SEBI ਨੇ ਬਦਲ ਨਿਵੇਸ਼ ਨੀਤੀ ’ਤੇ ਗਠਿਤ ਕਮੇਟੀ ’ਚ ਕੀਤਾ ਬਦਲਾਅ, ਮੈਂਬਰਾਂ ਦੀ ਗਿਣਤੀ ਵਧੀ
Friday, Sep 01, 2023 - 03:13 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਬਦਲ ਨਿਵੇਸ਼ ਸਲਾਹਕਾਰ ਕਮੇਟੀ ਦਾ ਪੁਨਰਗਠਨ ਕੀਤਾ ਹੈ। ਕਮੇਟੀ ਬਦਲ ਨਿਵੇਸ਼ ਫੰਡ (ਏ. ਆਈ. ਐੱਫ.) ਦੇ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਰੈਗੂਲੇਟਰ ਨੂੰ ਸਲਾਹ ਦਿੰਦੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?
ਸੇਬੀ ਨੇ ਅਪਡੇਟ ਸੂਚਨਾ ਵਿਚ ਕਿਹਾ ਕਿ ਕਮੇਟੀ ਵਿਚ ਹੁਣ 25 ਮੈਂਬਰ ਹੋਣਗੇ। ਸੇਬੀ ਨੇ ਇਸ ਕਮੇਟੀ ਦਾ ਗਠਨ ਮਾਰਚ, 2015 ਵਿਚ ਕੀਤਾ ਸੀ। ਪਿਛਲੇ ਸਾਲ ਫਰਵਰੀ ਵਿਚ ਕਮੇਟੀ ’ਚ ਬਦਲਾਅ ਕਰ ਕੇ ਇਸ ਦੇ ਮੈਂਬਰਾਂ ਦੀ ਗਿਣਤੀ 20 ਕਰ ਦਿੱਤੀ ਗਈ ਸੀ। ਇੰਫੋਸਿਸ ਦੇ ਸਹਿ-ਸੰਸਥਾਪਕ ਐੱਨ. ਆਰ. ਨਾਰਾਇਣ ਮੂਰਤੀ ਦੀ ਪ੍ਰਧਾਨਗੀ ਵਾਲੀ ਕਮੇਟੀ ਹੁਣ ਤੱਕ ਏ. ਆਈ. ਐੱਫ. ਉਦਯੋਗ ’ਤੇ ਤਿੰਨ ਰਿਪੋਰਟ ਦੇ ਚੁੱਕੀ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ
ਨਾਰਾਇਣ ਮੂਰਤੀ ਤੋਂ ਇਲਾਵਾ ਕਮੇਟੀ ’ਚ ਸੇਬੀ, ਵਿੱਤ ਮੰਤਰਾਲਾ, ਏ. ਆਈ. ਐੱਫ. ਨਾਲ ਜੁੜੀਆਂ ਇਕਾਈਆਂ ਅਤੇ ਉਦਯੋਗ ਸੰਗਠਨਾਂ ਦੇ ਮੈਂਬਰ ਸ਼ਾਮਲ ਹਨ। ਕਮੇਟੀ ਨੂੰ ਬਦਲ ਨਿਵੇਸ਼ ਉਦਯੋਗ ਦੇ ਵਿਕਾਸ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਅਤੇ ਖੇਤਰ ਨਾਲ ਜੁੜੇ ਹੋਰ ਮੁੱਦਿਆਂ ਨਾਲ ਦੇਸ਼ ਵਿਚ ਸਟਾਰਟਅਪ ਈਕੋ-ਸਿਸਟਮ ਦੇ ਵਿਕਾਸ ਬਾਰੇ ਸੁਝਾਨ ਦੇਣ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ। ਇਸ ਤੋਂ ਇਲਾਵਾ ਕਮੇਟੀ ਨੂੰ ਬਦਲ ਨਿਵੇਸ਼ ਉਦਯੋਗ ਦੇ ਵਿਕਾਸ ਲਈ ਹੋਰ ਰੈਗੂਲੇਟਰਾਂ ਨਾਲ ਉਠਾਏ ਜਾਣ ਵਾਲੇ ਕਿਸੇ ਵੀ ਮੁੱਦੇ ’ਤੇ ਸੇਬੀ ਨੂੰ ਸਲਾਹ ਦੇਣ ਦਾ ਕੰਮ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ : ਭੱਦਰਵਾਹ ਦੇ ਰਾਜਮਾਂਹ ਅਤੇ ਬ੍ਰਿਟੇਨ ਦੀ ਮਹਾਰਾਣੀ ਨੂੰ ਤੋਹਫੇ ਵਜੋਂ ਦਿੱਤੇ ਸੁਲਾਈ ਸ਼ਹਿਦ ਨੂੰ ਮਿਲਿਆ ‘GI’ ਦਾ ਦਰਜਾ
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8