ਰੁਪਇਆ ਨਵੇਂ ਰਿਕਾਰਡ ਹੇਠਲੇ ਪੱਧਰ ’ਤੇ, ਜੁਲਾਈ ’ਚ ਹੀ 80 ਪ੍ਰਤੀ ਡਾਲਰ ਦਾ ਪੱਧਰ ਤੋੜ ਸਕਦੀ ਹੈ ਘਰੇਲੂ ਕਰੰਸੀ

Tuesday, Jul 12, 2022 - 02:48 PM (IST)

ਰੁਪਇਆ ਨਵੇਂ ਰਿਕਾਰਡ ਹੇਠਲੇ ਪੱਧਰ ’ਤੇ, ਜੁਲਾਈ ’ਚ ਹੀ 80 ਪ੍ਰਤੀ ਡਾਲਰ ਦਾ ਪੱਧਰ ਤੋੜ ਸਕਦੀ ਹੈ ਘਰੇਲੂ ਕਰੰਸੀ

ਨਵੀਂ ਦਿੱਲੀ (ਇੰਟ.) – ਰੁਪਏ ’ਚ ਅੱਜ ਡਾਲਰ ਦੇ ਮੁਕਾਬਲੇ ਫਿਰ ਕਮਜ਼ੋਰੀ ਆਈ ਹੈ। ਰੁਪਇਆ ਅੱਜ ਦੇ ਕਾਰੋਬਾਰ ’ਚ ਟੁੱਟ ਕੇ 79.46 ਪ੍ਰਤੀ ਡਾਲਰ ਦੇ ਭਾਅ ’ਤੇ ਪਹੁੰਚ ਗਿਆ। ਇਹ ਰੁਪਏ ਲਈ ਹੁਣ ਤੱਕ ਦਾ ਸਭ ਤੋਂ ਰਿਕਾਰਡ ਹੇਠਲਾ ਪੱਧਰ ਹੈ। ਘਰੇਲੂ ਸ਼ੇਅਰ ਬਾਜ਼ਾਰ ’ਚ ਦਬਾਅ, ਕਰੂਡ ਦੀ ਮਹਿੰਗਾਈ, ਮੰਦੀ ਦਾ ਖਦਸ਼ਾ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ ਰੁਪਇਅਾ ਕਮਜ਼ੋਰ ਹੋਇਆ ਹੈ।

ਇਹ ਵੀ ਪੜ੍ਹੋ : SpiceJet ਦੀ ਅਚਾਨਕ ਜਾਂਚ ਦਰਮਿਆਨ ਸਾਹਮਣੇ ਆਈ ਖ਼ਾਮੀ, DGCA ਨੇ ਰੋਕੀ ਫਲਾਈਟ

ਮਾਹਰਾਂ ਦਾ ਮੰਨਣਾ ਹੈ ਕਿ  ਮੌਜੂਦਾ ਹਾਲਾਤ ਦੇਖੀਏ ਤਾਂ ਰੁਪਏ ’ਚ ਹਾਲੇ ਹੋਰ ਗਿਰਾਵਟ ਵਧੇਗੀ। ਜੁਲਾਈ ’ਚ ਹੀ ਇਹ 80 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਨੂੰ ਹੇਠਾਂ ਵੱਲ ਤੋੜ ਸਕਦਾ ਹੈ। ਲੰਮੀ ਮਿਆਦ ’ਚ ਇਹ 81 ਪ੍ਰਤੀ ਡਾਲਰ ਤੱਕ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ।

ਅੱਜ ਕਿਵੇਂ ਰਹੀ ਰੁਪਏ ਦੀ ਚਾਲ

ਘਰੇਲੂ ਸ਼ੇਅਰ ਬਾਜ਼ਾਰ ’ਚ ਸੁਸਤੀ ਅਤੇ ਮੰਦੀ ਦੇ ਖਦਸ਼ੇ ’ਚ ਅੱਜ ਰੁਪਇਆ ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ 4 ਪੈਸੇ ਟੁੱਟ ਕੇ 79.30 ਦੇ ਪੱਧਰ ’ਤੇ ਖੁੱਲ੍ਹਿਆ। ਇਹ 20 ਪੈਸੇ ਡਿਗ ਕੇ 79.46 ਪ੍ਰਤੀ ਡਾਲਰ ’ਤੇ ਬੰਦ ਹੋਇਆ। ਹਾਲਾਂਕਿ ਅੱਜ ਕਰੂਡ ’ਚ ਗਿਰਾਵਟ ਨਾਲ ਇਹ ਗਿਰਾਵਟ ਕੁੱਝ ਕੰਟਰੋਲ ਹੋਈ। ਇਸ ਦਰਮਿਆ ਡਾਲਰ ਇੰਡੈਕਸ 0.31 ਫੀਸਦੀ ਮਜ਼ਬੂਤ ਹੋ ਕੇ 107.34 ਦੇ ਪੱਧਰ ’ਤੇ ਪਹੁੰਚ ਗਿਆ। ਬ੍ਰੇਂਟ ਕਰੂਡ ਫਿਊਚਰਸ 0.63 ਫੀਸਦੀ ਦੀ ਗਿਰਾਵਟ ਨਾਲ 106.35 ਡਾਲਰ ਪ੍ਰਤੀ ਬੈਰਲ ਦੇ ਭਾਅ ’ਤੇ ਆ ਗਿਆ। ਉੱਥੇ ਹੀ ਸ਼ੇਅਰ ਬਾਜ਼ਾਰ ’ਚ ਅੱਜ ਵਿਕਰੀ ਦਾ ਦੌਰ ਜਾਰੀ ਹੈ।

