ਸੇਬੀ ਨੇ ਮਿਊਚੁਅਲ ਫੰਡ, ਬ੍ਰੋਕਿੰਗ ''ਚ ਕੀਤੇ ਵੱਡੇ ਸੁਧਾਰ

Thursday, Mar 30, 2023 - 04:09 PM (IST)

ਸੇਬੀ ਨੇ ਮਿਊਚੁਅਲ ਫੰਡ, ਬ੍ਰੋਕਿੰਗ ''ਚ ਕੀਤੇ ਵੱਡੇ ਸੁਧਾਰ

ਨਵੀਂ ਦਿੱਲੀ- ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਅੱਜ ਮਿਉਚੁਅਲ ਫੰਡਾਂ, ਬ੍ਰੋਕਿੰਗ ਅਤੇ ਵਿਕਲਪਕ ਨਿਵੇਸ਼ ਫੰਡਾਂ (ਏ.ਆਈ.ਐੱਫ) 'ਚ ਕਈ ਬਦਲਾਅ ਕੀਤੇ ਹਨ, ਜਿਨ੍ਹਾਂ ਦੇ ਦੂਰਗਾਮੀ ਪ੍ਰਭਾਵ ਹੋਣਗੇ। ਬਾਜ਼ਾਰ 'ਚ ਕਿਸੇ ਵੱਡੀ ਉਥਲ-ਪੁਥਲ ਨਾਲ ਡੇਟ ਮਿਊਚੁਅਲ ਫੰਡਾਂ ਨੂੰ ਬਚਾਉਣ ਦੇ ਮਕਸਦ ਨਾਲ ਉਨ੍ਹਾਂ ਦੇ ਲਈ 33,000 ਕਰੋੜ ਰੁਪਏ ਦੇ ਐਮਰਜੈਂਸੀ ਲੋਨ ਫੰਡ ਦਾ ਰਸਤਾ ਤਿਆਰ ਕਰ ਦਿੱਤਾ। 

ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ
ਬ੍ਰੋਕਰਾਂ ਦੇ ਕੋਲ ਪਏ ਨਿਵੇਸ਼ਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਰੈਗੂਲੇਟਰ ਨੇ ਸੈਕੰਡਰੀ ਮਾਰਕੀਟ ਲਈ ਏ.ਐੱਸ.ਬੀ.ਏ. ਵਰਗੀ ਸਹੂਲਤ ਦਾ ਵਿਕਲਪ ਰੱਖਿਆ ਹੈ ਅਤੇ ਗਾਹਕਾਂ ਦੀ ਰਕਮ ਦੀ ਜਾਣਕਾਰੀ ਰੋਜ਼ਾਨਾ ਦਿੱਤੇ ਜਾਣ ਦੀ ਵਿਵਸਥਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਤਹਿਤ ਨਿਵੇਸ਼ਕ ਬ੍ਰੋਕਰਾਂ ਨੂੰ ਬਾਈਪਾਸ ਕਰਦੇ ਹੋਏ ਆਪਣਾ ਪੈਸਾ ਸਿੱਧਾ ਕਲੀਅਰਿੰਗ ਕਾਰਪੋਰੇਸ਼ਨ ਕੋਲ ਰੱਖ ਸਕਦੇ ਹਨ ਅਤੇ ਇਸ 'ਤੇ ਵਿਆਜ ਕਮਾ ਸਕਦੇ ਹਨ।

