ਸੈਮਸੰਗ ਦੀ ਆਰਥਿਕ ਸੁਸਤੀ ਦੇ ਚਿੰਤਾ ਨਹੀਂ : ਅਸੀਮ ਵਾਰਸੀ

09/08/2019 9:55:16 AM

ਨਵੀਂ ਦਿੱਲੀ—ਸੈਮਸੰਗ ਆਪਣੇ ਸਮਾਰਟਫੋਨ ਵਪਾਰ 'ਤੇ ਆਰਥਿਕ ਮੰਦੀ ਦਾ ਅਸਰ ਹੁੰਦੇ ਨਹੀਂ ਦੇਖ ਰਿਹਾ ਹੈ। ਕੰਪਨੀ ਦੇ ਇਕ ਸਾਬਕਾ ਐਗਜ਼ੀਕਿਊਟਿਵ ਨੇ ਕਿਹਾ ਕਿ ਆਨਲਾਈਨ ਅਤੇ ਆਫਲਾਈਨ ਦੋਵਾਂ 'ਚੋਂ ਹੀ ਹਾਂ-ਪੱਖੀ ਦ੍ਰਿਸ਼ਟੀਕੌਣ ਦੇਖਣ ਨੂੰ ਮਿਲ ਰਿਹਾ ਹੈ। ਸੈਮਸੰਗ ਇੰਡੀਆ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਅਸੀਮ ਵਾਰਸੀ ਦੇ ਮੁਤਾਬਕ ਈ-ਕਾਮਰਸ ਦੇ ਵਪਾਰੀਆਂ ਦੇ ਨਾਲ ਅੰਤਰਿਕ ਰੂਪ ਨਾਲ ਜਾਂ ਬੈਠਕਾਂ ਦੌਰਾਨ ਉਮੀਦਾਂ ਘੱਟ ਨਹੀਂ ਹੋਈਆਂ ਅਤੇ ਕੋਈ ਬਦਲਾਅ ਨਹੀਂ ਹੋਇਆ ਹੈ।
ਵਾਰਸੀ ਨੇ ਕਿਹਾ ਕਿ ਅਸੀਂ ਵਪਾਰ ਅਤੇ ਠੋਸ ਤੱਥਾਂ ਦੇ ਆਧਾਰ 'ਤੇ ਚਰਚਾ ਕਰਦੇ ਹਾਂ। ਅਜੇ ਤੱਕ ਅਸੀਂ ਇਕ ਸਿਹਤਮੰਦ ਵਿਕਾਸ ਦਰ 'ਤੇ ਹਾਂ। ਅਸਲ 'ਚ ਆਨਲਾਈਨ ਬਿਜ਼ਨੈੱਸ 'ਚ ਟ੍ਰੀਪਲ ਅੰਕ ਦਾ ਵਾਧਾ ਦੇਖਿਆ ਗਿਆ ਹੈ। ਜਿਵੇਂ ਕਿ ਅਸੀਂ ਦੱਸਿਆ ਹੈ ਕਿ ਇਹ ਸਿਰਫ ਉਦੋਂ ਹੀ ਵਧੇਗਾ ਜਦੋਂ ਅਸੀਂ ਤਿਓਹਾਰੀ ਸੀਜ਼ਨ 'ਚ ਪ੍ਰਵੇਸ਼ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ 'ਚ ਆਪਣੇ ਪਾਰਟਨਰਾਂ ਦੇ ਨਾਲ ਚਰਚਾ 'ਚ ਆਪਣੇ ਅੰਤਰਿਕ ਪ੍ਰਾਜੈਕਟਾਂ 'ਚ ਕੋਈ ਬਦਲਾਅ ਹੁੰਦਾ ਨਹੀਂ ਦੇਖ ਰਹੇ ਹਾਂ। ਦ੍ਰਿਸ਼ਟੀਕੌਣ ਹਾਂ-ਪੱਖੀ ਹੈ ਅਤੇ ਮੈਂ ਇਸ ਨੂੰ ਸਿਰਫ ਆਨਲਾਈਨ ਹੀ ਨਹੀਂ ਦੂਜੇ ਚੈਨਲਾਂ 'ਚ ਵੀ ਦੇਖ ਰਿਹਾ ਹਾਂ।
ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ ਦੇ ਮੁਤਾਬਕ 2019 'ਚ ਅਜੇ ਤੱਕ ਭਾਰਤ 'ਚ ਸਮਾਰਟਫੋਨ ਮਾਰਕਿਟ ਦੀ ਦੂਜੀ ਤਿਮਾਹੀ 'ਚ 3.69 ਕਰੋੜ ਸ਼ਿਪਮੈਂਟ ਦੇਖਣ ਨੂੰ ਮਿਲੀ, ਜੋ 9.9 ਫੀਸਦੀ ਸਾਲ ਦਰ ਸਾਲ ਅਤੇ 14.8 ਫੀਸਦੀ ਤਿਮਾਹੀ ਦਰ ਤਿਮਾਹੀ ਵਾਧੇ ਨਾਲ ਦਰਜ ਕੀਤੀ ਗਈ। ਵਾਰਸੀ ਮੁਤਾਬਕ ਬੁੱਧੀਮਾਨ ਗਾਹਕ ਅੱਜ ਇਕ ਕੁੱਲ ਮਿਲਾ ਕੇ ਅਨੁਭਵ ਲੈਣ ਲਈ ਵਰਚੁਅਲ ਵਰਲਡ ਅਤੇ ਸਟੋਰ ਦੋਵਾਂ 'ਤੇ ਹੀ ਜਾ ਰਹੇ ਹਨ


Aarti dhillon

Content Editor

Related News