1 ਅਪ੍ਰੈਲ ਤੋਂ ਬਦਲ ਜਾਣਗੇ ਇਨ੍ਹਾਂ ਬੈਂਕਾਂ ਦੇ ਨਿਯਮ

Sunday, Mar 29, 2020 - 06:17 PM (IST)

ਨਵੀਂ ਦਿੱਲੀ — 1 ਅਪ੍ਰੈਲ ਤੋਂ ਬੈਂਕ ਦੇ ਬਹੁਤ ਸਾਰੇ ਨਿਯਮ ਬਦਲ ਜਾਣਗੇ। ਇਨ੍ਹਾਂ 'ਚ ਸਭ ਤੋਂ ਖਾਸ ਹੈ ਭਾਰਤੀ ਸਟੇਟ ਬੈਂਕ, ਜਿਸ ਦੇ ਨਿਯਮਾਂ 'ਚ ਬਦਲਾਅ ਹੋ ਰਿਹਾ ਹੈ। ਜੇਕਰ ਤੁਹਾਡਾ ਬੈਂਕ ਅਕਾਊਂਟ ਸਟੇਟ ਬੈਂਕ ਆਫ ਇੰਡੀਆ 'ਚ ਹੈ ਤਾਂ ਖਬਰ ਨੂੰ ਧਿਆਨ ਨਾਲ ਪੜ੍ਹੋ। ਜੇਕਰ ਗਲਤੀ ਨਾਲ ਵੀ ਤੁਸੀਂ ਇਸ ਖਬਰ ਨੂੰ ਨਹੀਂ ਪੜ੍ਹਦੇ ਤਾਂ ਤੁਹਾਨੂੰ ਬੈਂਕਾਂ ਤੋਂ ਪੈਸੇ ਕੱਢਵਾਉਣਾ ਮਹਿੰਗਾ ਪੈ ਸਕਦਾ ਹੈ। ਦਰਅਸਲ ਸਟੇਟ ਬੈਂਕ ਆਫ ਇੰਡੀਆ ਤੋਂ ਕੈਸ਼ ਕੱਢਵਾਉਣਾ ਮਹਿੰਗਾ ਹੋ ਗਿਆ ਹੈ। ਆਓ ਜਾਣਦੇ ਹਾਂ ਕੀ-ਕੀ ਬਦਲ ਰਿਹਾ ਹੈ 1 ਅਪ੍ਰੈਲ ਤੋਂ।

