ਸੈਮਸੰਗ ਨੇ ਸਭ ਤੋਂ ਵੱਧ ਸਮਾਰਟਫੋਨ ਭਾਰਤ ਤੋਂ ਭੇਜੇ ਵਿਦੇਸ਼, 4.09 ਅਰਬ ਡਾਲਰ ਦਾ ਕੀਤਾ ਐਕਸਪੋਰਟ

08/06/2023 2:10:41 PM

ਨਵੀਂ ਦਿੱਲੀ (ਇੰਟ.) – ਸਾਊਥ ਕੋਰੀਆ ਦੀ ਦਿੱਗਜ਼ ਸਮਾਰਟਫੋਨ ਕੰਪਨੀ ਸੈਮਸੰਗ ਭਾਰਤ ਵਿਚ ਸਮਾਰਟਫੋਨ ਅਸੈਂਬਲ ਕਰ ਕੇ ਵਿਦੇਸ਼ ਭੇਜਣ ਵਾਲੀ ਸਭ ਤੋਂ ਵੱਡੀ ਇੰਡੀਵਿਜ਼ੁਅਲ ਕੰਪਨੀ ਬਣ ਗਈ ਹੈ। ਸੈਮਸੰਗ ਨੇ ਸਾਰੀਆਂ ਸਮਾਰਟਫੋਨ ਕੰਪਨੀਆਂ ਨੂੰ ਪਛਾੜ ਕੇ ਪਹਿਲਾ ਰੈਂਕ ਹਾਸਲ ਕੀਤਾ ਹੈ। ਜੇ ਦੂਜੀਆਂ ਕੰਪਨੀਆਂ ਦੀ ਵੀ ਗੱਲ ਕਰੀਏ ਜੋ ਭਾਰਤ ਵਿਚ ਸਮਾਰਟਫੋਨ ਅਸੈਂਬਲ ਕਰ ਕਰੇ ਐਕਸਪੋਰਟ ਕਰ ਰਹੀਆਂ ਹਨ ਤਾਂ ਉਨ੍ਹਾਂ ’ਚ ਵੱਡਾ ਨਾਂ ਤਾਈਵਾਨ ਦੀਆਂ ਕੰਪਨੀਆਂ ਦਾ ਆਉਂਦਾ ਹੈ। ਤਾਈਵਾਨ ਦੀ ਉਪਕਰਨ ਮੈਨੂਫੈਕਚਰਿੰਗ ਸਰਵਿਸ (ਈ. ਐੱਮ. ਐੱਸ.) ਕੰਪਨੀਆਂ, ਫਾਕਸਕਾਨ, ਵਿਸਟ੍ਰਾਨ ਅਤੇ ਪੈਗਾਟ੍ਰਾਨ ਦੇਸ਼ ਵਿਚ ਐਪਲ ਇੰਕ ਲਈ ਆਈਫੋਨ ਅਸੈਂਬਲ ਕਰਦੀ ਹੈ ਪਰ ਇਹ ਕੰਪਨੀਆਂ ਵੀ ਸੈਮਸੰਗ ਤੋਂ ਪਿੱਛੇ ਹੀ ਹਨ।

ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਚੌਲਾਂ ਨੂੰ ਲੈ ਕੇ ਹਾਹਾਕਾਰ,  12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀਆਂ ਕੀਮਤਾਂ

ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਮੁਤਾਬਕ ਵਿੱਤੀ ਸਾਲ 2022-23 ’ਚ ਸੈਮਸੰਗ ਨੇ ਭਾਰਤ ਤੋਂ 4.09 ਅਰਬ ਡਾਲਰ ਦੇ ਸਮਾਰਟਫੋਨ ਐਕਸਪੋਰਟ ਕੀਤੇ ਜੋ 2021 ਦੇ ਮੁਕਾਬਲੇ 42 ਫੀਸਦੀ ਵੱਧ ਹੈ। ਸਾਲ 2021 ਵਿਚ ਸੈਮਸੰਗ ਨੇ ਭਾਰਤ ਤੋਂ 2.8 ਅਰਬ ਡਾਲਰ ਦੇ ਸਮਾਰਟਫੋਨ ਐਕਸਪੋਰਟ ਕੀਤੇ ਸਨ ਜੋ ਸਾਰੇ ਸਮਾਰਟਫੋਨ ਦਾ 35 ਫੀਸਦੀ ਸੀ। 2018 ਵਿਚ ਇਸ ਦਾ ਐਕਸਪੋਰਟ ਸਿਰਫ 0.7 ਅਰਬ ਡਾਲਰ ਦਾ ਸੀ।

