ਸਪਾਈਸ ਜੈੱਟ ਦੀ ਜਨਵਰੀ ''ਚ 90.9 ਫੀਸਦੀ ਸੀਟਾਂ ਦੀ ਵਿਕਰੀ

02/21/2019 10:48:19 AM

ਨਵੀਂ ਦਿੱਲੀ—ਸਸਤੀ ਹਵਾਬਾਜ਼ੀ ਸੇਵਾ ਦੇਣ ਵਾਲੀ ਕੰਪਨੀ ਸਪਾਈਸ ਜੈੱਟ ਨੇ ਜਨਵਰੀ 'ਚ 90.9 ਫੀਸਦੀ ਸੀਟਾਂ ਦੀ ਵਿਕਰੀ ਦੇ ਨਾਲ ਉਡਾਣ ਭਰੀ। ਇਹ ਲਗਾਤਾਰ 46ਵਾਂ ਮਹੀਨਾ ਹੈ ਜਦੋਂ ਕੰਪਨੀ ਦੀਆਂ ਸੀਟਾਂ ਭਰਨ ਦੀ ਦਰ ਸਭ ਤੋਂ ਜ਼ਿਆਦਾ ਰਹੀ ਹੈ। ਕੰਪਨੀ ਦੀ ਮੁੱਖ ਵਿਕਰੀ ਅਤੇ ਰਾਜਸਵ ਅਧਿਕਾਰੀ ਸ਼ਿਲਪਾ ਭਾਟੀਆ ਨੇ ਇਕ ਬਿਆਨ 'ਚ ਕਿਹਾ ਕਿ ਜਨਵਰੀ 2019 'ਚ ਸਾਡੀ 90.9 ਫੀਸਦੀ ਸੀਟਾਂ ਭਰੀਆਂ ਰਹੀਆਂ। ਇਹ ਲਗਾਤਾਰ 46ਵਾਂ ਮਹੀਨਾ ਹੈ ਜਦੋਂ ਅਸੀਂ ਸਭ ਤੋਂ ਜ਼ਿਆਦਾ ਦਰ ਭਰੀਆਂ ਸੀਟਾਂ ਦੇ ਨਾਲ ਸੰਚਾਲਨ ਕੀਤਾ ਹੈ। ਸੰਸਾਰਕ ਹਵਾਬਾਜ਼ੀ ਬਾਜ਼ਾਰ 'ਚ ਨਵਾਂ ਕ੍ਰਿਤੀਮਾਨ ਬਣਾਉਣ ਦੇ ਨਾਲ ਹੀ ਇਹ ਰਿਕਾਰਡ ਅਸੀਂ ਹਰ ਮਹੀਨੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੀ ਹਵਾਬਾਜ਼ੀ ਕੰਪਨੀ ਬਣਨ 'ਚ ਮਦਦ ਕਰ ਰਿਹਾ ਹੈ। ਸੀਟਾਂ ਭਰਨ ਨਾਲ ਫੀਸਤੀ ਤੋਂ ਇੰਟੈਂਟ, ਕੰਪਨੀ ਦੀਆਂ ਕੁੱਲ ਉਡਾਣਾਂ 'ਚ ਉਪਲੱਬਧ ਸੀਟਾਂ 'ਚੋਂ ਕੁੱਲ ਵਿਕੀਆਂ ਸੀਟਾਂ ਦਾ ਫੀਸਦੀ ਹੋਣਾ ਹੈ। ਇਸ ਤੋਂ ਇਲਾਵਾ ਇਕ ਵੱਖਰੇ ਬਿਆਨ 'ਚ ਕੰਪਨੀ ਨੇ 12 ਨਵੀਂਆਂ ਘਰੇਲੂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਹੈ। ਇਹ ਸਾਰੀਆਂ ਉਡਾਣਾਂ 31 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ ਕਿ ਉਹ ਭੋਪਾਲ-ਸੂਰਤ-ਭੋਪਾਲ, ਗੋਰਖਪੁਰ-ਮੁੰਬਈ-ਗੋਰਖਪੁਰ ਅਤੇ ਜੈਪੁਰ-ਧਰਮਸ਼ਾਲਾ-ਜੈਪੁਰ ਮਾਰਗ 'ਤੇ ਰੋਜ਼ਾਨਾ ਉਡਾਣ ਸ਼ੁਰੂ ਕਰੇਗੀ। ਇਸ ਦੇ ਨਾਲ ਉਹ ਦਿੱਲੀ-ਭੋਪਾਲ ਮਾਰਗ 'ਤੇ ਵੀ ਰੋਜ਼ਾਨ ਉਡਾਣ ਦਾ ਸੰਚਾਲਨ ਕਰੇਗੀ। ਇਹ ਸਾਰੀਆਂ ਉਡਾਣਾਂ ਰੋਜ਼ਾਨਾ ਚੱਲਣਗੀਆਂ। ਸਿਵਾਏ ਭੋਪਾਲ ਤੋਂ ਦਿੱਲੀ ਜਾਣ ਵਾਲੀ ਸ਼ਾਮ ਦੀ ਉਡਾਣ ਐਤਵਾਰ ਨੂੰ ਨਹੀਂ ਹੋਵੇਗੀ। 


Aarti dhillon

Content Editor

Related News