ਡਾਲਰ ਦੇ ਮੁਕਾਬਲੇ ਰੁਪਿਆ ਹੋਇਆ ਮਜ਼ਬੂਤ

08/14/2017 9:08:02 AM

ਮੁੰਬਈ— ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਰੁਪਏ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਇਕ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ  16 ਪੈਸੇ ਦੀ ਤੇਜ਼ੀ ਨਾਲ 63.97 'ਤੇ ਖੁੱਲ੍ਹਿਆ ਹੈ। 
ਪਿਛਲੇ ਹਫਤੇ ਦੇ ਆਖਾਰੀ ਕਾਰੋਬਾਰੀ ਦਿਨ ਰੁਪਏ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਡਾਲਰ ਦੇ ਮੁਕਾਬਲੇ ਰੁਪਿਆ ਸ਼ੁੱਕਰਵਾਰ ਨੂੰ 5 ਪੈਸੇ ਟੁੱਟ ਕੇ 64.13 ਦੇ ਪੱਧਰ 'ਤੇ ਬੰਦ ਹੋਇਆ। ਰੁਪਏ 'ਚ ਵੀਰਵਾਰ ਨੂੰ ਵੀ ਗਿਰਾਵਟ ਦੇਖਣ ਨੂੰ ਮਿਲੀ ਸੀ। ਵੀਰਵਾਰ ਦੇ ਸੈਸ਼ਨ 'ਚ ਰੁਪਿਆ 25 ਪੈਸੇ ਦੀ ਕਮਜ਼ੋਰੀ ਦੇ ਨਾਲ 64.08 ਦੇ ਪੱਧਰ 'ਤੇ ਬੰਦ ਹੋਇਆ ਸੀ।


Related News