ਅੱਜ ਅੱਧੀ ਰਾਤ ਤੋਂ 24 ਘੰਟੇ ਮਿਲੇਗੀ RTGS ਸਹੂਲਤ, ਘਰ ਬੈਠੇ ਮੋਟੀ ਰਕਮ ਕਰ ਸਕਦੇ ਹੋ ਟ੍ਰਾਂਸਫਰ
Monday, Dec 14, 2020 - 02:33 PM (IST)
ਨਵੀਂ ਦਿੱਲੀ — ਉੱਚ ਮੁੱਲ ਦੇ ਲੈਣ-ਦੇਣ ਲਈ ਰੀਅਲ ਟਾਈਮ ਗ੍ਰਾਸ ਸੈਟਲਮੈਂਟ ਸਿਸਟਮ (ਆਰ. ਟੀ. ਜੀ. ਐੱਸ.) ਸਹੂਲਤ ਅੱਜ ਅੱਧੀ ਰਾਤ (12.30 ਵਜੇ) ਤੋਂ ਪ੍ਰਤੀ ਦਿਨ 24 ਘੰਟੇ ਉਪਲੱਬਧ ਹੋਵੇਗੀ। ਇਸ ਤਰ੍ਹਾਂ ਭਾਰਤ ਦੁਨੀਆ ਦੇ ਉਨ੍ਹਾਂ ਕੁੱਝ ਦੇਸ਼ਾਂ ’ਚ ਸ਼ਾਮਲ ਹੋ ਜਾਵੇਗਾ, ਜਿੱਥੇ ਆਰ. ਟੀ. ਜੀ. ਐੱਸ. ਦਾ ਸੰਚਾਲਨ 7 ਦਿਨ ਅਤੇ 24 ਘੰਟੇ ਹੁੰਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਅਕਤੂਬਰ ’ਚ ਐਲਾਨ ਕੀਤਾ ਸੀ ਕਿ ਆਰ. ਟੀ. ਜੀ. ਐੱਸ. ਸਹੂਲਤ ਸਾਲ ਦੇ ਸਾਰੇ ਦਿਨ 24 ਘੰਟੇ ਉਪਲੱਬਧ ਹੋਵੇਗੀ। ਕਰੀਬ ਇਕ ਸਾਲ ਪਹਿਲਾਂ ਰਿਜ਼ਰਵ ਬੈਂਕ ਨੇ ਨੈਫਟ ਦੇ ਸੰਚਾਲਨ ਨੂੰ 24 ਘੰਟੇ ਕੀਤਾ ਸੀ। ਨੈਫਟ ਛੋਟੇ ਮੁੱਲ ਦੇ ਲੈਨ-ਦੇਣ ਦਾ ਲੋਕਪ੍ਰਿਅ ਤਰੀਕਾ ਹੈ। ਦਰਅਸਲ ਪਿਛਲੇ ਕੁੱਝ ਸਮੇਂ 'ਚ ਡਿਜੀਟਲ ਲੈਣ-ਦੇਣ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕੋਰੋਨਾ ਵਿਸ਼ਾਣੂ ਆਫ਼ਤ ਦੀ ਮਿਆਦ ਦੌਰਾਨ ਜ਼ਿਆਦਾਤਰ ਲੋਕ ਲਾਗ ਤੋਂ ਬਚਣ ਲਈ ਡਿਜੀਟਲ ਲੈਣ-ਦੇਣ ਦਾ ਸਹਾਰਾ ਲੈ ਰਹੇ ਹਨ। ਆਰਟੀਜੀਐਸ ਸੇਵਾ 16 ਸਾਲ ਪਹਿਲਾਂ ਮਾਰਚ 2004 ਵਿਚ ਸਿਰਫ 3 ਬੈਂਕਾਂ ਨਾਲ ਸ਼ੁਰੂ ਕੀਤੀ ਗਈ ਸੀ ਅਤੇ ਹੁਣ 237 ਬੈਂਕ ਇਸ ਸੇਵਾ ਨਾਲ ਜੁੜੇ ਹੋਏ ਹਨ। ਆਰਟੀਜੀਐਸ ਦੇ ਜ਼ਰੀਏ ਤੁਸੀਂ ਤੁਰੰਤ ਬੈਂਕ ਸ਼ਾਖਾ ਵਿਚ ਜਾ ਕੇ ਜਾਂ ਘਰ ਬੈਠ ਕੇ ਪੈਸੇ ਟ੍ਰਾਂਸਫਰ ਕਰ ਸਕਦੇ ਹੋ।
ਇਹ ਵੀ ਪੜ੍ਹੋ: ਇੰਡੀਅਨ ਆਇਲ ਦੀ ਵਿਸ਼ੇਸ਼ ਆਫਰ, ਤੇਲ ਭਰਵਾ ਕੇ ਜਿੱਤੋ SUV ਕਾਰ ਅਤੇ ਮੋਟਰ ਸਾਈਕਲ
ਕੋਈ ਫੰਡ ਟ੍ਰਾਂਸਫਰ ਫੀਸ ਨਹੀਂ ਦੇਣੀ ਪਵੇਗੀ
