ਲੈਂਡਲਾਈਨ ਤੋਂ ਮੋਬਾਇਲ ''ਤੇ ਕਾਲ ਲਈ ਜਨਵਰੀ ਤੋਂ ਬਦਲ ਜਾਏਗਾ ਨਿਯਮ

11/24/2020 9:34:35 PM

ਨਵੀਂ ਦਿੱਲੀ- ਹੁਣ ਲੈਂਡਲਾਈਨ ਤੋਂ ਮੋਬਾਇਲ ਫੋਨ 'ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਸਿਫ਼ਰ (ਜ਼ੀਰੋ) ਲਾਉਣਾ ਲਾਜ਼ਮੀ ਹੋਵੇਗਾ। ਇਹ ਨਿਯਮ ਜਨਵਰੀ ਤੋਂ ਲਾਗੂ ਹੋਵੇਗਾ।

ਦੂਰਸੰਚਾਰ ਵਿਭਾਗ ਨੇ ਇਸ ਨਾਲ ਜੁੜੇ ਟਰਾਈ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਭਾਰਤੀ ਦੂਰਸੰਚਾਰ ਨਿਗਰਾਨ ਅਥਾਰਟੀ (ਟਰਾਈ) ਨੇ ਇਸ ਤਰ੍ਹਾਂ ਦੇ ਕਾਲ ਲਈ 29 ਮਈ 2020 ਨੂੰ ਸਿਫਾਰਸ਼ ਕੀਤੀ ਸੀ। ਇਸ ਨਾਲ ਦੂਰਸੰਚਾਰ ਕੰਪਨੀਆਂ ਨੂੰ ਜ਼ਿਆਦਾ ਨੰਬਰ ਬਣਾਉਣ ਦੀ ਸੁਵਿਧਾ ਮਿਲੇਗੀ।

ਦੂਰਸੰਚਾਰ ਵਿਭਾਗ ਨੇ 20 ਨਵੰਬਰ ਨੂੰ ਜਾਰੀ ਇਕ ਸਰਕੂਲਰ ਵਿਚ ਕਿਹਾ ਕਿ ਲੈਂਡਲਾਈਨ ਤੋਂ ਮੋਬਾਇਲ ਫੋਨ 'ਤੇ ਕਾਲ ਕਰਨ ਸਮੇਂ ਨੰਬਰ ਤੋਂ ਪਹਿਲਾਂ ਸਿਫ਼ਰ ਲਾਉਣਾ ਹੋਵੇਗਾ। ਦੂਰਸੰਚਾਰ ਕੰਪਨੀਆਂ ਨੂੰ ਇਸ ਨਵੀਂ ਪ੍ਰਣਾਲੀ ਨੂੰ ਅਪਣਾਉਣ ਲਈ 1 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਡਾਇਲਿੰਗ ਦੇ ਤਰੀਕੇ ਵਿਚ ਇਸ ਤਬਦੀਲੀ ਨਾਲ ਦੂਰਸੰਚਾਰ ਕੰਪਨੀਆਂ ਨੂੰ ਮੋਬਾਈਲ ਸੇਵਾਵਾਂ ਲਈ 254.4 ਕਰੋੜ ਵਾਧੂ ਨੰਬਰ ਬਣਾਉਣ ਦੀ ਸੁਵਿਧਾ ਮਿਲੇਗੀ। ਇਹ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗੀ।


Sanjeev

Content Editor

Related News