ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ SBI ਨੇ ਮਨਾਇਆ 'ਐੱਨ.ਪੀ.ਐੱਸ. ਦਿਵਸ'

10/03/2021 8:27:10 PM

ਮੁੰਬਈ-ਇਕ ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਦੇ ਮੌਕੇ 'ਤੇ ਦੇਸ਼ ਦੇ ਸਭ ਤੋਂ ਵੱਡੇ ਰਿਣਦਾਤਾ ਸਟੇਟ ਬੈਂਕ ਆਫ ਇੰਡੀਆ ਨੇ ਐੱਨ.ਪੀ.ਐੱਸ. (ਨੈਸ਼ਨਲ ਪੈਂਸ਼ਨ ਸਿਸਟਮ) ਦਿਵਸ ਸ਼ੁਰੂ ਕਰਨ ਦਾ ਐਲਾਨ ਕੀਤਾ। ਐੱਨ.ਪੀ.ਐੱਸ. ਦਰਅਸਲ ਦੇਸ਼ 'ਚ ਪੈਂਸ਼ਨਭੋਗੀ ਸਮਾਜ ਦੇ ਗਠਨ ਲਈ ਭਾਰਤ ਸਰਕਾਰ ਦੇ ਮਿਸ਼ਨ ਤਹਿਤ ਪੀ.ਐੱਫ.ਆਰ.ਡੀ.ਏ. ਦੀ ਮੁਹਿੰਮ ਦੇ ਅਨੁਰੂਪ ਹੈ। ਐੱਸ.ਬੀ.ਆਈ. ਦੇ ਪ੍ਰਧਾਨ ਦਿਨੇਸ਼ ਖਾਰਾ ਨੇ ਆਪਣੇ ਲੱਖਾਂ ਗਾਹਕਾਂ ਦਰਮਿਆਨ ਐੱਨ.ਪੀ.ਐੱਸ. ਦੇ ਬਾਰੇ 'ਚ ਜਾਗਰੂਕਤਾ ਪੈਦਾ ਕਰਨ ਲਈ ਆਪਣੀਆਂ ਸਾਰੀਆਂ ਬ੍ਰਾਂਚਾਂ 'ਚ ਇਸ ਪਹਿਲ ਦੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ : ਅਮਰੀਕਾ : ਜਸਟਿਸ ਬ੍ਰੇਟ ਕਵਨੌਗ ਨੂੰ ਹੋਇਆ ਕੋਰੋਨਾ

ਖਾਰਾ ਨੇ ਐੱਨ.ਪੀ.ਐੱਸ. ਦਿਵਸ ਦੇ ਹਿੱਸੇ ਦੇ ਰੂਪ 'ਚ ਯੋਨੋ ਐੱਸ.ਬੀ.ਆਈ. 'ਤੇ ਸਾਰੇ ਨਾਗਰਿਕ ਖੇਤਰ ਤਹਿਤ ਵਿਅਕਤੀਗਤ ਗਾਹਕਾਂ ਲਈ ਐੱਨ.ਪੀ.ਐੱਸ. ਰਜਿਸਟ੍ਰੇਸ਼ਨ ਕਾਰਜਸ਼ੀਲਤਾ ਵੀ ਸ਼ੁਰੂ ਕੀਤੀ। ਇਸ ਮੌਕੇ 'ਤੇ ਬੈਂਕ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਸਾਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਦੇ ਅਨੁਰੂਪ 'ਐੱਨ.ਪੀ.ਐੱਸ. ਦਿਵਸ' ਮਨਾਉਂਦੇ ਹੋਏ ਖੁਸ਼ੀ ਹੋ ਰਹੀ ਹੈ। ਸਾਡਾ ਮੰਨਣਾ ਹੈ ਕਿ ਸਾਡੇ ਗਾਹਕਾਂ ਲਈ ਇਕ ਸਿਹਤ ਅਤੇ ਸੁਰੱਖਿਅਤ ਰਿਟਾਇਰਮੈਂਟ ਯਕੀਨੀ ਕਰਨ ਲਈ ਐੱਨ.ਪੀ.ਐੱਸ. 'ਚ ਨਿਵੇਸ਼ ਦੇ ਮਹੱਤਵ ਨੂੰ ਸਮਝਣ ਦਾ ਇਹ ਇਕ ਬਿਹਤਰ ਮੌਕਾ ਹੈ।

ਇਹ ਵੀ ਪੜ੍ਹੋ :ਅਮਰੀਕਾ ਦੇ ਡਰੋਨ ਹਮਲੇ 'ਚ ਅਲ-ਕਾਇਦਾ ਦੇ ਸੀਨੀਅਰ ਨੇਤਾ ਦੀ ਹੋਈ ਮੌਤ

ਅਸੀਂ ਐੱਸ.ਬੀ.ਆਈ. 'ਚ ਆਪਣੇ ਗਾਹਕਾਂ ਨੂੰ ਐੱਨ.ਪੀ.ਐੱਸ. ਦੇ ਬਾਰੇ 'ਚ ਜਾਗਰੂਕ ਕਰਨਾ ਜਾਰੀ ਰੱਖਾਂਗੇ ਜਿਸ ਨਾਲ ਉਨ੍ਹਾਂ ਨੂੰ ਘੱਟ ਉਮਰ ਤੋਂ ਹੀ ਆਪਣੇ ਜੀਵਨ ਦੇ ਸੁਨਹਿਰੇ ਦੌਰ ਲਈ ਬਚਤ ਦੀ ਆਦਤ ਵਿਕਸਤ ਕਰਨ 'ਚ ਮਦਦ ਮਿਲੇਗੀ।
ਐੱਸ.ਬੀ.ਆਈ. ਵੱਲੋਂ ਮਨਾਇਆ ਗਿਆ ਐੱਨ.ਪੀ.ਐੱਸ. ਦਿਵਸ ਭਾਰਤ 'ਚ ਇਕ ਪੈਂਸ਼ਨਭੋਗੀ ਸਮਾਜ ਬਣਾਉਣ ਲਈ ਭਾਰਤ ਸਰਕਾਰ ਦੇ ਮਿਸ਼ਨ ਦੀ ਦਿਸ਼ਾ 'ਚ ਇਕ ਕਦਮ ਹੈ। ਰਾਸ਼ਟਰੀ ਪੈਂਸ਼ਨ ਪ੍ਰਣਾਲੀ ਇਕ ਲੰਬੀ ਸਮੇਂ ਲਈ ਨਿਵੇਸ਼ ਉਤਪਾਦ ਹੈ ਜਿਸ 'ਚ ਬਹੁਤ ਘੱਟ ਲਾਗਤ ਵਾਲੀ ਸੰਰਚਨਾ ਹੁੰਦੀ ਹੈ, ਜੋ ਬਾਜ਼ਾਰ ਨਾਲ ਜੁੜੇ ਰਿਟਰਨ ਦੀ ਪੇਸ਼ਕਸ਼ ਕਰਦੀ ਹੈ।

ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News