ਸੈਮੀਕੰਡਕਟਰਾਂ  ਦੀ ਸਪਲਾਈ ''ਚ ਸੁਧਾਰ ਕਾਰਨ ਜੁਲਾਈ ''ਚ ਯਾਤਰੀ ਵਾਹਨਾਂ ਦੀ ਵਿਕਰੀ ਵਧੀ

08/12/2022 4:52:42 PM

ਨਵੀਂ ਦਿੱਲੀ :  ਸੈਮੀਕੰਡਕਟਰ  ਦੀ ਸਪਲਾਈ ਵਿਚ ਸੁਧਾਰ ਹੋਣ ਕਾਰਨ ਜੁਲਾਈ ਵਿਚ ਵਾਹਨਾਂ ਦੀ ਥੋਕ ਵਿਕਰੀ 'ਚ ਸਾਲ-ਦਰ-ਸਾਲ 11 ਫ਼ੀਸਦੀ ਦਾ ਵਾਧਾ ਹੋਇਆ ਹੈ । ਇਸ ਦਾ ਕਾਰਨ ਕੰਪਨੀਆਂ ਸੈਮੀਕੰਡਕਟਰ ਸਪਲਾਈ 'ਚ ਸੁਧਾਰ ਮੰਨਿਆ ਜਾ ਰਿਹਾ ਜਿਸ ਕਰਕੇ ਤਿਉਹਾਰ ਤੋਂ ਪਹਿਲਾਂ ਕੰਪਨੀਆਂ ਉਤਪਾਦਨ ਵਧਾਉਣ 'ਚ ਕਾਮਯਾਬ ਹੋਈਆਂ  ਹਨ।  ਵਾਹਨ ਨਿਰਮਾਤਾਵਾਂ ਦੀ ਸੰਸਥਾ ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼ (ਸਿਆਮ) ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਦੇ ਅਨੁਸਾਰ ਜੁਲਾਈ 2022 ਵਿੱਚ ਸਾਰੇ  ਯਾਤਰੀ ਵਾਹਨ ਸ਼੍ਰੇਣੀ ਦੀ ਥੋਕ ਵਿਕਰੀ ਵਧ ਕੇ 2,93,865 ਯੂਨਿਟ ਹੋ ਗਈ। ਜੁਲਾਈ 2021 ਵਿੱਚ, ਡੀਲਰਾਂ ਨੂੰ 2,64,442 ਯੂਨਿਟਾਂ ਦੀ ਸਪਲਾਈ ਕੀਤੀ ਗਈ ਸੀ।

 ਜੁਲਾਈ  2022 ਤੱਕ ਯਾਤਰੀ ਕਾਰਾਂ ਦੀ ਸਪਲਾਈ 10 ਫੀਸਦੀ ਵਧ ਕੇ 1,43,522 ਯੂਨਿਟ ਹੋ ਗਈ ਹੈ ਜੋ ਇਕ ਸਾਲ ਪਹਿਲਾਂ ਦੀ ਇਹ 1,30,080 ਇਕਾਈ ਸੀ। ਯੂਟੀਲਿਟੀ ਵਾਹਨਾਂ ਦੀ ਥੋਕ ਵਿਕਰੀ ਜੁਲਾਈ 2022 ਵਿੱਚ 11 ਫੀਸਦੀ ਵਧ ਕੇ 1,37,104 ਯੂਨਿਟ ਹੋ ਗਈ ਜੋ ਪਿਛਲੇ ਸਾਲ ਜੁਲਾਈ ਵਿੱਚ 1,24,057 ਯੂਨਿਟ ਸੀ। ਵੈਨਾਂ ਦੀ ਸਪਲਾਈ ਜੁਲਾਈ 2021 ਵਿੱਚ 10,305 ਯੂਨਿਟਾਂ ਤੋਂ ਵਧ ਕੇ ਇਸ ਸਾਲ ਜੁਲਾਈ ਵਿੱਚ 13,239 ਯੂਨਿਟ ਹੋ ਗਈ। ਇਸੇ ਤਰ੍ਹਾਂ ਦੋ ਪਹੀਆ ਵਾਹਨਾਂ ਦੀ ਥੋਕ ਵਿਕਰੀ ਜਾਂ ਡੀਲਰਾਂ ਨੂੰ ਸਪਲਾਈ ਪਿਛਲੇ ਮਹੀਨੇ 10 ਫੀਸਦੀ ਵਧ ਕੇ 13,81,303 ਯੂਨਿਟ ਹੋ ਗਈ ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਇਹ 12,60,140 ਯੂਨਿਟ ਸੀ।

ਇਸ ਤੋਂ ਇਲਾਵਾ ਦੋ ਪਹੀਆ ਵਾਹਨਾਂ ਦੀ ਕੁਲ ਥੋਕ ਵਿਕਰੀ ਵੀ ਇਸ ਮਹੀਨੇ ਵਧ ਕੇ 31,324 ਯੂਨਿਟ ਹੋ ਗਈ ਹੈ ਜਦਕਿ ਜੁਲਾਈ 2021 ਵਿਚ ਇਹ ਆਂਕੜਾ 18,132 ਯੂਨਿਟ ਸੀ।

ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ ਕਿ ਐਂਟਰੀ-ਲੇਵਲ ਯਾਤਰੀ ਕਾਰਾਂ, ਦੋਪਹੀਆ ਵਾਹਨ ਅਤੇ ਤਿੰਨ ਪਹੀਆ ਵਾਹਨਾਂ ਦੀ ਪੂਰਤੀ ਅਜੇ ਠੀਕ ਨਹੀਂ ਹੋਈ ਹੈ ਕਿਉਂਕਿ  ਦੋ ਪਹੀਆ ਵਾਹਨਾਂ ਦੀ ਵਿਕਰੀ  ਪਿਛਲੇ ਸਾਲਾਂ ਦੇ ਮੁਕਾਬਲੇ ਅਜੇ ਵੀ ਘੱਟ ਹੈ।


 


Harinder Kaur

Content Editor

Related News