SBI ਨੂੰ 4876 ਕਰੋੜ ਰੁਪਏ ਦਾ ਘਾਟਾ

08/10/2018 3:54:12 PM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐੱਸ.ਬੀ.ਆਈ. ਨੂੰ 4,876 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਸ.ਬੀ.ਆਈ. ਨੂੰ 2,005.5 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। 
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐੱਸ.ਬੀ.ਆਈ. ਦੀ ਵਿਆਜ ਆਮਦਨ 23.8 ਫੀਸਦੀ ਵਧ ਕੇ 21,798 ਕਰੋੜ ਰੁਪਏ 'ਚ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਸ.ਬੀ.ਆਈ. ਦੀ ਵਿਆਜ ਆਮਦਨ 17,606 ਕਰੋੜ ਰੁਪਏ ਰਹੀ ਸੀ। 
ਹਾਲਾਂਕਿ ਜੂਨ ਤਿਮਾਹੀ ਦੇ ਦੌਰਾਨ ਬੈਂਕ 'ਚ ਫਸੇ ਹੋਏ ਕਰਜ਼ (ਐੱਨ.ਪੀ.ਏ.) 'ਚ ਕਮੀ ਦੇਖਣ ਨੂੰ ਮਿਲੀ ਹੈ, ਐੱਸ.ਬੀ.ਆਈ. ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜੂਨ ਤਿਮਾਹੀ 'ਚ ਉਸ ਦੇ ਗ੍ਰਾਸ ਐੱਨ.ਪੀ.ਏ. 2,12839.92 ਕਰੋੜ ਰੁਪਏ ਦਰਜ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਮਾਰਚ ਤਿਮਾਹੀ 'ਚ ਬ੍ਰੈਂਕ ਦਾ ਗ੍ਰਾਸ ਐੱਨ.ਪੀ.ਏ. 223427.46 ਕਰੋੜ ਰੁਪਏ ਸੀ।  


Related News