ਐੱਸ.ਬੀ.ਆਈ. ਖਾਤੇ ਨਾਲ ਜੁੜੇ ਨਿਯਮ
1 ਅਪ੍ਰੈਲ ਤੋਂ ਭਾਰਤੀ ਸਟੇਟ ਬੈਂਕ ਦੇ ਖਾਤਾਧਾਰਕ ਮਹੀਨੇ 'ਚ ਸਿਰਫ 3 ਵਾਰ ਹੀ ਆਪਣੇ ਅਕਾਊਂਟ 'ਚ ਮੁਫਤ 'ਚ ਪੈਸੇ ਜਮਾਂ ਕਰ ਸਕੋਗੇ। ਇਸ ਤੋਂ ਬਾਅਦ ਡਿਪਾਜਿਟ 'ਤੇ 50 ਰੁਪਏ ਅਤੇ ਸਰਵਿਸ ਚਾਰਜ ਦੇਣਾ ਹੋਵੇਗਾ। ਚਾਲੂ ਖਾਤਾਧਾਰਕਾਂ ਲਈ ਇਹ ਚਾਰਜ ਜ਼ਿਆਦਾਤਰ 20,000 ਰੁਪਏ ਤਕ ਹੋ ਸਕਦੀ ਹੈ। 1 ਅਪ੍ਰੈਲ ਤੋਂ ਐੱਸ.ਬੀ.ਆਈ. ਡੈਬਿਟ ਕਾਰਡਧਾਰਕਾਂ ਤੋਂ ਐੱਸ.ਐੱਮ.ਐੱਸ. ਅਲਰਟ ਭੇਜਣ ਲਈ 15 ਰੁਪਏ ਦਾ ਚਾਰਜ ਵਸੂਲੇਗਾ। ਬੈਂਕ ਹਰ ਤਿਮਾਹੀ ਤੁਹਾਡੇ ਤੋਂ ਐੱਸ.ਐੱਮ.ਐੱਸ. ਅਲਰਟ ਭੇਜਣ ਲਈ 15 ਰੁਪਏ ਦਾ ਚਾਰਜ ਵਸੂਲੇਗਾ। ਐੱਸ.ਬੀ.ਆਈ. ਨੇ ਆਪਣੇ ਗਾਹਕਾਂ ਨੂੰ ਇਕ ਮਹੀਨੇ 'ਚ ਦੂਜੇ ਬੈਂਕ ਦੇ ਏ.ਟੀ.ਐੱਮ. ਤੋਂ ਸਿਰਫ 3 ਵਾਰ ਟ੍ਰਾਂਜੈਕਸ਼ਨ ਫ੍ਰੀ ਦਿੱਤੀ ਹੈ। ਤਿੰਨ ਵਾਰ ਤੋਂ ਜ਼ਿਆਦਾ ਕਿਸੇ ਵੀ ਦੂਜੇ ਬੈਂਕ ਦੇ ਏ.ਟੀ.ਐੱਮ. ਤੋਂ ਪੈਸੇ ਕੱਢਵਾਉਣ 'ਤੇ ਤੁਹਾਨੂੰ ਪ੍ਰਤੀ ਟ੍ਰਾਂਜੈਕਸ਼ਨ 20 ਰੁਪਏ ਦੇਣਾ ਹੋਵੇਗਾ। ਉਥੇ ਹੀ ਜੇਕਰ ਤੁਸੀਂ ਐੱਸ.ਬੀ.ਆਈ. ਦੇ ਏ.ਟੀ.ਐੱਮ. ਤੋਂ ਹੀ ਪੈਸਾ ਕੱਢਦੇ ਹੋ ਤਾਂ ਤੁਹਾਨੂੰ ਪੰਜ ਵਾਰ ਟੈਕਸ ਫ੍ਰੀ ਟ੍ਰਾਂਜੈਕਸ਼ਨ ਦੀ ਸੁਵਿਧਾ ਮਿਲੇਗੀ। ਪੰਜ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਕਰਨ 'ਤੇ ਪ੍ਰਤੀ ਟ੍ਰਾਂਜੈਕਸ਼ਨ ਤੁਹਾਨੂੰ 10 ਰੁਪਏ ਦੇਣਾ ਹੋਵੇਗਾ।

ਇੰਜ ਬੱਚ ਸਕਦੇ ਹੋ ਏ.ਟੀ.ਐੱਮ. ਚਾਰਜ ਤੋਂ
ਜੇਕਰ ਤੁਸੀਂ ਐੱਸ.ਬੀ.ਆਈ. ਦੇ ਏ.ਟੀ.ਐੱਮ. ਫੀਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਖਾਤੇ 'ਚ 25,000 ਰੁਪਏ ਤੋਂ ਜ਼ਿਆਦਾ ਦਾ ਬੈਲੇਂਸ ਰੱਖਣਾ ਹੋਵੇਗਾ। ਭਾਵ ਜੇਕਰ ਤੁਹਾਨੂੰ ਖਾਤੇ 'ਚ 25,000 ਤੋਂ ਜ਼ਿਆਦਾ ਰਕਮ ਹੈ ਤਾਂ ਤੁਹਾਨੂੰ ਜਿੰਨੀ ਵਾਰ ਚਾਹੇ ਐੱਸ.ਬੀ.ਆਈ. ਦੇ ਏ.ਟੀ.ਐੱਮ. ਤੋਂ ਪੈਸੇ ਕੱਢਵਾ ਸਕਦੇ ਹੋ। ਉਥੇ ਹੀ ਜੇਕਰ ਤੁਹਾਡੇ ਖਾਤੇ 'ਚ 1 ਲੱਖ ਤੋਂ ਜ਼ਿਆਦਾ ਦਾ ਬੈਲੇਂਸ ਹੈ ਤਾਂ ਬੈਂਕ ਤੁਹਾਡੇ ਤੋਂ ਦੂਜੇ ਬੈਂਕਾਂ ਤੋਂ ਏ.ਟੀ.ਐੱਮ. ਤੋਂ ਵੀ ਪੈਸੇ ਕੱਢਵਾਉਣ 'ਤੇ ਕੋਈ ਚਾਰਜ ਨਹੀਂ ਵਸੂਲੇਗੀ।

