ਮਜ਼ਬੂਤ ਗਲੋਬਲ ਰੁਝਾਨਾਂ ਦੇ ਵਿਚਾਲੇ ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ਚੜ੍ਹੇ

03/21/2023 10:52:03 AM

ਮੁੰਬਈ- ਗਲੋਬਲ ਬਾਜ਼ਾਰਾਂ ਦੇ ਮਜ਼ਬੂਤ ​​ਰੁਖ਼ ਅਤੇ ਰਿਲਾਇੰਸ ਇੰਡਸਟਰੀਜ਼ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵਰਗੇ ਵੱਡੇ ਸ਼ੇਅਰਾਂ ਦੀ ਲਿਵਾਲੀ ਦੇ ਚੱਲਦੇ ਮੰਗਲਵਾਰ ਨੂੰ ਘਰੇਲੂ ਸ਼ੇਅਰ ਮਜ਼ਬੂਤੀ ਦੇ ਨਾਲ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 330 ਅੰਕਾਂ ਤੋਂ ਉੱਪਰ ਚੜ੍ਹਿਆ ਜਦੋਂ ਕਿ ਨਿਫਟੀ 'ਚ ਵੀ ਮਜ਼ਬੂਤ ​​ਵਾਧਾ ਹੋਇਆ।

ਇਹ ਵੀ ਪੜ੍ਹੋ- ਗਰਮੀਆਂ 'ਚ ਜ਼ਰੂਰ ਕਰੋ 'ਤਰ' ਦੀ ਵਰਤੋਂ, ਸਰੀਰ 'ਚ ਪਾਣੀ ਦੀ ਘਾਟ ਸਣੇ ਹੋਣਗੇ ਹੋਰ ਵੀ ਲਾਭ
ਇਸ ਦੌਰਾਨ ਬੀ.ਐੱਸ.ਈ. ਦਾ ਸੈਂਸੈਕਸ 334.32 ਅੰਕ ਵਧ ਕੇ 57,963.27 ਅੰਕ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਐੱਨ.ਐੱਸ.ਈ. ਨਿਫਟੀ 94.9 ਅੰਕ ਦੀ ਤੇਜ਼ੀ ਨਾਲ 17,083.30 'ਤੇ ਬੰਦ ਹੋਇਆ ਸੀ। ਸੈਂਸੈਕਸ 'ਚ ਬਜਾਜ ਫਾਈਨਾਂਸ, ਟਾਈਟਨ, ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈੱਲ, ਅਲਟਰਾਟੈਕ ਸੀਮੈਂਟ, ਏਸ਼ੀਅਨ ਪੇਂਟਸ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਬਜਾਜ ਫਿਨਸਰਵ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਸਨ।
ਦੂਜੇ ਪਾਸੇ ਟੈੱਕ ਮਹਿੰਦਰਾ, ਪਾਵਰ ਗਰਿੱਡ, ਐੱਚ.ਸੀ.ਐੱਲ ਟੈਕਨਾਲੋਜੀਜ਼, ਆਈ.ਟੀ.ਸੀ. ਅਤੇ ਟਾਟਾ ਮੋਟਰਜ਼ ਨੁਕਸਾਨ 'ਚ ਸਨ। ਏਸ਼ੀਆ 'ਚ ਹਾਂਗਕਾਂਗ ਅਤੇ ਸ਼ੰਘਾਈ ਦੇ ਬਾਜ਼ਾਰ ਲਾਭ 'ਚ ਕਾਰੋਬਾਰ ਕਰ ਰਹੇ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵੀ ਵਾਧੇ ਦੇ ਨਾਲ ਬੰਦ ਹੋਏ ਸਨ।

ਇਹ ਵੀ ਪੜ੍ਹੋ- ਪਾਕਿਸਤਾਨ :  ਵਪਾਰ ਘਾਟੇ ਨੂੰ ਰੋਕਣ ਦੀ ਕੋਸ਼ਿਸ਼ 'ਚ ਵਧਿਆ ਬੇਰੁਜ਼ਗਾਰੀ ਦਾ ਸੰਕਟ
ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਮਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 360.95 ਅੰਕ ਭਾਵ 0.62 ਫ਼ੀਸਦੀ ਦੀ ਗਿਰਾਵਟ ਨਾਲ 57,628.95 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 111.65 ਅੰਕ ਭਾਵ 0.65 ਫ਼ੀਸਦੀ ਦੀ ਗਿਰਾਵਟ ਨਾਲ 17,000 ਅੰਕਾਂ ਤੋਂ ਹੇਠਾਂ 16,988.40 'ਤੇ ਬੰਦ ਹੋਇਆ ਸੀ। ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 1.03 ਫ਼ੀਸਦੀ ਡਿੱਗ ਕੇ 73.03 ਡਾਲਰ ਪ੍ਰਤੀ ਬੈਰਲ 'ਤੇ ਸਨ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਸੋਮਵਾਰ ਨੂੰ ਸ਼ੁੱਧ ਬਿਕਵਾਲ ਸਨ ਅਤੇ ਉਨ੍ਹਾਂ ਨੇ 2,545.87 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News