ਇਹ ਵੀ ਪੜ੍ਹੋ- UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!
ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁਚ ਨੇ ਕਿਹਾ, “ਰੈਗੂਲੇਟਰ ਨੇ ਪਹਿਲਾਂ ਗਾਹਕਾਂ ਦੀਆਂ ਪ੍ਰਤੀਭੂਤੀਆਂ ਜਾਂ ਸ਼ੇਅਰ ਬਚਾਉਣ ਦੇ ਉਪਾਅ ਕੀਤੇ ਅਤੇ ਹੁਣ ਅਸੀਂ ਨਿਵੇਸ਼ਕਾਂ ਦੀ ਨਕਦੀ ਬਚਾ ਰਹੇ ਹਾਂ। ਇਸ ਨਾਲ ਸਿਸਟਮ ਦੇ ਅੰਦਰ ਖਤਰੇ ਪੂਰੀ ਤਰ੍ਹਾਂ ਖਤਮ ਹੋ ਜਾਣਗੇ। ਅਸੀਂ ਆਪਣੇ ਬਾਜ਼ਾਰਾਂ 'ਚ ਕਾਰਵੀ ਵਰਗਾ ਕਾਂਡ ਨਹੀਂ ਹੋਣ ਦੇ ਸਕਦੇ।
ਪਰ ਉਨ੍ਹਾਂ ਨੇ ਅਡਾਨੀ ਮੁੱਦੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲਾ ਅਦਾਲਤ 'ਚ ਹੈ ਅਤੇ ਜਾਂਚ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗੇ।
ਏ.ਐੱਸ.ਬੀ.ਏ. ਦੇ ਵਿਕਲਪ ਨਾਲ ਨਿਵੇਸ਼ਕਾਂ ਦੀ ਸੁਰੱਖਿਆ 'ਚ ਮਦਦ ਮਿਲੇਗੀ ਪਰ ਇਸ ਨੇ ਵਧਦੀ ਬ੍ਰੋਕਿੰਗ ਲਾਗਤਾਂ ਬਾਰੇ ਵੀ ਚਿੰਤਾਵਾਂ ਪੈਦਾ ਹੋ ਗਈਆਂ ਹਨ। ਬੁਚ ਨੇ ਇਸ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ, "ਇਸੇ ਤਰ੍ਹਾਂ ਦੀਆਂ ਚਿੰਤਾਵਾਂ ਉਦੋਂ ਵੀ ਉਠਾਈਆਂ ਗਈਆਂ ਸਨ ਜਦੋਂ ਸੇਬੀ ਨੇ ਆਈ.ਪੀ.ਓ ਮਾਰਕੀਟ ਲਈ ਏ.ਐੱਸ.ਬੀ.ਏ ਸ਼ੁਰੂ ਕੀਤਾ ਸੀ। ਇਸ ਨਾਲ ਖਰਚਿਆਂ ਨੂੰ ਘਟਾਉਣ 'ਚ ਮਦਦ ਮਿਲੇਗੀ।

ਇਹ ਵੀ ਪੜ੍ਹੋ- ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ, ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਜ਼ਰੂਰੀ ਦਵਾਈਆਂ
ਸੇਬੀ ਦੇ ਨਿਰਦੇਸ਼ਕ ਮੰਡਲ ਨੇ ਸਵੈ-ਪ੍ਰਾਯੋਜਿਤ ਸੰਪੱਤੀ ਪ੍ਰਬੰਧਨ ਕੰਪਨੀਆਂ (ਏ.ਐੱਮ.ਸੀ) ਦੀ ਸਥਾਪਨਾ ਨੂੰ ਵੀ ਮਨਜ਼ੂਰੀ ਦੇ ਦਿੱਤੀ। ਪ੍ਰਾਯੋਜਕ ਮੁਕਤ ਏ.ਐੱਮ.ਸੀ ਬਣਨ ਲਈ ਸਕਾਰਾਤਮਕ ਤਰਲਤਾ ਵਾਲੀ ਨੈੱਟਵਰਥ ਹੋਣੀ ਚਾਹੀਦੀ ਹੈ ਅਤੇ ਪਿਛਲੇ ਪੰਜ ਸਾਲਾਂ 'ਚ ਅਤੇ ਘੱਟੋ-ਘੱਟ 10 ਕਰੋੜ ਰੁਪਏ ਦਾ ਸ਼ੁੱਧ ਲਾਭ ਵੀ ਹੋਣਾ ਚਾਹੀਦਾ ਹੈ।
ਸੇਬੀ ਨੇ ਮਿਊਚਲ ਫੰਡ ਟਰੱਸਟੀਆਂ ਦੀ ਭੂਮਿਕਾ ਨੂੰ ਹੋਰ ਸਪੱਸ਼ਟ ਕਰਨ ਲਈ ਨਿਯਮਾਂ 'ਚ ਬਦਲਾਅ ਨੂੰ ਵੀ ਮਨਜ਼ੂਰੀ ਦਿੱਤੀ। ਬੁਚ ਨੇ ਕਿਹਾ ਕਿ ਟਰੱਸਟੀਆਂ ਨੂੰ ਉਨ੍ਹਾਂ ਖੇਤਰਾਂ 'ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਪਵੇਗੀ ਜਿੱਥੇ ਯੂਨਿਟਧਾਰਕ ਅਤੇ ਸ਼ੇਅਰਧਾਰਕ ਦੇ ਵਿਚਾਲੇ ਵਿਵਾਦ ਹੋ ਸਕਦਾ ਹੈ।
ਸੇਬੀ ਨੇ ਸੂਚਕਾਂਕ ਪ੍ਰਦਾਤਾਵਾਂ ਨੂੰ ਵੀ ਆਪਣੇ ਅਧਿਕਾਰੀ ਖੇਤਰ 'ਚ ਲਿਆਂਦਾ ਹੈ। ਜੇਕਰ ਸੂਚਕਾਂਕ 'ਚ ਨਿਵੇਸ਼ਕ ਆਪਣਾ ਪੈਸਾ ਰੱਖਦੇ ਹਨ ਤਾਂ ਉਸ ਨੂੰ ਸੇਬੀ ਦੇ ਕੋਲ ਪੂੰਜੀਕਰਣ ਕਰਵਾਉਣਾ ਹੀ ਹੋਵੇਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News