SBI Alert : ਕਰਜ਼ੇ ਦੇ ਨਾਮ 'ਤੇ ਖਾਲ੍ਹੀ ਹੋ ਰਹੇ ਬੈਂਕ ਖ਼ਾਤੇ

Thursday, Apr 22, 2021 - 02:37 PM (IST)

ਨਵੀਂ ਦਿੱਲੀ - ਅਜੌਕੇ ਸਮੇਂ ਵਿਚ ਡਿਜੀਟਲ ਲੈਣ-ਦੇਣ ਵਿਚ ਵਾਧੇ ਦੇ ਨਾਲ-ਨਾਲ ਦੇਸ਼ ਵਿਚ ਆਨਲਾਈਨ ਧੋਖਾਧੜੀ ਦੇ ਕੇਸਾਂ ਵਿਚ ਵੀ ਵਾਧਾ ਹੋਇਆ ਹੈ। ਇਸਦੇ ਮੱਦੇਨਜ਼ਰ ਬੈਂਕ ਆਪਣੇ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਸੁਚੇਤ ਕਰਦੇ ਰਹਿੰਦੇ ਹਨ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਵਿਚ ਆਪਣੇ ਕਰੋੜਾਂ ਖ਼ਾਤਾਧਾਰਕਾਂ ਨੂੰ ਅਲਰਟ ਕੀਤਾ ਹੈ। ਬੈਂਕ ਨੇ ਸੋਸ਼ਲ ਮੀਡੀਆ ਰਾਹੀਂ ਖ਼ਾਤਾਧਾਰਕਾਂ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਐਸ.ਬੀ.ਆਈ. ਲੋਨ ਫਾਇਨਾਂਸ ਲਿਮਟਿਡ ਜਾਂ ਕਿਸੇ ਹੋਰ ਕੰਪਨੀ ਜ਼ਰੀਏ ਸੰਪਰਕ ਕਰੇ ਤਾਂ ਫਿਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਟੇਟ ਬੈਂਕ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਲੋਕ ਝੂਠੀਆਂ ਲੋਨ ਦੀ ਪੇਸ਼ਕਸ਼ਾਂ ਦੇ ਕੇ ਸਾਡੇ ਖ਼ਾਤਾਧਾਰਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। 

 

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਮਗਰੋਂ ਲੋਕਾਂ ਵਿਚ ਦਿਖਾਈ ਦੇ ਰਹੇ ਅਸਾਧਾਰਣ ਲੱਛਣ, ਜਾਰੀ ਹੋ ਸਕਦੇ ਨੇ ਨਵੇਂ ਦਿਸ਼ਾ ਨਿਰਦੇਸ਼

ਨਾ ਕਰੋ ਇਹ ਕੰਮ

ਇਹ ਲੋਕ ਉਧਾਰ ਦੇਣ ਦੇ ਨਾਮ 'ਤੇ ਤੁਹਾਡਾ ਨਾਮ, ਪਤਾ, ਪੈਨ ਨੰਬਰ, ਆਧਾਰ ਨੰਬਰ, ਆਦਿ ਪੁੱਛ ਕੇ ਤੁਹਾਡੇ ਖਾਤੇ ਵਿਚੋਂ ਪੈਸੇ ਕਢਵਾ ਸਕਦੇ ਹਨ। ਤੁਹਾਡੀ ਇਕ ਗਲਤੀ ਤੁਹਾਡਾ ਬੈਂਕ ਖ਼ਾਤਾ ਸਾਫ ਕਰ ਸਕਦੀ ਹੈ। ਇਸ ਦੌਰਾਨ ਧੋਖਾਧੜੀ ਕਰਨ ਵਾਲੇ ਲੋਕ ਆਪਣੇ-ਆਪ ਨੂੰ ਬੈਂਕ ਦੇ ਮੁਲਾਜ਼ਮ ਦੱਸਦੇ ਹਨ, ਜਿਸ ਦੇ ਧੋਖੇ ਵਿਚ ਆ ਕੇ ਬਹੁਤ ਸਾਰੇ ਲੋਕ ਉਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਹੀ ਖਦਸ਼ੇ ਦੇ ਮੱਦੇਨਜ਼ਰ ਐਸ.ਬੀ.ਆਈ. ਨੇ ਟਵੀਟ ਕਰਕੇ ਲੋਕਾਂ ਨੂੰ ਜਾਗਰੁਕ ਕੀਤਾ ਹੈ। 

ਇਹ ਵੀ ਪੜ੍ਹੋ : ਹੁਣ LPG ਗੈਸ ਕੁਨੈਕਸ਼ਨ ਲੈਣਾ ਹੋਇਆ ਆਸਾਨ, Indian Oil ਨੇ ਖ਼ਤਮ ਕੀਤਾ ਇਹ ਨਿਯਮ

