ਰੁਪਏ ਦੀ ਚਾਲ ਸਪਾਟ, ਬਿਨਾਂ ਬਦਲਾਅ ਦੇ 69.80 ਖੁੱਲ੍ਹਿਆ ਰੁਪਿਆ

Monday, Jun 17, 2019 - 09:44 AM (IST)

ਰੁਪਏ ਦੀ ਚਾਲ ਸਪਾਟ, ਬਿਨਾਂ ਬਦਲਾਅ ਦੇ 69.80 ਖੁੱਲ੍ਹਿਆ ਰੁਪਿਆ

ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਰੁਪਏ ਦੀ ਸ਼ੁਰੂਆਤ ਅੱਜ ਸਪਾਟ ਚਾਲ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ ਬਿਨਾਂ ਕਿਸੇ ਬਦਲਾਅ ਦੇ 69.80 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ ਰੁਪਏ 'ਚ ਪਿਛਲੇ ਹਫਤੇ ਦੇ ਆਖਰੀ ਦਿਨ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਸ਼ੁੱਕਰਵਾਰ ਨੂੰ 29 ਪੈਸੇ ਟੁੱਟ ਕੇ 69.80 ਦੇ ਪੱਧਰ 'ਤੇ ਬੰਦ ਹੋਇਆ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਵੀ ਰੁਪਏ ਦੀ ਸ਼ੁਰੂਆਤ ਸਪਾਟ ਹੋਈ ਸੀ।


Related News