ਸੇਬੀ ਨੇ ਮਿਉਚੁਅਲ ਫੰਡ ਲੈਣ-ਦੇਣ ਲਈ ਦੋ-ਪੱਧਰੀ ਤਸਦੀਕ ਦਾ ਕੀਤਾ ਵਿਸਥਾਰ

10/01/2022 10:59:34 AM

ਨਵੀਂ ਦਿੱਲੀ–ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਨਿਵੇਸ਼ਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਸ਼ੁੱਕਰਵਾਰ ਨੂੰ ਮਿਊਚੁਅਲ ਫੰਡ ਯੂਨਿਟ ’ਚ ਵੀ ਖਰੀਦ-ਫਰੋਖਤ ਲਈ ਦੋ-ਪੱਖੀ ਤਸਦੀਕ ਦੀ ਪ੍ਰਕਿਰਿਆ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਇਕ ਸਰਕੂਲਰ ’ਚ ਕਿਹਾ ਕਿ ਇਸ ਸਬੰਧ ’ਚ ਨਵਾਂ ਖਰੜਾ ਅਗਲੇ ਸਾਲ ਇਕ ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ।
ਮੌਜੂਦਾ ਸਮੇਂ ’ਚ ਸਾਰੀਆਂ ਜਾਇਦਾਦ ਪ੍ਰਬੰਧਨ ਕੰਪਨੀਆਂ (ਏ.ਐੱਮ. ਸੀ.) ਨੂੰ ਆਨਲਾਈਨ ਲੈਣ-ਦੇਣ ਲਈ ਦੋ-ਪੱਧਰੀ ਤਸਦੀਕ ਅਤੇ ਆਫਲਾਈਨ ਲੈਣ-ਦੇਣ ਲਈ ਹਸਤਾਖਰ ਲੈ ਕੇ ਨਿਕਾਸੀ ਲੈਣ-ਦੇਣ ਦੀ ਤਸਦੀਕ ਕਰਨੀ ਹੁੰਦੀ ਹੈ। ਸੇਬੀ ਨੇ ਕਿਹਾ ਕਿ ਹੁਣ ਇਹ ਤੈਅ ਕੀਤਾ ਗਿਆ ਹੈ ਕਿ ਮਿਊਚੁਅਲ ਫੰਡ ਦੀ ਯੂਨਿਟ ’ਚ ਖਰੀਦ ਦੇ ਲੈਣ-ਦੇਣ ’ਚ ਵੀ ਦੋ ਤਰ੍ਹਾਂ ਦੀ ਤਸਦੀਕ ਦਾ ਵਿਸਤਾਰ ਕੀਤਾ ਜਾਵੇਗਾ। ਇਸ ਫੈਸਲੇ ਤੋਂ ਬਾਅਦ ਮਿਊਚੁਅਲ ਫੰਡ ਯੂਨਿਟ ਦੀ ਖਰੀਦ ਅਤੇ ਉਨ੍ਹਾਂ ਨੂੰ ਭੁਨਾਉਣ ਦੇ ਸਮੇਂ ਤਸਦੀਕ ਲਈ ਦੋ ਪੱਧਰੀ ਤਸਦੀਕ (ਆਨਲਾਈਨ ਲੈਣ-ਦੇਣ) ਅਤੇ ਹਸਤਾਖਰ ਤਕਨੀਕ (ਆਫਲਾਈਨ ਲੈਣ-ਦੇਣ) ਦਾ ਇਸਤੇਮਾਲ ਕੀਤਾ ਜਾਵੇਗਾ। ਗੈਰ-ਡੀਮੈਟ ਲੈਣ-ਦੇਣ ਦੀ ਦੋ-ਪੱਧਰੀ ਤਸਦੀਕ ਦੌਰਾਨ ਯੂਨਿਟ ਧਾਰਕ ਦੇ ਮੋਬਾਇਲ ਫੋਨ ਜਾਂ ਈਮੇਲ ’ਤੇ ਵਨ-ਟਾਈਮ ਪਾਸਵਰਡ ਭੇਜਿਆ ਜਾਵੇਗਾ। ਉੱਥ ਹੀ ਡੀਮੈਟ ਲੈਣ-ਦੇਣ ਦੀ ਸਥਿਤੀ ’ਚ ਡਿਪਾਜ਼ਿਟਰੀ ਵਲੋਂ ਦੋ ਪੱਧਰੀ ਤਸਦੀਕ ਲਈ ਤੈਅ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ। ਸੇਬੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਣਾਲੀਗਤ ਲੈਣ-ਦੇਣ ਦੀ ਸਥਿਤੀ ’ਚ ਇਸ ਤਰ੍ਹਾਂ ਦੇ ਤਸਦੀਕ ਦੀ ਲੋੜ ਸਿਰਫ ਰਜਿਸਟ੍ਰੇਸ਼ਨ ਦੇ ਸਮੇਂ ਹੀ ਹੋਵੇਗੀ।
ਸੇਬੀ ਸ਼ਾਰਦਾ ਸਮੂਹ ਦੀਆਂ ਕੰਪਨੀਆਂ ਦੀ ਇਕ ਨਵੰਬਰ ਨੂੰ ਕਰੇਗਾ ਨੀਲਾਮੀ
ਸੇਬੀ ਸ਼ਾਰਦਾ ਸਮੂਹ ਦੀਆਂ 69 ਜਾਇਦਾਦਾਂ ਦੀ ਇਕ ਨਵੰਬਰ ਨੂੰ 30 ਕਰੋੜ ਰੁਪਏ ਦੇ ਰਿਜ਼ਰਵ ਮੁੱਲ ’ਤੇ ਨੀਲਾਮੀ ਕਰੇਗਾ। ਮਾਰਕੀਟ ਰੈਗੂਲੇਟਰ ਨੇ ਇਹ ਜਾਣਕਾਰੀ ਦਿੱਤੀ। ਸਮੂਹ ਨੇ ਜਨਤਾ ਤੋਂ ਗੈਰ-ਕਾਨੂੰਨੀ ਯੋਜਨਾਵਾਂ ਰਾਹੀਂ ਜੋ ਧਨ ਜੁਟਾਇਆ ਸੀ, ਉਸ ਨੂੰ ਵਸੂਲਣ ਲਈ ਸੇਬੀ ਇਹ ਨੀਲਾਮੀ ਕਰਨ ਦਾ ਰਿਹਾ ਹੈ। ਸੇਬੀ ਨੇ ਇਕ ਨੋਟਿਸ ’ਚ ਕਿਹਾ ਕਿ ਨੀਲਾਮੀ ਇਕ ਨਵੰਬਰ 2022 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਦਰਮਿਆਨ ਹੋਵੇਗੀ। ਜਿਨ੍ਹਾਂ ਜਾਇਦਾਦਾਂ ਨੂੰ ਨੀਲਾਮੀ ’ਚ ਰੱਖਿਆ ਜਾਵੇਗਾ ਉਹ ਪੱਛਮੀ ਬੰਗਾਲ ’ਚ ਸਥਿਤ ਜਾਇਦਾਦਾਂ ਹਨ। ਇਨ੍ਹਾਂ ਲਈ 30 ਕਰੋੜ ਰੁਪਏ ਦਾ ਰਿਜ਼ਰਵ ਮੁੱਲ ਨਿਰਧਾਰਤ ਕੀਤਾ ਗਿਆ ਹੈ।

 


Aarti dhillon

Content Editor

Related News