ਰੁਪਿਆ ਸ਼ੁਰੂਆਤੀ ਕਾਰੋਬਾਰ ''ਚ ਚਾਰ ਪੈਸੇ ਟੁੱਟ ਕੇ 82.83 ਪ੍ਰਤੀ ਡਾਲਰ ''ਤੇ

02/22/2023 11:56:08 AM

ਮੁੰਬਈ- ਸਥਾਨਕ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰੀ ਦੇ ਰੁਖ਼ ਦੇ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਚਾਰ ਪੈਸੇ ਟੁੱਟ ਕੇ 82.83 ਪ੍ਰਤੀ ਡਾਲਰ 'ਤੇ ਆ ਗਿਆ। ਫਾਰੇਕਸ ਡੀਲਰਾਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਹੋਰ ਮੁਦਰਾਵਾਂ ਦੀ ਤੁਲਨਾ 'ਚ ਕਮਜ਼ੋਰੀ ਨਾਲ ਰੁਪਏ ਦਾ ਨੁਕਸਾਨ ਸੀਮਿਤ ਰਿਹਾ। 

ਇਹ ਵੀ ਪੜ੍ਹੋ- ਮਹਿੰਗੀਈ ਨੂੰ ਤੈਅ ਸੀਮਾ 'ਚ ਰੱਖਣ ਲਈ ਜ਼ਰੂਰੀ ਕਦਮ ਚੁੱਕੇਗਾ RBI: ਸੀਤਾਰਮਣ
ਕੌਮਾਂਤਰੀ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ 82.79 ਪ੍ਰਤੀ ਡਾਲਰ 'ਤੇ ਸਥਿਰ ਖੁੱਲ੍ਹਿਆ। ਬਾਅਦ 'ਚ ਇਹ 82.83 ਪ੍ਰਤੀ ਡਾਲਰ 'ਤੇ ਆ ਗਿਆ ਹੈ। ਇਹ ਪਿਛਲੇ ਬੰਦ ਪੱਧਰ ਦੀ ਤੁਲਨਾ 'ਚ ਚਾਰ ਪੈਸੇ ਦੀ ਗਿਰਾਵਟ ਹੈ। 

ਇਹ ਵੀ ਪੜ੍ਹੋ- ਅਕਤੂਬਰ ਤੱਕ ਦੁੱਧ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ
ਪਿਛਲੇ ਕਾਰੋਬਾਰੀ ਸੈਸ਼ਨ 'ਚ ਮੰਗਲਵਾਰ ਨੂੰ ਰੁਪਿਆ 82.79 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੀ ਸਥਿਤੀ ਦਾ ਮੁਲਾਂਕਣ ਕਰਨ ਵਾਲਾ ਡਾਲਰ ਸੂਚਕਾਂਕ 0.09 ਫ਼ੀਸਦੀ ਦੇ ਨੁਕਸਾਨ ਨਾਲ 104.01 'ਤੇ ਆ ਗਿਆ। 

ਇਹ ਵੀ ਪੜ੍ਹੋ- ਫਰਵਰੀ 'ਚ ਮਾਰਚ ਵਰਗੀ ਗਰਮੀ ਨਾਲ ਸਰ੍ਹੋਂ ਜਲਦੀ ਪੱਕੀ, ਤੇਲ 3 ਫ਼ੀਸਦੀ ਤੱਕ ਘਟੇਗਾ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor

Related News