ਭਾਰਤੀ ਸਟੇਟ ਬੈਂਕ 10 OCT ਤੋਂ ਬਦਲਣ ਜਾ ਰਿਹਾ ਹੈ ਇਹ ਨਿਯਮ

10/09/2019 11:46:31 AM

ਨਵੀਂ ਦਿੱਲੀ—  ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਲੋਨ ਸਸਤਾ ਕਰਨ ਦੇ ਨਾਲ ਹੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਵੀ ਕਮੀ ਕਰ ਦਿੱਤੀ ਹੈ, ਜੋ ਕੱਲ੍ਹ ਯਾਨੀ ਵੀਰਵਾਰ ਤੋਂ ਲਾਗੂ ਹੋ ਜਾਵੇਗੀ। ਇਸ ਤੋਂ ਮਹੀਨਾ ਪਹਿਲਾਂ ਐੱਸ. ਬੀ. ਆਈ. ਨੇ 10 ਸਤੰਬਰ ਨੂੰ ਫਿਕਸਡ ਡਿਪਾਜ਼ਿਟ ਦਰਾਂ 'ਚ ਕਟੌਤੀ ਕੀਤੀ ਸੀ। ਉੱਥੇ ਹੀ, ਇਸ ਤੋਂ ਪਿਛਲੀ ਵਾਰ ਵੀ ਬੈਂਕ ਨੇ ਦੋ ਵਾਰ ਪਹਿਲੀ ਅਗਸਤ ਤੇ 26 ਅਗਸਤ ਨੂੰ ਕਟੌਤੀ ਕੀਤੀ ਸੀ।

 

ਹਾਲਾਂਕਿ, ਇਸ ਵਾਰ ਬੈਂਕ ਵੱਲੋਂ ਇਕ ਸਾਲ ਵਾਲੀ ਐੱਫ. ਡੀ. ਦੀ ਹੀ ਵਿਆਜ ਦਰ ਘਟਾਈ ਗਈ ਹੈ। ਭਾਰਤੀ ਸਟੇਟ ਬੈਂਕ ਨੇ ਇਕ ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. ਦੀ ਦਰ 'ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਹੁਣ ਇਕ ਸਾਲ ਅਤੇ 2 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ 6.40 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ, ਜੋ ਪਹਿਲਾਂ 6.50 ਫੀਸਦੀ ਮਿਲ ਰਿਹਾ ਸੀ।
ਉੱਥੇ ਹੀ, ਸੀਨੀਅਰ ਸਿਟੀਜ਼ਨਸ ਯਾਨੀ 60 ਸਾਲ ਤੋਂ ਵੱਧ ਦੀ ਉਮਰ ਵਾਲੇ ਲੋਕਾਂ ਨੂੰ ਹੁਣ 7 ਫੀਸਦੀ ਦੀ ਬਜਾਏ 6.90 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਹਾਲਾਂਕਿ, ਜਿਨ੍ਹਾਂ ਨੇ ਪਹਿਲਾਂ ਤੋਂ ਐੱਫ. ਡੀ. ਕਰਵਾਈ ਹੋਈ ਹੈ ਉਨ੍ਹਾਂ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ।

PunjabKesari

6 ਮਹੀਨੇ ਤੋਂ 364 ਦਿਨਾਂ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਪਹਿਲਾਂ ਦੀ ਤਰ੍ਹਾਂ 5.80 ਫੀਸਦੀ ਹੀ ਵਿਆਜ ਦਰ ਹੈ। ਦੋ ਸਾਲ ਦੀ ਐੱਫ. ਡੀ. ਤੋਂ ਲੈ ਕੇ 10 ਸਾਲ ਤਕ ਦੀ ਐੱਫ. ਡੀ. 'ਤੇ ਹੁਣ 6.25 ਫੀਸਦੀ ਵਿਆਜ ਹੀ ਮਿਲ ਰਿਹਾ ਹੈ।

ਇਹ ਵੀ ਹੋ ਰਹੇ ਹਨ ਬਦਲਾਵ-

PunjabKesari

-   SBI ਨੇ 1 ਲੱਖ ਰੁਪਏ ਤਕ ਦੇ ਬੈਲੰਸ ਵਾਲੇ ਬਚਤ ਖਾਤਿਆਂ (savings accounts) 'ਤੇ ਵਿਆਜ ਦਰ ਵੀ 3.50 ਫੀਸਦੀ ਤੋਂ ਘਟਾ ਕੇ 3.25 ਫੀਸਦੀ ਕਰ ਦਿੱਤੀ ਹੈ, ਜੋ 1 ਨਵੰਬਰ 2019 ਤੋਂ ਲਾਗੂ ਹੋਵੇਗੀ। ਇਸ ਦਾ ਮਤਲਬ ਹੈ ਕਿ ਜੇਕਰ ਨਵੰਬਰ ਤੋਂ ਤੁਹਾਡੇ ਖਾਤੇ 'ਚ ਰਕਮ 1 ਲੱਖ ਜਾਂ ਇਸ ਤੋਂ ਘਟ ਹੋਈ ਤਾਂ ਤੁਹਾਨੂੰ ਸਾਲਾਨਾ ਆਧਾਰ 'ਤੇ ਸਿਰਫ 3.25 ਫੀਸਦੀ ਇੰਟਰਸਟ ਰੇਟ ਹੀ ਮਿਲੇਗਾ।

- SBI ਨੇ MCLR ਲਿੰਕਡ ਲੋਨ ਦਰਾਂ 'ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ, ਜੋ 10 ਅਕਤੂਬਰ ਤੋਂ ਲਾਗੂ ਹੋ ਰਹੀ ਹੈ, ਯਾਨੀ MCLR ਨਾਲ ਜੁਡ਼ੇ ਕਰਜ਼ ਹੋਰ ਸਸਤੇ ਹੋ ਜਾਣਗੇ। ਇਸ ਨਾਲ ਤੁਹਾਡੀ ਜੇਬ 'ਤੇ EMI ਦਾ ਭਾਰ ਘੱਟ ਹੋ ਸਕਦਾ ਹੈ। ਹਾਲਾਂਕਿ ਮੌਜੂਦਾ ਗਾਹਕਾਂ ਦੀ ਕਿਸ਼ਤ ਘਟਣ 'ਚ ਸਮਾਂ ਲੱਗ ਸਕਦਾ ਹੈ।

 


Related News