ਭਾਰਤ ਨਾਲੋਂ ਵੱਧ ਵੀਅਤਨਾਮ ਤੋਂ ਐਕਸਪੋਰਟ

ਵੋਲਜਾ ਨੇ ਐਕਸਪੋਰਟ ਨੂੰ ਲੈ ਕੇ ਤਾਜਾ਼ ਡਾਟਾ ਜਾਰੀ ਕੀਤਾ ਹੈ, ਜਿਸ ਦੇ ਆਧਾਰ ’ਤੇ 3 ਅਗਸਤ ਤੱਕ ਗਲੋਬਲ ਪੱਧਰ ’ਤੇ ਸੈਮਸੰਗ ਦੇ ਮੋਬਾਇਲ ਡਿਵਾਈਸਿਜ਼ ਦੇ ਐਕਸਪੋਰਟ ਵਿਚ ਭਾਰਤ ਦੀ ਹਿੱਸੇਦਾਰੀ 18 ਫੀਸਦੀ ਸੀ। ਇਸ ਦਾ ਮਤਲਬ ਇਹ ਹੈ ਕਿ ਦੁਨੀਆ ਭਰ ਵਿਚ ਸੈਮਸੰਗ ਜਿੰਨੇ ਵੀ ਮੋਬਾਇਲ ਫੋਨ ਦੀ ਸਪਲਾਈ ਕਰ ਰਹੀ ਹੈ, ਉਸ ’ਚੋਂ 18 ਫੀਸਦੀ ਸਿਰਫ ਭਾਰਤ ਤੋਂ ਹੋ ਰਹੀ ਹੈ। ਭਾਰਤ ਨਾਲੋਂ ਵੀ ਵੱਧ ਫੋਨ ਜੇ ਸੈਮਸੰਗ ਕਿਸੇ ਦੇਸ਼ ਤੋਂ ਐਕਸਪੋਰਟ ਕਰਦੀ ਹੈ ਤਾਂ ਉਹ ਹੈ ਵੀਅਤਨਾਮ। ਕੋਰੀਆਈ ਕੰਪਨੀ ਸੈਮਸੰਗ ਨੇ ਵੀਅਤਨਾਮ ਵਿਚ ਵੱਡਾ ਦਾਅ ਲਾਇਆ ਹੈ ਅਤੇ ਆਪਣੇ ਫੋਨ ਦੇ ਗਲੋਬਲ ਪ੍ਰੋਡਕਸ਼ਨ ਦਾ ਅੱਧਾ ਹਿੱਸਾ ਇੱਥੇ ਹੀ ਬਣਾਉਂਦੀ ਹੈ।

ਇਹ ਵੀ ਪੜ੍ਹੋ : ਰਾਂਚੀ ਲਈ ਉੱਡੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ, ਇਕ ਘੰਟੇ ਦੇ ਸਫ਼ਰ ਮਗਰੋਂ ਪਰਤਿਆ ਦਿੱਲੀ

ਵੈਲਿਊ ਦੇ ਮਾਮਲੇ ਵਿਚ ਭਾਰਤ ਦਾ ਹਿੱਸਾ ਕਾਫੀ ਘੱਟ

ਜੇ ਵੈਲਿਊ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਵਿੱਤੀ ਸਾਲ 2022 ਵਿਚ ਸੈਮਸੰਗ ਵੀਅਤਨਾਮ ਨੇ ਪੂਰੀ ਤਰ੍ਹਾਂ ਤਿਆਰ ਇਕਾਈਆਂ ਵਜੋਂ 31.42 ਅਰਬ ਡਾਲਰ ਮੁੱਲ ਦੇ ਫੋਨ ਐਕਸਪੋਰਟ ਕੀਤੇ ਜੋ ਦੇਸ਼ ਦੇ ਕੁੱਲ ਮੋਬਾਇਲ ਐਕਸਪੋਰਟ (33.3 ਅਰਬ ਡਾਲਰ) ਦਾ 95 ਫੀਸਦੀ ਹੈ, ਇਸ ਲਈ ਜਦੋਂ ਐਕਸਪੋਰਟ ਮੁੱਲ ਦੀ ਗੱਲ ਆਉਂਦੀ ਹੈ ਤਾਂ ਭਾਰਤ ਦਾ ਵਿੱਤੀ ਸਾਲ 2023 ਵਿਚ ਵੀਅਤਨਾਮ ਤੋਂ ਕੰਪਨੀ ਦੇ ਐਕਸਪੋਰਟ ਦਾ ਸਿਰਫ ਸੱਤਵਾਂ ਹਿੱਸਾ ਹੈ।

ਐਪਲ ਦਾ 7 ਫੀਸਦੀ ਉਤਪਾਦਨ ਭਾਰਤ ’ਚ

ਇਸ ਦਰਮਿਆਨ ਵਿੱਤੀ ਸਾਲ 2023 ਵਿਚ ਐਪਲ ਇੰਕ ਦਾ ਲਗਭਗ 7 ਫੀਸਦੀ ਉਤਪਾਦਨ ਮੁੱਲ ਭਾਰਤ ਵਿਚ ਟਰਾਂਸਫਰ ਹੋ ਗਿਆ ਹੈ, ਜਿਸ ’ਚੋਂ ਵੱਡਾ ਹਿੱਸਾ ਐਕਸਪੋਰਟ ਲਈ ਹੈ।

ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News