ਪੱਛਮੀ ਪਾਬੰਦੀਆਂ ਦਰਮਿਆਨ ਰੂਸ ਨੇ ਭਾਰਤੀ ਬਰਾਮਦਕਾਰਾਂ ਨੂੰ ਯੂਰੋ ’ਚ ਭੁਗਤਾਨ ਕੀਤੇ 100 ਮਿਲੀਅਨ ਡਾਲਰ

Monday, Apr 18, 2022 - 12:01 PM (IST)

ਪੱਛਮੀ ਪਾਬੰਦੀਆਂ ਦਰਮਿਆਨ ਰੂਸ ਨੇ ਭਾਰਤੀ ਬਰਾਮਦਕਾਰਾਂ ਨੂੰ ਯੂਰੋ ’ਚ ਭੁਗਤਾਨ ਕੀਤੇ 100 ਮਿਲੀਅਨ ਡਾਲਰ

ਨਵੀਂ ਦਿੱਲੀ - ਰੂਸ ਨੇ ਭਾਰਤੀ ਬਰਾਮਦਕਾਰਾਂ ਨੂੰ ਉਨ੍ਹਾਂ ਬੈਂਕਾਂ ਦੇ ਮਾਧਿਅਮ ਨਾਲ ਯੂਰੋ ’ਚ ਰੁਕੇ ਹੋਏ ਪੈਸਿਆਂ ਦਾ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਪੱਛਮੀ ਪਾਬੰਦੀਆਂ ਤਹਿਤ ਨਹੀਂ ਆਉਂਦੇ ਹਨ। ਹਾਲਾਂਕਿ ਰੂਸ ਤੇ ਭਾਰਤ ਨੂੰ ਅਜੇ ਵੀ ਇਕ ਵਿਕਲਪਿਕ ਭੁਗਤਾਨ ਤੰਤਰ ਤਿਆਰ ਕਰਨਾ ਹੈ। ਉਦਯੋਗ ਦੇ ਅੰਦਾਜ਼ੇ ਦੱਸਦੇ ਹਨ ਕਿ ਭਾਰਤੀ ਬਰਾਮਦਕਾਰਾਂ ਨੂੰ ਰੂਸੀ ਖਰੀਦਦਾਰਾਂ ਤੋਂ ਲੱਗਭਗ 100 ਮਿਲੀਅਨ ਡਾਲਰ ਪ੍ਰਾਪਤ ਹੋਏ ਹਨ। ਮਾਰਚ ਦੀ ਸ਼ੁਰੁਆਤ ’ਚ ਰੂਸ ਤੋਂ ਲੱਗਭਗ 400-500 ਮਿਲਿਅਨ ਡਾਲਰ ਦਾ ਬਰਾਮਦ ਭੁਗਤਾਨ ਰੁਕਿਆ ਹੋਇਆ ਸੀ।

ਇਹ  ਵੀ ਪੜ੍ਹੋ : ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਨੇ ਖਰਚਿਆਂ ’ਚ ਕੀਤੀ ਕਟੌਤੀ, ਕੀਮਤਾਂ ਹੋਰ ਵਧਣ ਦੀ ਜਾਰੀ ਹੋਈ ਚਿਤਾਵਨੀ