ਇਹ ਵੀ ਪੜ੍ਹੋ : ਉਪਾਵਾਂ ਦੇ ਬਾਵਜੂਦ ਅਜੇ ਹੋਰ ਡਿੱਗ ਸਕਦਾ ਹੈ ਰੁਪਿਆ

ਰੁਪਏ ’ਚ ਹੋਰ ਵਧੇਗੀ ਗਿਰਾਵਟ

ਆਈ. ਆਈ. ਐੱਫ. ਆਈ. ਦੇ ਬੀ. ਪੀ.-ਰਿਸਰਚ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਸ਼ਾਰਟ ਟਰਮ ’ਚ ਰੁਪਏ ’ਤੇ ਡਾਲਰ ਦੇ ਮੁਕਾਬਲੇ ਦਬਾਅ ਦਿਖਾਈ ਦੇ ਰਿਹਾ ਹੈ। ਜੁਲਾਈ ’ਚ ਹੀ ਰੁਪਇਆ 80 ਪ੍ਰਤੀ ਡਾਲਰ ਦਾ ਪੱਧਰ ਤੋੜ ਕੇ ਹੋਰ ਹੇਠਾਂ ਜਾ ਸਕਦਾ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਮਹਿੰਗਾਈ ਅਤੇ ਮੰਦੀ ਦਾ ਡਰ ਹੈ। ਉੱਥੇ ਹੀ ਡਾਲਰ ਇੰਡੈਕਸ 22 ਸਾਲ ਦੇ ਉੱਚ ਪੱਧਰ ’ਤੇ 107 ਨੂੰ ਪਾਰ ਕਰ ਗਿਆ ਹੈ। ਯੂ. ਐੱਸ. ਫੈੱਡ ਨੇ ਅੱਗੇ ਵੀ ਵਿਆਜ ਦਰਾਂ ’ਚ ਵਾਧੇ ਦੇ ਸੰਕੇਤ ਦਿੱਤੇ ਹਨ, ਜਿਸ ਨਾਲ ਡਾਲਰ ਇੰਡੈਕਸ ’ਚ ਮਜ਼ਬੂਤੀ ਆ ਰਹੀ ਹੈ। ਉੱਥੇ ਹੀ ਕਰੂਡ 100 ਡਾਲਰ ਤੋਂ ਪਾਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : EPFO: 73 ਲੱਖ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, ਜਲਦੀ ਹੀ ਖ਼ਾਤੇ ਵਿੱਚ ਪੈਸੇ ਟ੍ਰਾਂਸਫਰ ਕਰੇਗੀ ਸਰਕਾਰ

ਲਾਂਗ ਟਰਮ ’ਚ 82 ਦਾ ਪੱਧਰ ਵੀ ਟੁੱਟ ਜਾਵੇਗਾ!

ਆਨੰਦ ਰਾਠੀ ਸ਼ੇਅਰ ਐਂਡ ਸਟਾਕ ਬ੍ਰੋਕਰਸ ਦੇ ਖੋਜ ਵਿਸ਼ਲੇਸ਼ਕ ਜਿਗਰ ਤ੍ਰਿਵੇਦੀ (ਕਮੋਡਿਟੀਜ਼ ਐਂਡ ਕਰੰਸੀਜ਼) ਮੁਤਾਬਕ ਲਾਂਗ ਟਰਮ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਅਖੀਰ ਤੱਕ ਰੁਪਇਆ 80.5/81 ਪ੍ਰਤੀ ਡਾਲਰ ਤੱਕ ਜਾ ਸਕਦਾ ਹੈ। ਤ੍ਰਿਵੇਦੀ ਮੁਤਾਬਕ ਅਮਰੀਕੀ ਫੈੱਡ ਜੁਲਾਈ ’ਚ ਵਿਆਜ ਦਰਾਂ ’ਚ 75 ਆਧਾਰ ਅੰਕ ਦਾ ਵਾਧਾ ਕਰ ਸਕਦਾ ਹੈ, ਜਿਸ ਨਾਲ ਭਾਰਤ ਤੋਂ ਪੂੰਜੀ ਦੀ ਨਿਕਾਸੀ ਹੋਰ ਵਧਣ ਦਾ ਖਦਸ਼ਾ ਹੈ। ਉੱਥੇ ਹੀ ਬ੍ਰੋਕਰੇਜ ਹਾਊਸ ਨੋਮੁਰਾ ਮੁਤਾਬਕ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਡਿਗ ਕੇ 82 ਤੱਕ ਜਾ ਸਕਦਾ ਹੈ।

ਇਹ ਵੀ ਪੜ੍ਹੋ : SC ਦਾ ਵੱਡਾ ਫ਼ੈਸਲਾ : ਵਿਜੇ ਮਾਲਿਆ ਨੂੰ 4 ਮਹੀਨੇ ਦੀ ਜੇਲ੍ਹ ਤੇ 2,000 ਰੁਪਏ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News