SEBI ਨੇ Capital Money Mantra 'ਤੇ ਲਗਾਈ ਪਾਬੰਦੀ, ਵਾਪਸ ਕਰਨੇ ਪੈਣਗੇ ਨਿਵੇਸ਼ਕਾਂ ਦੇ ਪੈਸੇ

Sunday, Jun 13, 2021 - 03:42 PM (IST)

SEBI ਨੇ Capital Money Mantra 'ਤੇ ਲਗਾਈ ਪਾਬੰਦੀ, ਵਾਪਸ ਕਰਨੇ ਪੈਣਗੇ ਨਿਵੇਸ਼ਕਾਂ ਦੇ ਪੈਸੇ

ਨਵੀਂ ਦਿੱਲੀ - ਮਾਰਕਿਟ ਰੈਗੂਲੇਟਰ ਸੇਬੀ ਨੇ ਵਿੱਤੀ ਸਲਾਹ ਮਸ਼ਵਰਾ ਫਰਮ ਕੈਪੀਟਲ ਮਨੀ ਮੰਤਰਾ(Capital Money Mantra) ਅਤੇ ਇਸਦੇ ਮਾਲਕ ਗੌਰਵ ਯਾਦਵ ਉੱਤੇ ਦੋ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ। ਸੇਬੀ ਦੇ ਆਦੇਸ਼ ਅਨੁਸਾਰ ਕੈਪੀਟਲ ਮਨੀ ਮੰਤਰਾ ਅਤੇ ਇਸਦੇ ਮਾਲਕ ਹੁਣ ਦੋ ਸਾਲਾਂ ਲਈ ਪ੍ਰਤੀਭੂਤੀਆਂ ਦੀ ਮਾਰਕੀਟ ਵਿਚ ਦਾਖਲ ਨਹੀਂ ਹੋ ਸਕਣਗੇ ਅਤੇ ਕੋਈ ਵਪਾਰ ਨਹੀਂ ਕਰ ਸਕਣਗੇ। ਕੈਪੀਟਲ ਮਨੀ ਮੰਤਰਾ 'ਤੇ ਇਜਾਜ਼ਤ ਲਏ ਬਿਨਾਂ ਨਿਵੇਸ਼ਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਨਿਵੇਸ਼ ਦੇ ਸੁਝਾਅ ਦੇਣ ਦਾ ਦੋਸ਼ ਹੈ।

ਸੇਬੀ ਨੇ ਕੈਪੀਟਲ ਮਨੀ ਮੰਤਰਾ ਨੂੰ ਵੀ ਆਪਣੇ ਗਾਹਕਾਂ ਨੂੰ ਨਿਵੇਸ਼ ਦੇ ਸੁਝਾਅ ਦੇਣ ਲਈ ਇਕੱਠੀ ਕੀਤੀ ਗਈ ਫੀਸ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। ਸੇਬੀ ਨੇ ਕਿਹਾ ਕਿ ਇਸ ਸਲਾਹਕਾਰ ਫਰਮ ਨੇ ਰੈਗੂਲੇਟਰ ਕੋਲ ਰਜਿਸਟਰੇਸ਼ਨ  ਕੀਤੇ ਬਿਨਾਂ ਲੋਕਾਂ ਨੂੰ ਨਿਵੇਸ਼ ਦੇ ਸੁਝਾਅ ਦਿੱਤੇ ਸਨ। ਕੈਪੀਟਲ ਮਨੀ ਮੰਤਰ ਦੇ ਮਾਲਕ ਗੌਰਵ ਯਾਦਵ ਨੇ ਅਕਤੂਬਰ 2015 ਅਤੇ ਜੁਲਾਈ 2017 ਦੇ ਵਿਚਕਾਰ ਲੋਕਾਂ ਨੂੰ ਨਿਵੇਸ਼ ਦੇ ਸੁਝਾਅ ਦੇ ਕੇ 65 ਲੱਖ ਰੁਪਏ ਦੀ ਕਮਾਈ ਕੀਤੀ। ਹੁਣ ਉਸਨੂੰ ਇਹ ਪੈਸਾ ਗਾਹਕਾਂ ਨੂੰ ਵਾਪਸ ਕਰਨਾ ਪਏਗਾ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ

ਤਿੰਨ ਮਹੀਨਿਆਂ ਅੰਦਰ ਵਾਪਸ ਕਰਨੇ ਪੈਣਗੇ ਪੈਸੇ

ਸੇਬੀ ਨੇ ਕਿਹਾ ਕਿ ਉਸ ਨੂੰ ਇਹ ਪੈਸਾ 3 ਮਹੀਨਿਆਂ ਦੇ ਅੰਦਰ ਆਪਣੇ ਨਿਵੇਸ਼ਕਾਂ ਨੂੰ ਵਾਪਸ ਕਰਨਾ ਹੋਵੇਗਾ। ਕੰਪਨੀ ਜਿਸ ਦਿਨ ਨਿਵੇਸ਼ਕਾਂ ਦੇ ਪੂਰੇ ਪੈਸੇ ਵਾਪਸ ਕਰ ਦੇਵੇਗੀ ਉਸ ਦਿਨ ਤੋਂ ਬਾਅਦ ਕੈਪੀਟਲ ਮਨੀ ਮੰਤਰ ਅਤੇ ਇਸਦੇ ਮਾਲਕ ਅਗਲੇ 2 ਸਾਲਾਂ ਲਈ ਕੋਈ ਵਪਾਰ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ ਉਹ ਕਿਸੇ ਸੂਚੀਬੱਧ ਕੰਪਨੀ ਜਾਂ ਵਿਚੋਲੇ(ਇੰਟਰਮੀਡਿਅਰੀ) ਨਾਲ ਕਾਰੋਬਾਰ ਨਹੀਂ ਕਰ ਸਕਣਗੇ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News