ਸਹਾਰਾ ਕਰੇਗਾ ਨਿਵੇਸ਼ਕਾਂ ਦੇ ਪੈਸੇ ਵਾਪਸ, ਲੱਖਾਂ ਲੋਕਾਂ ਨੂੰ ਧਿਆਨ ''ਚ ਰੱਖਦਿਆਂ SC ਨੇ ਦਿੱਤਾ ਵੱਡਾ ਫੈਸਲਾ
Thursday, Mar 30, 2023 - 10:51 AM (IST)
ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਸਹਾਰਾ-ਸੇਬੀ ਵਿਵਾਦ ਦੇ 24000 ਕਰੋੜ ਦੇ ਫੰਡ 'ਤੇ ਸਰਕਾਰ ਦੀ ਪਟੀਸ਼ਨ ਸਵੀਕਾਰ ਕਰ ਲਈ ਹੈ। ਦਰਅਸਲ ਸਰਕਾਰ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਚ ਸਰਕਾਰ ਨੇ ਕਿਹਾ ਸੀ ਕਿ ਸਹਾਰਾ-ਸੇਬੀ ਦੇ ਕੁੱਲ 24000 ਕਰੋੜ ਦੇ ਫੰਡ 'ਚੋਂ 5000 ਕਰੋੜ ਤੁਰੰਤ ਅਲਾਟ ਕੀਤੇ ਜਾਣ ਤਾਂ ਜੋ ਸਰਕਾਰ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਕਰ ਸਕੇ।
ਇਹ ਵੀ ਪੜ੍ਹੋ : ਆਧਾਰ ਕਾਰਡ ਦੀ ਵੱਡੀ ਖ਼ਾਮੀ ਆਈ ਸਾਹਮਣੇ, ਗਜ਼ਟਿਡ ਅਫ਼ਸਰਾਂ ਦੀ ਲਾਪਰਵਾਹੀ ਬਣ ਰਹੀ ਸਾਈਬਰ ਫਰਾਡ ਦਾ ਕਾਰਨ
ਹੁਣ ਸਰਕਾਰ ਦੀ ਪਟੀਸ਼ਨ ਮਨਜ਼ੂਰ ਹੋ ਜਾਣ ਤੋਂ ਬਾਅਦ ਲਗਭਗ 1.1 ਕਰੋੜ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਦੇ ਨਾਲ ਹੀ ਸਹਾਰਾ ਲਈ ਨਵੀਂਆਂ ਮੁਸੀਬਤਾਂ ਸ਼ੁਰੂ ਹੋ ਗਈਆਂ ਹਨ।
ਸੇਬੀ ਨੇ ਵੀ ਕੀਤੀ ਹੈ 6.57 ਕਰੋੜ ਰੁਪਏ ਦੀ ਵਸੂਲੀ
ਸਹਾਰਾ ਦੇ ਇੱਕ ਕਰੋੜ ਨਿਵੇਸ਼ਕਾਂ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਨਿਵੇਸ਼ਕਾਂ ਵੱਲੋਂ ਜਮ੍ਹਾ 24,000 ਹਜ਼ਾਰ ਕਰੋੜ ਰੁਪਏ ਵਿੱਚੋਂ 5,000 ਕਰੋੜ ਰੁਪਏ ਤੁਰੰਤ ਵਾਪਸ ਕੀਤੇ ਜਾਣ। ਇਹ 5000 ਕਰੋੜ ਰੁਪਏ ਲਗਭਗ 1.1 ਕਰੋੜ ਨਿਵੇਸ਼ਕਾਂ ਨੂੰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਕੱਲ੍ਹ, ਮਾਰਕੀਟ ਰੈਗੂਲੇਟਰੀ ਸੇਬੀ ਨੇ ਸਹਾਰਾ ਸਮੂਹ ਦੀ ਰੀਅਲ ਅਸਟੇਟ ਕੰਪਨੀ ਤੋਂ 6.57 ਕਰੋੜ ਰੁਪਏ ਦੀ ਵਸੂਲੀ ਕੀਤੀ ਸੀ। ਅਸਲ ਵਿੱਚ ਇਹ ਬਕਾਇਆ ਰਕਮ ਗਰੁੱਪ ਦੇ ਮੁਖੀ ਸੁਬਰਤ ਰਾਏ ਅਤੇ ਹੋਰ ਡਿਫਾਲਟਰਾਂ ਤੋਂ ਵਸੂਲ ਕੀਤੇ ਗਏ ਹਨ।
