ਨਹੀਂ ਕੀਤਾ ਜਮ੍ਹਾ ਰਾਸ਼ੀ ਦਾ ਭੁਗਤਾਨ, ਹੁਣ ਸਹਾਰਾ ਇੰਡੀਆ ਦੇਵੇਗੀ ਹਰਜਾਨਾ

02/23/2018 11:11:15 PM

ਬਸਤੀ(ਇੰਟ.)-ਜ਼ਿਲਾ ਖਪਤਕਾਰ ਫੋਰਮ ਨੇ ਮਚਿਓਰਿਟੀ ਦਾ ਸਮਾਂ ਬੀਤ ਜਾਣ ਮਗਰੋਂ ਵੀ ਜਮ੍ਹਾ ਰਾਸ਼ੀ ਨਾ ਮੋੜਨ 'ਤੇ ਸਹਾਰਾ ਇੰਡੀਆ ਕੰਪਨੀ ਨੂੰ 60 ਦਿਨਾਂ  ਦੇ ਅੰਦਰ ਮਚਿਓਰਿਟੀ ਰਾਸ਼ੀ ਗਾਹਕ ਨੂੰ ਭੁਗਤਾਨ ਕਰਨ ਤੇ 8000 ਰੁਪਏ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ।

ਕੀ ਹੈ ਮਾਮਲਾ
ਭਾਨਪੁਰ ਖੇਤਰ ਦੇ ਔਰਾਡੀਹਾ ਪਿੰਡ ਦੀ ਪੂਨਮ ਵਰਮਾ ਪਤਨੀ ਉਦੈ ਸਾਗਰ ਵਰਮਾ ਨੇ ਦੱਸਿਆ ਕਿ ਉਸ ਨੇ ਸਹਾਰਾ ਇੰਡੀਆ ਫਾਈਨਾਂਸ ਕੰਪਨੀ ਦੇ ਪੁਰਾਣੀ ਬਸਤੀ ਸ਼ਾਖਾ 'ਚ 74 ਹਜ਼ਾਰ 551 ਰੁਪਏ 31 ਦਸੰਬਰ 2003 ਨੂੰ ਜਮ੍ਹਾ ਕੀਤੇ ਸਨ, ਜਿਸ ਦੀ ਮਚਿਓਰਿਟੀ 1 ਜਨਵਰੀ 2014 ਨੂੰ ਪੂਰੀ ਹੋ ਗਈ। ਸਮਾਂ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਸ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਗਿਆ। ਖਪਤਕਾਰ ਅਨੁਸਾਰ 3 ਲੱਖ 53 ਹਜ਼ਾਰ 292 ਰੁਪਏ ਮਚਿਓਰਿਟੀ ਧਨਰਾਸ਼ੀ ਮਿਲਣੀ ਚਾਹੀਦੀ ਸੀ।

ਇਹ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਰਾਮ ਦਰਸ, ਮੈਂਬਰ ਮਹਾਦੇਵ ਪ੍ਰਸਾਦ ਦੂਬੇ ਅਤੇ ਸ਼ੋਭਾ ਮਿਤਰਾ ਨੇ ਇਸ ਮਾਮਲੇ 'ਤੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ 1 ਜਨਵਰੀ 2014 ਤੋਂ ਭੁਗਤਾਨ ਕਰਨ ਦੀ ਤਰੀਕ ਤੱਕ 5 ਫ਼ੀਸਦੀ ਵਿਆਜ ਦੀ ਦਰ ਨਾਲ ਮਚਿਓਰਿਟੀ ਰਾਸ਼ੀ ਦਾ ਗਾਹਕ ਨੂੰ ਭੁਗਤਾਨੇ ਕੀਤਾ ਜਾਵੇ। ਇਸ ਤੋਂ ਇਲਾਵਾ 8000 ਰੁਪਏ ਕੰਪਨੀ 'ਤੇ ਹਰਜਾਨਾ ਵੀ ਲਾਇਆ ਗਿਆ ਹੈ।


Related News