ਰੂਸੀ ਕਾਰੋਬਾਰੀ ਜ਼ਿਆਦਾ ਮਾਲ ਖਰੀਦਣ ਦੇ ਇੱਛੁਕ

ਹਾਲਾਂਕਿ ਬਰਾਮਦਕਾਰਾਂ ਨੇ ਇਕ ਮੀਡੀਆ ਰਿਪੋਰਟ ’ਚ ਦੱਸਿਆ ਕਿ ਭੁਗਤਾਨ ’ਚ ਚੂਕ ਦਾ ਕੋਈ ਮਾਮਲਾ ਨਹੀਂ ਸੀ , ਰੂਸੀ ਖਰੀਦਦਾਰ ਬਦਲਵੇਂ ਮਾਰਗਾਂ ਦੇ ਮਾਧਿਅਮ ਨਾਲ ਭੁਗਤਾਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਜ਼ਿਆਦਾ ਮਾਲ ਖਰੀਦਣ ਦੇ ਇੱਛੁਕ ਸਨ। ਰੂਸ ਤੋਂ ਉੱਚ ਮੰਗ ਦੇ ਬਾਵਜੂਦ, ਬੀਮਾ ਕਵਰ ਦੀ ਕਮੀ ਤੇ ਬਲਾਕ ਸ਼ਿੰਪਿੰਗ ਰੂਟ ਨਵੇਂ ਮਾਲ ਨੂੰ ਭੇਜਣ ਤੋਂ ਰੁਕਾਵਟ ਪੈਦਾ ਕਰ ਰਹੇ ਹਨ। ਫੈੱਡਰੇਸ਼ਨ ਆਫ ਇੰਡੀਅਨ ਬਰਾਮਦ ਸੰਗਠਨ (ਫਯੋ) ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਮਹਾਨਿਰਦੇਸ਼ਕ ਨੇ ਕਿਹਾ ਕਿ ਛੋਟੇ ਬੈਂਕਾਂ ਦੇ ਮਾਧਿਅਮ ਨਾਲ ਰੂਸ ਤੋਂ ਯੂਰੋ ’ਚ ਭੁਗਤਾਨ ਸ਼ੁਰੂ ਹੋ ਗਿਆ ਹੈ। ਸਾਨੂੰ ਦੱਸਿਆ ਗਿਆ ਹੈ ਕਿ ਲੱਗਭਗ 100 ਮਿਲਿਅਨ ਡਾਲਰ ਦਾ ਭੁਗਤਾਨ ਪਹਿਲਾਂ ਹੀ ਹੋ ਚੁੱਕਿਆ ਹੈ। ਰੂਸੀ ਦਰਾਮਦਕਾਰਾਂ ਵੱਲੋਂ ਕੋਈ ਡਿਫਾਲਟ ਮਾਮਲੇ ਨਹੀਂ ਹਨ ਤੇ ਉਹ ਭਾਰਤ ਤੋਂ ਹੋਰ ਜ਼ਿਆਦਾ ਖਰੀਦਣ ਦੇ ਇੱਛੁਕ ਹਨ।

ਇਹ  ਵੀ ਪੜ੍ਹੋ : 5% ਟੈਕਸ ਸਲੈਬ ਨੂੰ ਹਟਾ ਸਕਦੀ ਹੈ GST ਕੌਂਸਲ, ਕੁਝ ਉਤਪਾਦਾਂ ਲਈ ਨਵੀਆਂ ਦਰਾਂ ਸੰਭਵ

