ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਵਿਆਜ, ਪੈਨਲਟੀ ਦੀ ਅੱਧੀ ਛੋਟ ਵੀ ਹੋਈ ਖ਼ਤਮ

Thursday, Nov 06, 2025 - 08:53 AM (IST)

ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਵਿਆਜ, ਪੈਨਲਟੀ ਦੀ ਅੱਧੀ ਛੋਟ ਵੀ ਹੋਈ ਖ਼ਤਮ

ਲੁਧਿਆਣਾ (ਹਿਤੇਸ਼) : ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਮਿਲ ਰਹੀ ਵਿਆਜ, ਪੈਨਲਟੀ ਦੀ ਅੱਧੀ ਛੋਟ ਵੀ ਖਤਮ ਹੋ ਗਈ ਹੈ। ਜ਼ਿਕਰਯੋਗ ਹੋਵੇਗਾ ਕਿ ਮਈ ਦੌਰਾਨ ਸਰਕਾਰ ਵਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਵਿਆਜ਼-ਪੈਨਲਟੀ ਦੀ ਮੁਆਫੀ ਦੇਣ ਦਾ ਫੈਸਲਾ ਕੀਤਾ ਗਿਆ ਸੀ। ਇਸ ਡੈੱਡਲਾਈਨ ਨੂੰ ਹਲਕਾ ਪੱਛਮੀ ਦੇ ਉਪ ਚੋਣ ਦੇ ਮੱਦੇਨਜ਼ਰ ਕਈ ਵਾਰ ਐਕਸਟੈਂਸ਼ਨ ਦੇ ਕੇ ਅਗਸਤ ਤੱਕ ਵਧਾਇਆ ਗਿਆ। ਉਸ ਤੋਂ ਬਾਅਦ ਵਨ ਟਾਈਮ ਸੈਟਲਮੈਂਟ ਪਾਲਿਸੀ ਦੇ ਅਧੀਨ ਅਕਤੂਬਰ ਤੱਕ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਵਿਆਜ਼, ਪੈਨਲਟੀ ਦੀ ਅੱਧੀ ਛੋਟ ਦਿੱਤੀ ਗਈ। ਇਹ ਡੈੱਡਲਾਈਨ ਹੁਣ ਖਤਮ ਹੋ ਗਈ ਹੈ ਅਤੇ ਹੁਣ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਵਿਆਜ਼-ਪੈਨਲਟੀ ਦੀ ਮੁਆਫੀ ਨਹੀਂ ਮਿਲੇਗੀ।

ਇਹ ਵੀ ਪੜ੍ਹੋ : ਪੰਜਾਬ ਰਹਿੰਦੇ ਆਸ਼ਿਕ ਨੂੰ ਮਿਲਣ ਆਈ Argentina ਦੀ ਗੋਰੀ! ਅੱਗਿਓਂ ਮੁੰਡੇ ਨੇ...

ਇੱਕ ਮਹੀਨੇ ’ਚ ਸਿਰਫ 6.75 ਕਰੋੜ ਦੀ ਰਿਕਵਰੀ, ਹੁਣ 5 ਮਹੀਨਿਆਂ ’ਚ 30 ਕਰੋੜ ਜੁਟਾਉਣ ਦਾ ਟਾਰਗੈੱਟ

ਨਗਰ ਨਿਗਮ ਵਲੋਂ ’ਤੇ ਵਿਆਜ਼-ਪੈਨਲਟੀ ਦੀ ਮੁਆਫੀ ਤੋਂ ਇਲਾਵਾ 10 ਫੀਸਦੀ ਛੋਟ ਦੇ ਨਾਲ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਰਿਕਾਰਡ ਕਾਇਮ ਕੀਤਾ ਗਿਆ ਹੈ, ਜਿਸ ਦੇ ਤਹਿਤ ਸਤੰਬਰ ਤੱਕ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਰਿਕਵਰੀ ਦੇ ਰੂਪ ’ਚ ਪ੍ਰਾਪਰਟੀ ਟੈਕਸ ਦੀ ਵਸੂਲੀ ਦਾ ਅੰਕੜਾ 130 ਕਰੋੜ ਪਾਰ ਕਰ ਗਿਆ ਹੈ ਪਰ ਸ਼ਾਇਦ ਇਸ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਰਿਕਵਰੀ ਦੇ ਮਾਮਲੇ ’ਚ ਹਥਿਆਰ ਸੁੱਟ ਦਿੱਤੇ ਹਨ। ਇਸ ਦਾ ਸਬੂਤ ਇਹ ਹੈ ਕਿ ਪਿਛਲੇ ਰਿਕਾਰਡ ਦੇ ਮੁਕਾਬਲੇ ਅਕਤੂਬਰ ਦੇ ਇਕ ਮਹੀਨੇ ’ਚ ਸਿਰਫ 6.75 ਕਰੋੜ ਦੀ ਰਿਕਵਰੀ ਹੋਈ ਹੈ, ਜਿਸ ਤੋਂ ਬਾਅਦ ਹੁਣ ਮਾਰਚ ਤੱਕ 160 ਕਰੋੜ ਦਾ ਬਜਟ ਪੂਰਾ ਕਰਨ ਲਈ ਨਗਰ ਨਿਗਮ ਅਧਿਕਾਰੀਆਂ ਸਾਹਮਣੇ 5 ਮਹੀਨਿਆਂ ’ਚ 30 ਕਰੋੜ ਦਾ ਜੁਟਾਉਣ ਦਾ ਟਾਰਗੈੱਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News