾਰਜ ਨੇ ਠੋਕਿਆ 46 ਹਜ਼ਾਰ ਦਾ ਜੁਰਮਾਨਾ

Saturday, Apr 06, 2024 - 04:33 PM (IST)

52 ਸੀਟਾਂ ਦੀ ਬੱਸ ''ਚ ਭਰੀਆਂ 147 ਸਵਾਰੀਆਂ, ਟ੍ਰੈਫਿਕ ਪੁਲਸ ਇੰਚਾਰਜ ਨੇ ਠੋਕਿਆ 46 ਹਜ਼ਾਰ ਦਾ ਜੁਰਮਾਨਾ

ਪਾਨੀਪਤ- ਇਕ ਬੱਸ, 147 ਸਵਾਰੀਆਂ, ਕੀ ਤੁਸੀਂ ਅਜਿਹੀ ਬੱਸ ਵੇਖੀ ਹੈ? ਨਹੀਂ ਵੇਖੀ ਤਾਂ ਚੱਲੋ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਮੌਤ ਦਾ ਸਫ਼ਰ ਕਰਵਾਉਣ ਵਾਲੀ ਇਸ ਬੱਸ ਨੂੰ। ਇਸ ਬੱਸ ਨੂੰ ਬੱਸ ਨਹੀਂ, ਇਕ ਤੁਰਦਾ-ਫਿਰਦਾ ਪਿੰਡ ਵੀ ਕਹਿ ਸਕਦੇ ਹੋ। ਕਿਉਂਕਿ ਬੱਸ ਵਿਚ 10 ਮਕਾਨ ਦੀ ਚੌਖਟ, ਇਕ ਅਲਮਾਰੀ, ਦੋ ਬਾਈਕ, ਸਾਈਕਲ, ਪਾਣੀ, ਖਾਣਾ, ਘਰ ਦੇ ਹਰ ਸਾਮਾਨ ਦੇ ਦਰਜਨਾਂ ਲਗੇਜ ਹਨ। ਇੰਨੀ ਹੀ ਨਹੀਂ ਬੱਸ ਵਿਚ 147 ਸਵਾਰੀਆਂ ਨੂੰ ਭੇਡਾਂ-ਬਕਰੀਆਂ ਵਾਂਗ ਭਰਿਆ ਗਿਆ ਸੀ, ਜਿਸ 'ਚ 49 ਚੀਕਦੇ ਬੱਚੇ ਅਤੇ 90 ਪੁਰਸ਼ ਅਤੇ ਔਰਤਾਂ ਬੈਠੀਆਂ ਸਨ।

ਇਹ ਵੀ ਪੜ੍ਹੋ- ਬੈਂਕ ਬੈਲੇਂਸ ਜ਼ੀਰੋ; ਚੰਦਾ ਮੰਗ ਕੇ ਚੋਣ ਲੜ ਰਹੇ ਨੇਤਾਜੀ, ਲੋਕ ਆਖਦੇ ਨੇ ‘ਮਿਸਟਰ ਡੋਨੇਸ਼ਨ’