ਆਰਟੀਜੀਐਸ ਦੀ ਵਰਤੋਂ ਵੱਡੇ ਲੈਣ-ਦੇਣ ਵਿਚ ਕੀਤੀ ਜਾਂਦੀ ਹੈ। ਆਰਟੀਜੀਐਸ ਦੁਆਰਾ 2 ਲੱਖ ਰੁਪਏ ਤੋਂ ਘੱਟ ਰਕਮ ਤਬਦੀਲ ਨਹੀਂ ਕੀਤੀ ਜਾ ਸਕਦੀ। ਇਸਦੀ ਵਰਤੋਂ ਆਨਲਾਈਨ ਅਤੇ ਬੈਂਕ ਸ਼ਾਖਾਵਾਂ ਦੁਆਰਾ ਕੀਤੀ ਜਾ ਸਕਦੀ ਹੈ। ਇੱਥੇ ਕੋਈ ਫੰਡ ਟ੍ਰਾਂਸਫਰ ਲਈ ਫੀਸ ਵੀ ਨਹੀਂ ਲੱਗਦੀ ਹੈ। ਪਰ ਬ੍ਰਾਂਚ ਵਿਚ ਆਰਟੀਜੀਐਸ ਤੋਂ ਫੰਡ ਤਬਦੀਲ ਕਰਨ ਲਈ ਇੱਕ ਫੀਸ ਹੋਵੇਗੀ।
ਇਹ ਵੀ ਪੜ੍ਹੋ: ਪ੍ਰੀ-ਬਜਟ ਚਰਚਾ : ਵਿੱਤ ਮੰਤਰੀ ਦੀਆਂ ਬੈਠਕਾਂ ਦਾ ਦੌਰ ਸ਼ੁਰੂ, ਵੱਡੇ ਉਦਯੋਗਪਤੀਆਂ ਨਾਲ ਹੋਵੇਗੀ ਪਹਿਲੀ
ਕੇਂਦਰੀ ਬੈਂਕ ਨੇ ਅਕਤੂਬਰ ਵਿਚ ਆਰਟੀਜੀਐਸ ਸਿਸਟਮ ਨੂੰ 24 ਘੰਟੇ ਦਾ ਸਿਸਟਮ ਬਣਾਉਣ ਦੀ ਘੋਸ਼ਣਾ ਕੀਤੀ ਸੀ। ਇੱਕ ਬੈਂਕ ਤੋਂ ਦੂਜੇ ਬੈਂਕ ਖਾਤੇ ਵਿਚ ਪੈਸੇ ਟ੍ਰਾਂਸਫਰ ਕਰਨ ਲਈ ਬਹੁਤ ਸਾਰੇ ਵਿਕਲਪ ਹਨ। ਉਨ੍ਹਾਂ ਵਿਚੋਂ ਆਰ.ਟੀ.ਜੀ.ਐਸ., ਐਨ.ਈ.ਐਫ.ਟੀ. ਅਤੇ ਆਈ.ਐਮ.ਪੀ.ਐਸ. ਸਭ ਤੋਂ ਪ੍ਰਸਿੱਧ ਹਨ। ਪਿਛਲੇ ਸਾਲ ਦਸੰਬਰ ਵਿਚ ਇਸ ਤੋਂ ਪਹਿਲਾਂ ਐਨ.ਈ.ਐਫ.ਟੀ. ਵੀ 24 ਘੰਟਿਆਂ ਲਈ ਸ਼ੁਰੂ ਕੀਤੀ ਗਈ ਸੀ। ਆਰ.ਟੀ.ਜੀ.ਐਸ. ਇੱਕ ਪ੍ਰਣਾਲੀ ਹੈ ਜੋ ਵੱਡੀ ਮਾਤਰਾ ਵਿਚ ਇਲੈਕਟ੍ਰਾਨਿਕ ਲੈਣ ਦੇਣ ਲਈ ਵਰਤੀ ਜਾਂਦੀ ਹੈ, ਜਦੋਂ ਕਿ ਸਿਰਫ 2 ਲੱਖ ਰੁਪਏ ਤੱਕ ਦੇ ਆਨਲਾਈਨ ਟ੍ਰਾਂਜੈਕਸ਼ਨ ਐਨ.ਈ.ਐਫ.ਟੀ. ਤੋਂ ਹੋ ਸਕਦੇ ਹਨ। ਆਰ.ਟੀ.ਜੀ.ਐਸ. ਦੀ ਸ਼ੁਰੂਆਤ 26 ਮਾਰਚ 2004 ਨੂੰ ਕੀਤੀ ਗਈ ਸੀ।
ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 7600 ਰੁਪਏ ਤੋਂ ਵੀ ਜ਼ਿਆਦਾ ਡਿੱਗੀਆਂ, ਜਾਣੋ ਇਹ ਸਮਾਂ ਨਿਵੇਸ਼ ਲਈ ਕਿੰਨਾ ਸਹੀ
ਨੋਟ - ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਸੇਵਾ ਤੁਹਾਡੇ ਲਈ ਕਿੰਨੀ ਲਾਹੇਵੰਦ ਹੈ ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।