ਡਾਲਰ ਦੇ ਮੁਕਾਬਲੇ ਰੁਪਏ ''ਚ 16 ਪੈਸੇ ਦੀ ਗਿਰਾਵਟ

08/16/2017 9:26:09 AM

ਮੁੰਬਈ— ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਰੁਪਏ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ ਹੈ। ਇਕ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 16 ਪੈਸੇ ਦੀ ਗਿਰਾਵਟ ਨਾਲ 64.28 ਦੇ ਪੱਧਰ 'ਤੇ ਖੁੱਲ੍ਹਿਆ ਹੈ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ਮਾਮੂਲੀ 1 ਪੈਸੇ ਦੀ ਮਜ਼ਬੂਤੀ ਨਾਲ 64.12 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਸੋਮਵਾਰ ਨੂੰ ਰੁਪਏ ਦੀ ਸ਼ੁਰੂਆਤ ਵੀ ਮਜ਼ਬੂਤੀ ਨਾਲ ਹੋਈ ਸੀ। ਇਕ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 11 ਪੈਸੇ ਦੀ ਤੇਜ਼ੀ ਨਾਲ 64.02 ਦੇ ਪੱਧਰ 'ਥੇ ਖੁੱਲ੍ਹਿਆ ਸੀ। 
ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ ਯਾਨੀ ਸ਼ੁੱਕਰਵਾਰ ਨੂੰ ਰੁਪਏ 'ਚ ਗਿਰਾਵਟ ਰਹੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਸ਼ੁੱਕਰਵਾਰ ਨੂੰ 5 ਪੈਸੇ ਟੁੱਟ ਕੇ 64.13 ਦੇ ਪੱਧਰ 'ਤੇ ਬੰਦ ਹੋਇਆ ਸੀ। ਰੁਪਏ 'ਚ ਵੀਰਵਾਰ ਨੂੰ ਵੀ ਗਿਰਾਵਟ ਦੇਖਣ ਨੂੰ ਮਿਲੀ ਸੀ। ਵੀਰਵਾਰ ਦੇ ਸੈਸ਼ਨ 'ਚ ਰੁਪਿਆ 25 ਪੈਸੇ ਦੀ ਕਮਜ਼ੋਰੀ ਦੇ ਨਾਲ 64.08 ਦੇ ਪੱਧਰ 'ਤੇ ਬੰਦ ਹੋਇਆ ਸੀ।


Related News