PunjabKesari

ਦੱਸ ਦੇਈਏ ਕਿ ਇਹ ਬੱਸ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਪੁਲਸ ਨੂੰ ਚਕਮਾ ਦਿੰਦੇ ਹੋਏ ਪਾਨੀਪਤ ਪਹੁੰਚੀ, ਜਿਸ ਨੂੰ ਪਾਨੀਪਤ ਟ੍ਰੈਫਿਕ ਇੰਚਾਰਜ ਰਣਬੀਰ ਮਾਨ ਨੇ 2 ਕਿਲੋਮੀਟਰ ਪਿਛਾ ਕਰਦਿਆਂ ਪਾਨੀਪਤ-ਗੋਹਾਨਾ ਰੋਡ ਸੁਵਿਧਾ ਸ਼ੋਅ ਰੂਮ ਕੋਲ ਫੜਿਆ। ਜਦੋਂ ਟ੍ਰੈਫਿਕ ਇੰਚਾਰਜ ਰਣਬੀਰ ਨੇ ਬੱਸ ਨੂੰ ਰੁਕਵਾ ਕੇ ਖਾਲੀ ਕਰਵਾਇਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਅਤੇ ਬੱਸ ਖਾਲੀ ਹੁੰਦ-ਹੁੰਦੇ ਅੱਧਾ ਘੰਟਾ ਲੱਗ ਗਿਆ। ਸੜਕ 'ਤੇ ਸਵਾਰੀਆਂ ਦੀਆਂ ਲਾਈਨਾਂ ਲੱਗ ਗਈਆਂ। ਜਦੋਂ ਸਵਾਰੀਆਂ ਦੀ ਗਿਣਤੀ ਕੀਤੀ ਗਈ ਤਾਂ ਟ੍ਰੈਫਿਕ ਇੰਚਾਰਜ ਹੈਰਾਨ ਰਹਿ ਗਏ, ਜਿਸ ਵਿਚ 98 ਪੁਰਸ਼ ਅਤੇ ਔਰਤਾਂ ਤੇ 49 ਬੱਚੇ ਬੱਸ ਵਿਚੋਂ ਬਾਹਰ ਨਿਕਲੇ। ਟ੍ਰੈਫਿਕ ਇੰਚਾਰਜ ਨੇ 46,000 ਰੁਪਏ ਦਾ ਚਲਾਨ ਕੱਟ ਕੇ ਬੱਸ ਨੂੰ ਜ਼ਬਤ ਕਰ ਲਿਆ ਕਿਉਂਕਿ ਨਾ ਤਾਂ ਬੱਸ ਡਰਾਈਵਰ ਕੋਲ ਲਾਇਸੈਂਸ ਸੀ ਅਤੇ ਨਾ ਹੀ ਆਰਸੀ ਸੀ ਅਤੇ ਬੱਸ ਦੀ ਲੰਬਾਈ ਵੀ ਆਮ ਨਾਲੋਂ ਵੱਧ ਸੀ।

ਇਹ ਵੀ ਪੜ੍ਹੋ- ਦੇਸ਼ ਨੂੰ 7 ਪ੍ਰਧਾਨ ਮੰਤਰੀ ਦੇ ਚੁੱਕੀ ਹੈ ਇਲਾਹਾਬਾਦ ਦੀ ਧਰਤੀ

ਜਦੋਂ ਟਰੈਫਿਕ ਇੰਚਾਰਜ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਤੋਂ ਬੱਸ ਦੇ ਰੂਟ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਬੱਸ ਪੰਜਾਬ ਦੇ ਅੰਮ੍ਰਿਤਸਰ ਤੋਂ ਉੱਤਰ ਪ੍ਰਦੇਸ਼ ਦੇ ਲਖਨਊ ਜਾਣੀ ਸੀ ਅਤੇ ਇਹ ਬੱਸ 52 ਸੀਟਰ ਹੈ, ਜਿਸ ਵਿਚ 52 ਲੋਕਾਂ ਨੂੰ ਬੈਠਣ ਦੀ ਇਜਾਜ਼ਤ ਹੈ ਪਰ ਜਾਨ ਖਤਰੇ ਵਿਚ ਪਾ ਕੇ ਬੱਸ 'ਚ 147 ਸਵਾਰੀਆਂ ਨੂੰ ਚੜ੍ਹਾਇਆ, ਜਿਸ ਨਾਲ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਪੁਲਸ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ ਕਿ ਇਕ ਗੈਰ-ਕਾਨੂੰਨੀ ਬੱਸ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਕਿਵੇਂ ਚੱਲ ਰਹੀ ਹੈ ਅਤੇ ਰੋਕਣ ਵਾਲਾ ਕੋਈ ਨਹੀਂ ਹੈ। 


author

Tanu

Content Editor

Related News