ਅਮਰੀਕਾ ਦਾ ਯੂਰੋ ਨੂੰ ਡਾਲਰ ’ਚ ਬਦਲਣ ਤੋਂ ਇਨਕਾਰ

ਜਦੋਂ ਕਿ ਅਮਰੀਕਾ ਨੇ ਪਿਛਲੇ ਹਫ਼ਤੇ ਰੂਸ ਦੀ ਮਾਲਕੀ ਵਾਲੇ ਸਬਰ ਬੈਂਕ ਤੇ ਨਿੱਜੀ ਕਰਜ਼ਾ ਦੇਣ ਵਾਲੇ ਅਲਫਾ ਬੈਂਕ ਨੂੰ ਕਵਰ ਕਰਦਿਆਂ ਜ਼ਿਆਦਾ ਬੈਂਕਾਂ ’ਤੇ ਨਵੀਆਂ ਪਾਬੰਦੀਆਂ ਲਾਈਆਂ ਹਨ। ਬਾਅਦ ’ਚ ਕਥਿਤ ਤੌਰ ’ਤੇ ਕਿਹਾ ਕਿ ਇਹ ਰੂਬਲ, ਯੂਰੋ ਤੇ ਹੋਰ ਕਰੰਸੀਆਂ ’ਚ ਲੈਣ-ਦੇਣ ਜਾਰੀ ਰੱਖੇਗਾ, ਜਦਕਿ ਉਨ੍ਹਾਂ ਨੂੰ ਡਾਲਰ ’ਚ ਰੋਕ ਦਿੱਤਾ ਜਾਵੇਗਾ। ਭਾਰਤੀ ਚਾਹ ਦਰਾਮਦ ਸੰਘ ਦੇ ਪ੍ਰਧਾਨ ਅੰਸ਼ੁਮਾਨ ਕਨੋਰਿਆ ਨੇ ਕਿਹਾ ਕਿ ਕੁਝ ਬਾਕੀ ਇਨ੍ਹਾਂ ਬੈਂਕਾਂ ਦੇ ਮਾਧਿਅਮ ਤੋਂ ਆ ਰਿਹਾ ਹੈ ਪਰ ਇਸ ਮੋਰਚੇ ’ਤੇ ਬਹੁਤ ਅਨਿਸ਼ਚਿਤਤਾ ਹੈ। ਉਨ੍ਹਾਂ ਕਿਹਾ ਕਿ ਸ਼ਿਪਿੰਗ ਲਾਇਨਾਂ ਦੀ ਗੈਰ-ਉਪਲੱਬਧਤਾ ਕਾਰਨ ਰੂਸ ਨੂੰ ਖੇਪ ਰੁਕੀ ਹੋਈ ਹੈ। ਉਦਾਹਰਣ ਲਈ ਸ਼ਿਪਿੰਗ ਦਿੱਗਜ਼ ਮਾਰਸਕ ਨੇ ਕਿਹਾ ਹੈ ਕਿ ਉਹ ਰੂਸ ਤੋਂ ਆਉਣ-ਜਾਣ ਲਈ ਕਾਰਗੋ ਬੁਕਿੰਗ ਰੋਕ ਦੇਣਗੇ ਤੇ ਇਸ ਨਾਲ ਰਸਤਾ ’ਤੇ ਸ਼ਿਪਮੈਂਟ ਮੱਧਮ ਹੋ ਗਿਆ ਹੈ।

ਇਹ  ਵੀ ਪੜ੍ਹੋ : ਅਡਾਨੀ ਪੋਰਟਸ ਹਾਸਲ ਕਰ ਸਕਦੀ ਹੈ GPL ਵਿੱਚ 100% ਹਿੱਸੇਦਾਰੀ

ਨੌ ਵੱਡੇ ਰੂਸੀ ਬੈਂਕਾਂ ’ਤੇ ਰੋਕ

ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕਾਉਂਸਲ (ਈ.ਈ.ਪੀ.ਸੀ.) ਦੇ ਪ੍ਰਧਾਨ ਮਹੇਸ਼ ਦੇਸਾਈ ਨੇ ਪੁਸ਼ਟੀ ਕੀਤੀ ਕਿ ਰੂਸੀ ਦਰਾਮਦਕਾਰਾਂ ਵੱਲੋਂ ਯੂਰੋ ’ਚ ਭੁਗਤਾਨ ਕੀਤਾ ਜਾ ਰਿਹਾ ਹੈ। ਨੌ ਵੱਡੇ ਰੂਸੀ ਬੈਂਕਾਂ ’ਤੇ ਰੋਕ ਹੈ ਪਰ ਛੋਟੇ ਬੈਂਕਾਂ ’ਤੇ ਕੋਈ ਰੋਕ ਨਹੀਂ ਹੈ। ਇਸ ਲਈ ਰੂਸੀ ਖਰੀਦਦਾਰ ਉਨ੍ਹਾਂ ਸਾਮਾਨਾਂ ਲਈ ਛੋਟੇ ਭੁਗਤਾਨ ਯੂਰੋ ’ਚ ਕਰ ਰਹੇ ਹਨ। ਰੂਸੀ ਖਰੀਦਦਾਰ ਭਾਰਤ ਤੋਂ ਸਾਮਾਨ ਖਰੀਦਣਾ ਚਾਹੁੰਦੇ ਹਨ। ਭਾਰਤੀ ਬਰਾਮਦਕਾਰਾਂ ਦੇ ਕਾਰਖਾਨਿਆਂ ’ਚ ਵੱਡੀ ਮਾਤਰਾ ’ਚ ਮਾਲ ਲੱਦਣ ਲਈ ਤਿਆਰ ਪਿਆ ਹੈ ਪਰ ਈ.ਸੀ.ਜੀ.ਸੀ. ਕਵਰ ਦੀ ਕਮੀ ਕਾਰਨ ਕੋਈ ਵੀ ਬੈਂਕ ਬਰਾਮਦਕਾਰਾਂ ਨੂੰ ਰਿਆਇਤੀ ਵਿੱਤ ਦੇਣ ਨੂੰ ਤਿਆਰ ਨਹੀਂ ਹੈ।