ਇਹ ਵੀ ਪੜ੍ਹੋ : ਟੈਕਸਦਾਤਿਆਂ ਲਈ ਵੱਡੀ ਰਾਹਤ, PAN-Adhaar ਲਿੰਕ ਕਰਨ ਦੀ ਸਮਾਂ ਮਿਆਦ ਵਧੀ
ਕੀ ਹੈ ਸਾਰਾ ਵਿਵਾਦ
ਇਸ ਤੋਂ ਪਹਿਲਾਂ ਪਿਛਲੇ ਸਾਲ ਜੂਨ 'ਚ ਸਹਾਰਾ 6 ਕਰੋੜ ਰੁਪਏ ਦਾ ਭੁਗਤਾਨ ਕਰਨ 'ਚ ਅਸਫਲ ਰਹੀ ਸੀ, ਜਿਸ ਕਾਰਨ ਸੇਬੀ ਨੇ ਕੁਰਕੀ ਅਤੇ ਰਿਕਵਰੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਜਲਦੀ ਮਿਲ ਜਾਵੇਗਾ। ਦਰਅਸਲ ਸਹਾਰਾ ਦਾ ਇਹ ਵਿਵਾਦ ਬਹੁਤ ਪੁਰਾਣਾ ਹੈ। ਸਹਾਰਾ ਦਾ ਘੁਟਾਲਾ ਸਹਾਰਾ ਗਰੁੱਪ ਦੀਆਂ ਦੋ ਕੰਪਨੀਆਂ ਸਹਾਰਾ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਅਤੇ ਸਹਾਰਾ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ ਨਾਲ ਸਬੰਧਤ ਹੈ।
ਮਾਮਲਾ 30 ਸਤੰਬਰ 2009 ਦਾ ਹੈ ਜਦੋਂ ਸਹਾਰਾ ਨੇ ਸੇਬੀ ਵਿੱਚ ਆਈਪੀਓ ਲਈ ਅਰਜ਼ੀ ਦਿੱਤੀ ਸੀ ਅਤੇ ਨਿਵੇਸ਼ਕਾਂ ਤੋਂ ਗਲਤ ਢੰਗ ਨਾਲ 24000 ਕਰੋੜ ਇਕੱਠੇ ਕੀਤੇ ਸਨ। ਸੇਬੀ ਨੂੰ ਇਸ ਵਿੱਚ ਕਈ ਖ਼ਾਮੀ ਮਿਲੀਆਂ, ਜਿਸ ਤੋਂ ਬਾਅਦ ਇਹ ਜਾਂਚ ਦਾ ਵਿਸ਼ਾ ਬਣ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੇਬੀ ਨੇ ਸਹਾਰਾ ਦੀਆਂ ਦੋਵੇਂ ਕੰਪਨੀਆਂ ਨੂੰ ਪੈਸੇ ਨਾ ਜੁਟਾਉਣ ਦੇ ਹੁਕਮ ਦਿੱਤੇ ਅਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪੈਸੇ ਨਿਵੇਸ਼ਕਾਂ ਨੂੰ 15 ਫੀਸਦੀ ਵਿਆਜ ਨਾਲ ਵਾਪਸ ਕੀਤੇ ਜਾਣ।
ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਰਾਹਤ ਦੀ ਖ਼ਬਰ : EPFO ਨੇ ਸਾਲ 2022-23 ਲਈ PF 'ਤੇ ਵਿਆਜ ਦਰ ਵਧਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।