ਸੰਜੀਵ ਗੋਇਨਕਾ ਸਮੂਹ ਨੇ ਐਡੀਟਰਜੀ ਦੀ 51 ਫੀਸਦੀ ਹਿੱਸੇਦਾਰੀ ਪ੍ਰਾਪਤ ਕੀਤੀ

07/16/2020 1:04:28 AM

ਨਵੀਂ ਦਿੱਲੀ (ਭਾਸ਼ਾ)–ਆਰ. ਪੀ. ਸੰਜੀਵ ਗੋਇਨਕਾ ਸਮੂਹ ਨੇ ਵੀਡੀਓ ਆਧਾਰਿਤ ਐਪ ਐਡੀਟਰਜੀ ਤਕਨੋਲਾਜੀਜ਼ ਪ੍ਰਾਈਵੇਟ ਲਿਮਟਿਡ 'ਚ ਮਲਟੀਪਲ ਹਿੱਸੇਦਾਰੀ ਪ੍ਰਾਪਤ ਕੀਤੀ ਹੈ। ਸਮੂਹ ਨੇ ਦੱਸਿਆ ਕਿ ਇਸ ਪਹਿਲ ਨਾਲ ਉਹ ਡਿਜ਼ੀਟਲ ਸਮਾਚਾਰ ਮੀਡੀਆ ਖੇਤਰ 'ਚ ਪ੍ਰਵੇਸ਼ ਕਰ ਰਹੀ ਹੈ। ਕੰਪਨੀ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸਮੂਹ ਨੇ ਪ੍ਰਾਇਮਰੀ ਅਤੇ ਸੈਕੰਡਰੀ ਬਾਜ਼ਾਰ ਦੇ ਸੌਦਿਆਂ ਰਾਹੀਂ ਐਡੀਟਰਜੀ ਤਕਨੋਲਾਜੀਜ਼ 'ਚ 51 ਫੀਸਦੀ ਹਿੱਸੇਦਾਰੀ ਦੀ ਪ੍ਰਾਪਤੀ ਕੀਤੀ ਹੈ। ਐਡੀਟਰਜੀ ਤਕਨੋਲਾਜੀਜ਼ ਨੂੰ ਐੱਨ. ਡੀ. ਟੀ. ਵੀ. ਲਿਮਟਿਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਵਿਕਰਮ ਚੰਦਰਾ ਨੇ ਸ਼ੁਰੂ ਕੀਤਾ ਸੀ। ਸਮੂਹ ਨੇ ਹਾਲਾਂਕਿ ਇਸ ਸੌਦੇ ਦਾ ਵਿੱਤੀ ਵੇਰਵਾ ਨਹੀਂ ਦਿੱਤਾ ਹੈ।


Karan Kumar

Content Editor

Related News