ਐਸਬੀਆਈ ਨੇ ਆਪਣੇ ਟਵੀਟ ਵਿਚ ਕਿਹਾ, ਥਿੰਕੇਸ਼ਵਰ ਆਪਣੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖਦਾ ਹੈ। ਉਹ ਹਮੇਸ਼ਾ ਕਿਸੇ ਨਾਲ ਕੁਝ ਸਾਂਝਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਦਾ ਹੈ। ਇਸ ਦੇ ਨਾਲ ਹੀ ਜੇ ਕਿਸੇ ਵੀ ਵਿਅਕਤੀ ਨਾਲ ਅਜਿਹਾ ਧੋਖਾਧੜੀ ਦਾ ਮਾਮਲਾ ਆਉਂਦਾ ਹੈ, ਤਾਂ ਕਿਰਪਾ ਕਰਕੇ https://cybercrime.gov.in 'ਤੇ ਸਾਈਬਰ ਅਪਰਾਧ ਦੀ ਰਿਪੋਰਟ ਕਰੋ। ਸਟੇਟ ਬੈਂਕ ਨੇ ਕਿਹਾ ਹੈ ਕਿ ਜੇ ਕਿਸੇ ਨੂੰ ਕਰਜ਼ਾ ਲੈਣ ਦੀ ਜ਼ਰੂਰਤ ਹੈ ਤਾਂ ਉਸਨੂੰ ਆਪਣੇ ਨੇੜੇ ਦੀ ਐਸ.ਬੀ.ਆਈ. ਬ੍ਰਾਂਚ ਵਿਚ ਜਾ ਕੇ ਹੀ ਲੋੜੀਦੀਂ ਜਾਣਕਾਰੀ ਲੈ ਲੈਣੀ ਚਾਹੀਦਾ ਹੈ। ਬੈਂਕ ਦੇ ਅਨੁਸਾਰ ਬੈਂਕ ਦੀ ਆਪਣੀ ਅਜਿਹੀ ਕੋਈ ਕੰਪਨੀ ਨਹੀਂ ਹੈ ਅਤੇ ਨਾ ਹੀ ਬੈਂਕ ਕਿਸੇ ਨੂੰ ਕਰਜ਼ੇ ਲਈ ਫੋਨ ਕਾਲ ਕਰਦਾ ਹੈ।

ਇਹ ਵੀ ਪੜ੍ਹੋ : ਬੰਦ ਹੋਣ ਜਾ ਰਹੀ ਹੈ ਅਨਿਲ ਅੰਬਾਨੀ ਦੀ ਇਹ ਕੰਪਨੀ, ਭਾਰਤ ਸਮੇਤ ਚੀਨੀ ਬੈਂਕ ਨੂੰ ਹੋਵੇਗਾ ਭਾਰੀ ਨੁਕਸਾਨ

ਆਨਲਾਈਨ ਧੋਖਾਧੜੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ

  • ਆਪਣੇ ਨਿੱਜੀ ਬੈਂਕਿੰਗ ਵੇਰਵੇ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ
  • ਆਪਣੇ ਖਾਤੇ ਦਾ ਪਾਸਵਰਡ ਲਗਾਤਾਰ ਬਦਲਦੇ ਰਹੋ
  • ਕਦੇ ਵੀ ਕਿਸੇ ਨੂੰ ਫੋਨ, ਈ-ਮੇਲ ਜਾਂ ਐਸ.ਐਮ.ਐਸ. ਰਾਹੀਂ ਆਪਣੇ ਇੰਟਰਨੈਟ ਬੈਂਕਿੰਗ ਦੇ ਵੇਰਵਿਆਂ ਬਾਰੇ ਨਾ ਦੱਸੋ।
  • ਕਦੇ ਵੀ ਸ਼ੱਕੀ ਲਿੰਕਾਂ 'ਤੇ ਕਲਿੱਕ ਨਾ ਕਰੋ
  • ਏ.ਟੀ.ਐਮ. ਪਿੰਨ, ਨੰਬਰ ਅਤੇ ਸੀ.ਵੀ.ਵੀ. ਸਾਂਝੇ ਨਾ ਕਰੋ
  • ਆਪਣਾ ਓਟੀਪੀ ਕਿਸੇ ਨਾਲ ਸਾਂਝਾ ਨਾ ਕਰੋ
  • ਬੈਂਕ ਨਾਲ ਸਬੰਧਤ ਜਾਣਕਾਰੀ ਲਈ ਹਮੇਸ਼ਾਂ ਅਧਿਕਾਰਤ ਵੈਬਸਾਈਟ ਦਾ ਹੀ ਇਸਤੇਮਾਲ ਕਰੋ।

ਇਹ ਵੀ ਪੜ੍ਹੋ : Amazon ਲੈ ਕੇ ਆ ਰਿਹੈ ਨਵੀਂ ਤਕਨੀਕ, ਹੁਣ ਕੰਪਿਊਟਰ ਨਾਲ ਹੋਵੇਗੀ ਫਲਾਂ ਅਤੇ ਸਬਜ਼ੀਆਂ ਦੀ ਛਾਂਟੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News