2021 ’ਚ ਸੀ 2.6 ਬਿਲਿਅਨ ਡਾਲਰ ਦੀ ਬਰਾਮਦ

ਇੰਡੀਅਨ ਟੀ ਐਸੋਸੀਏਸ਼ਨ (ਆਈ.ਟੀ.ਏ.) ਦੇ ਸਕੱਤਰ ਸੁਜੀਤ ਪਾਤਰਾ ਨੇ ਵੀ ਪੁਸ਼ਟੀ ਕੀਤੀ ਕਿ ਭੁਗਤਾਨ ਆ ਰਿਹਾ ਹੈ। ਰੂਸ ਚਾਹ ਲਈ ਭਾਰਤ ਦਾ ਦੂਜਾ ਸਭ ਤੋਂ ਬਹੁਤ ਬਾਜ਼ਾਰ ਹੈ, ਜਿਸ ਦੀ ਸ਼ਿਪਮੈਂਟ 2020-21 ’ਚ 88 ਮਿਲੀਅਨ ਡਾਲਰ ਹੈ। 2020-21 ’ਚ ਭਾਰਤ ਦੀ ਕੁੱਲ ਚਾਹ ਬਰਾਮਦ ’ਚ ਰੂਸ ਦਾ ਹਿੱਸਾ 13 ਫੀਸਦੀ ਸੀ। ਵਿੱਤੀ ਸਾਲ 2021 ’ਚ ਰੂਸ ਨੂੰ ਭਾਰਤ ਦੀ ਬਰਾਮਦ 2.6 ਬਿਲੀਅਨ ਡਾਲਰ ਸੀ, ਜਦਕਿ ਦਰਾਮਦ 5.5 ਬਿਲੀਅਨ ਡਾਲਰ ਸੀ। ਟਾਪ ਬਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ’ਚ ਭਾਰਤ ਨੇ 469 ਮਿਲੀਅਨ ਡਾਲਰ ਮੁੱਲ ਦੇ ਫਾਰਮਾ ਉਤਪਾਦ ਤੇ 301 ਮਿਲੀਅਨ ਡਾਲਰ ਮੁੱਲ ਦੀ ਬਿਜਲਈ ਮਸ਼ੀਨਰੀ ਰੂਸ ਨੂੰ ਭੇਜੀ। ਬਰਾਮਦ ਦੀਆਂ ਹੋਰ ਵਸਤਾਂ ’ਚ ਚਾਹ ਤੇ ਕੌਫ਼ੀ, ਲਿਬਾਸ ਤੇ ਕੱਪੜਾ ਸ਼ਾਮਲ ਹਨ।

ਇਹ  ਵੀ ਪੜ੍ਹੋ : ਰੂਸ ਵਲੋਂ ਭੁਗਤਾਨ ਵਜੋਂ ਕ੍ਰਿਪਟੋ ਕਰੰਸੀ ਨੂੰ ਕਾਨੂੰਨੀ ਮਾਨਤਾ ਦੇਣ ਲਈ ਬਿੱਲ ਤਿਆਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News