ਪੰਜਾਬੀ ਨੇ ਵਿਦੇਸ਼ ''ਚ ਕਰਵਾਈ ਬੱਲੇ-ਬੱਲੇ, ਨਿਊਯਾਰਕ ''ਚ ਹਾਸਲ ਕੀਤਾ ਵੱਡਾ ਮੁਕਾਮ
Monday, Nov 03, 2025 - 02:37 PM (IST)
ਭੁਲੱਥ (ਰਜਿੰਦਰ)- ਭੁਲੱਥ ਸ਼ਹਿਰ ਦੇ ਦੌੜਾਕ ਸੁਨੀਲ ਸ਼ਰਮਾ ਨੇ ਦੁਨੀਆ ਦੀਆਂ 7 ਮੈਰਾਥਨਾਂ ਪੂਰੀਆਂ ਕਰ ਲਈਆਂ ਹਨ। ਜੋ ਭੁਲੱਥ, ਪੰਜਾਬ ਅਤੇ ਪੂਰੇ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਬੀਤੇ ਦਿਨ ਨਿਊਯਾਰਕ ਵਿਚ 7ਵੀਂ ਦੁਨੀਆ ਦੀ ਵੱਡੀ ਮੈਰਾਥਨ ਪੂਰੀ ਕਰਨ ਤੋਂ ਬਾਅਦ ਸੁਨੀਲ ਸ਼ਰਮਾ ਦਾ 'ਸਿਕਸ ਸਟਾਰ ਮੈਡਲ' (SIX STAR MEDAL) ਨਾਲ ਸਨਮਾਨ ਕੀਤਾ ਗਿਆ। ਸੁਨੀਲ ਸ਼ਰਮਾ ਸਾਡੇ ਪੰਜਾਬ ਵਿਚ ਇਹ ਖਿਤਾਬ ਹਾਸਲ ਕਰਨ ਵਾਲੇ ਪਹਿਲੇ ਦੌੜਾਕ ਹਨ। ਜਦਕਿ ਸਾਡੇ ਪੂਰੇ ਦੇਸ਼ ਵਿਚ ਇਹ ਮੈਡਲ 100 ਕੁ ਦੌੜਾਕਾਂ ਕੋਲ ਹੀ ਹੈ, ਜੋ ਹੁਣ ਸੁਨੀਲ ਸ਼ਰਮਾ ਨੇ ਵੀ ਹਾਸਲ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਇਸ ਤੋਂ ਪਹਿਲਾਂ ਸੁਨੀਲ ਸ਼ਰਮਾ ਨੇ ਸ਼ਿਕਾਗੋ , ਜਰਮਨ, ਲੰਡਨ, ਸਿਡਨੀ, ਬੋਸਟਨ, ਜਾਪਾਨ ਵਿਚ ਆਪਣੀਆ 6 ਮੈਰਾਥਨ ਦੌੜ ਪੂਰੀਆ ਕੀਤੀਆ ਹਨ ਅਤੇ ਅੱਜ 7ਵੀਂ ਨਿਊਯਾਰਕ ਦੀ ਮੈਰਾਥਨ ਪੂਰੀ ਕੀਤੀ ਹੈ। ਸੁਨੀਲ ਸ਼ਰਮਾ ਵੱਲੋਂ ਦਿਨ ਰਾਤ ਮਿਹਨਤਾਂ ਕਰਕੇ ਹਾਸਲ ਕੀਤਾ ਇਹ ਮੁਕਾਮ ਸਾਡੀ ਯੁਵਾ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਅਮਰੀਕਾ ਜਾ ਰਹੇ ਪੰਜਾਬੀ ਸਣੇ 2 ਨੌਜਵਾਨਾਂ ਦਾ ਡੌਂਕਰਾਂ ਨੇ ਗੋਲ਼ੀਆਂ ਮਾਰ ਕੀਤਾ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
