ਸੇਬੀ ਨੇ ਸਿਕਿਓਰਿਟੀਜ਼ ਮਾਰਕੀਟ ਕੋਚ ਬਣਨ ਦੇ ਇਛੁੱਕ ਵਿਅਕਤੀਆਂ, ਸੰਸਥਾਵਾਂ ਤੋਂ ਮੰਗੀਆਂ ਅਰਜ਼ੀਆਂ

Saturday, Sep 19, 2020 - 12:18 PM (IST)

ਨਵੀਂ ਦਿੱਲੀ (ਭਾਸ਼ਾ) – ਬਾਜ਼ਾਰ ਰੈਗੁਲੇਟਰੀ ਭਾਰਤੀ ਸਿਕਿਓਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਪੂੰਜੀ ਬਾਜ਼ਾਰ ’ਚ ਵਧਦੀ ਪ੍ਰਚੂਨ ਹਿੱਸੇਦਾਰੀ ਦਰਮਿਆਨ ਨਿਵੇਸ਼ਕ ਸਿੱਖਿਆ ਪਹਿਲ ਨੂੰ ਅੱਗੇ ਵਧਾਉਣ ਲਈ ਸਿਕਿਓਰਿਟੀ ਬਾਜ਼ਾਰ ਕੋਚ (ਸਮਾਟ) ਬਣਨ ਦੀ ਇੱਛਾ ਰੱਖਣ ਵਾਲੇ ਲੋਕਾਂ ਤੋਂ ਅਰਜ਼ੀਆਂ ਮੰਗੀਆਂ ਹਨ।

ਸੇਬੀ ਨੇ ਕਿਹਾ ਕਿ ਇਕ ਟ੍ਰੇਡ ਨਿਵੇਸ਼ਕ, ਸੁਰੱਖਿਅਤ ਨਿਵੇਸ਼ਕ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਨਿਵੇਸ਼ਕ ਸਿੱਖਿਆ ਪ੍ਰੋਗਰਾਮਾਂ ਦਾ ਘੇਰਾ ਵਧਾਉਣ ਦੀ ਲੋੜ ਹੈ ਤਾਂ ਕਿ ਨਿਵੇਸ਼ਕ ਰੈਗੁਲੇਟਰੀ ਬਾਜ਼ਾਰ ਨੂੰ ਬਿਹਤਰ ਢੰਗ ਨਾਲ ਸਮਝ ਸਕਣ ਅਤੇ ਨਿਵੇਸ਼ ਦੇ ਬਿਹਤਰ ਫੈਸਲੇ ਲੈ ਸਕਣ। ਸੇਬੀ ਨੇ ਇਕ ਬਿਆਨ ’ਚ ਕਿਹਾ ਕਿ ਸਮਾਰਟ ਯਾਨੀ ਸਿਕਿਓਰਿਟੀਜ਼ ਬਾਜ਼ਾਰ ਕੋਚ ਦੇ ਰੂਪ ’ਤੇ ਚੁਣੇ ਜਾਣ ਵਾਲ ਸੰਸਥਾਨਾਂ ਤੋਂ ਰੈਗੁਲੇਟਰੀ ਬਾਜ਼ਾਰਾਂ ’ਚ ਮੌਜੂਦਾ ਅਤੇ ਭਾਵੀ ਨਿਵੇਸ਼ਕਾਂ ਲਈ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ (ਆਈ. ਏ. ਪੀ.) ਆਯੋਜਿਤ ਕਰਨ ਦੀ ਉਮੀਦ ਹੈ। ਇਹ ਪ੍ਰੋਗਰਾਮ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਵੱਖ-ਵੱਖ ਖੇਤਰੀ ਭਾਸ਼ਾਵਾਂ ’ਚ ਆਯੋਜਿਤ ਕੀਤੇ ਜਾਣਗੇ।


Harinder Kaur

Content Editor

Related News