SBI ਜਲਦੀ ਹੀ ਬੰਦ ਕਰਨ ਜਾ ਰਿਹਾ ਹੈ  ATM ਤੇ ਡੈਬਿਟ ਕਾਰਡ ਸਿਸਟਮ

Tuesday, Aug 20, 2019 - 12:51 PM (IST)

SBI ਜਲਦੀ ਹੀ ਬੰਦ ਕਰਨ ਜਾ ਰਿਹਾ ਹੈ  ATM ਤੇ ਡੈਬਿਟ ਕਾਰਡ ਸਿਸਟਮ

ਮੁੰਬਈ — ਭਾਰਤੀ ਸਟੇਟ ਬੈਂਕ ਦੀ ਯੋਜਨਾ ਜੇਕਰ ਸਫਲ ਹੁੰਦੀ ਹੈ ਤਾਂ ਜਲਦੀ ਹੀ ਹਰ ਥਾਂ ਦਿਖਣ ਵਾਲੇ ਪਲਾਸਟਿਕ ਦੇ ਡੈਬਿਟ ਕਾਰਡ ਪੁਰਾਣੇ ਸਮੇਂ ਦੀ ਗੱਲ ਹੋ ਜਾਣਗੇ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਵਧੀਆ ਡਿਜੀਟਲ ਭੁਗਤਾਨ ਪ੍ਰਣਾਲੀ ਲਿਆਉਣ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ। 
ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ' ਸਾਡੀ ਯੋਜਨਾ ਡੈਬਿਟ ਕਾਰਡ ਨੂੰ ਅਰਥਵਿਵਸਥਾ ਦੇ ਚਲਨ ਤੋਂ ਬਾਹਰ ਕਰਨ ਦੀ ਹੈ। ਅਸੀਂ ਇਸ ਗੱਲ ਨੂੰ ਲੈ ਕੇ ਭਰੋਸਾ ਰੱਖਦੇ ਹਾਂ ਕਿ ਅਸੀਂ ਇਸ ਨੂੰ ਖਤਮ ਕਰ  ਸਕਦੇ ਹਾਂ।' ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ 90 ਕਰੋੜ ਡੈਬਿਟ ਕਾਰਡ ਅਤੇ ਤਿੰਨ ਕਰੋੜ ਕ੍ਰੈਡਿਟ ਕਾਰਡ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਪੇਸ਼ ਕਰਨ ਵਾਲਾ ਉਨ੍ਹਾਂ ਦਾ ਯੋਨੋ ਪਲੇਟਫਾਰਮ ਦੇਸ਼ ਨੂੰ  ਡੈਬਿਟ ਕਾਰਡ ਮੁਕਤ ਅਰਥਵਿਵਸਥਾ ਬਣਾਉਣ 'ਚ ਅਹਿਮ ਭੂਮਿਕਾ ਨਿਭਾਵੇਗਾ। ਕੁਮਾਰ ਨੇ ਕਿਹਾ ਕਿ ਯੋਨੋ ਦੇ ਜ਼ਰੀਏ ਏ.ਟੀ.ਐਮ. ਮਸ਼ੀਨਾਂ ਤੋਂ ਨਕਦੀ ਦੀ ਨਿਕਾਸੀ ਜਾਂ ਦੁਕਾਨਾਂ ਤੋਂ ਸਮਾਨ ਦੀ ਖਰੀਦਦਾਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਪਹਿਲਾਂ ਹੀ 68,000 'ਯੋਨੋ ਕੈਸ਼ ਪੁਆਇੰਟ' ਦੀ ਸਥਾਪਨਾ ਕਰ ਚੁੱਕਾ ਹੈ ਅਤੇ ਅਗਲੇ 18 ਮਹੀਨਿਆਂ 'ਚ ਇਸ ਦੇ 10 ਲੱਖ ਕਰਨ ਦੀ ਯੋਜਨਾ ਹੈ। 

ਜ਼ਿਕਰਯੋਗ ਹੈ ਕਿ ਸਟੇਟ ਬੈਂਕ ਨੇ ਇਸ ਸਾਲ ਮਾਰਚ ਵਿਚ 'ਯੋਨੋ ਕੈਸ਼' ਸੇਵਾ ਦੀ ਸ਼ੁਰੂਆਤ ਕੀਤੀ ਹੈ, ਜਿਹੜੀ ਕਿ ਬਿਨਾਂ ਡੈਬਿਟ ਕਾਰਡ ਦੇ ਪੈਸੇ ਕਢਵਾਉਣ ਦੀ ਸਹੂਲਤ ਦਿੰਦੀ ਹੈ। ਇਹ ਬਹੁਤ ਹੀ ਅਸਾਨ ਹੋਣ ਦੇ ਨਾਲ-ਨਾਲ ਬਹੁਤ ਹੀ ਸੁਰੱਖਿਅਤ ਵੀ ਹੈ। ਸ਼ੁਰੂਆਤ 'ਚ ਇਹ ਸਹੂਲਤ  16,500 ਏ.ਟੀ.ਐਮ. 'ਤੇ ਉਪਲੱਬਧ ਸੀ । ਹੁਣ ਬੈਂਕ ਆਪਣੇ ਸਾਰੇ ਏ.ਟੀ.ਐਮ. ਨੂੰ ਇਸ ਸਹੂਲਤ ਲਈ ਅਪਗ੍ਰੇਡ ਕਰ ਰਿਹਾ ਹੈ।


Related News