1 ਅਪ੍ਰੈਲ ਤੋਂ ਬੰਦ ਹੋਣਗੇ ਇਹ 5 ਵੱਡੇ ਬੈਂਕ
1 ਅਪ੍ਰੈਲ ਤੋਂ ਦੇਸ਼ 'ਚ 5 ਵੱਡੇ ਬੈਂਕ ਬੰਦ ਹੋ ਜਾਣਗੇ। 1 ਅਪ੍ਰੈਲ ਤੋਂ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਤ੍ਰਾਵਣਕੋਰ ਅਤੇ ਸਟੇਟ ਬੈਂਕ ਆਫ ਪਟਿਆਲਾ ਐੱਸ.ਬੀ.ਆਈ. 'ਚ ਸ਼ਾਮਲ ਹੋ ਜਾਣਗੇ। ਇੰਨਾ ਹੀ ਨਹੀਂ ਇੰਨ੍ਹਾਂ ਪੰਜ ਬੈਂਕਾਂ ਤੋਂ ਇਲਾਵਾ ਭਾਰਤੀ ਮਹਿਲਾ ਬੈਂਕ ਵੀ ਐੱਸ.ਬੀ.ਆਈ. 'ਚ ਸ਼ਾਮਲ ਹੋ ਜਾਵੇਗੀ।

1 ਅਪ੍ਰੈਲ ਤੋਂ ਬੰਦ ਰਹਿਣਗੇ ਬੈਂਕ
ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਬੈਂਕਾਂ ਨੂੰ 1 ਅਪ੍ਰੈਲ ਨੂੰ ਖੁੱਲ੍ਹਾ ਰੱਖਣ ਦੀ ਲੋੜ ਨਹੀਂ ਹੈ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਨੇ ਆਦੇਸ਼ ਜਾਰੀ ਕੀਤਾ ਸੀ ਕਿ ਬੈਂਕ 25 ਮਾਰਚ ਤੋਂ ਲੈ ਕੇ 1 ਅਪ੍ਰੈਲ ਤਕ ਖੁੱਲ੍ਹੇ ਰਹਿਣਗੇ। ਇਸ ਦੌਰਾਨ ਪੈਣ ਵਾਲੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਬੈਂਕ ਦੀ ਛੁੱਟੀ ਨਹੀਂ ਹੋਵੇਗੀ, ਪਰ ਹੁਣ ਕੇਂਦਰੀ ਬੈਂਕ ਨੇ ਆਪਣੇ ਆਦੇਸ਼ ਨੂੰ ਬਦਲ ਦਿੱਤਾ ਹੈ। ਭਾਰਤੀ ਸਟੇਟ ਬੈਂਕ ਮੁਤਾਬਕ 1 ਅਪ੍ਰੈਲ ਨੂੰ ਬੈਂਕ ਖੁੱਲ੍ਹੇ ਰਹਿਣ ਨਾਲ ਕਲੋਜ਼ਿੰਗ ਸਰਗਰਮੀਆਂ ਪ੍ਰਭਾਵਿਤ ਹੋਣਗੀਆਂ। 1 ਅਪ੍ਰੈਲ ਨੂੰ ਹੀ ਐੱਸ.ਬੀ.ਆਈ. 'ਚ ਬੈਂਕਾਂ ਦੀ ਸ਼ਮੂਲੀਅਤ ਵੀ ਹੋ ਰਹੀ ਹੈ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਭਾਰਤੀ ਸਟੇਟ ਬੈਂਕ ਨੇ ਇਹ ਆਦੇਸ਼ ਦਿੱਤਾ ਹੈ।


Inder Prajapati

Content Editor

Related News