ਵਧ ਰਹੇ ਸਟੀਲ ਦੇ ਰੇਟ, ਮਕਾਨ ਅਤੇ ਕਾਰ ਖਰੀਦਣਾ ਵੀ ਹੋ ਸਕਦੈ ਮਹਿੰਗਾ
Saturday, Mar 20, 2021 - 10:52 AM (IST)
ਨਵੀਂ ਦਿੱਲੀ (ਇੰਟ.) – ਆਪਣਾ ਇਕ ਘਰ ਜਾਂ ਕਾਰ ਹੋਣ ਦਾ ਸੁਪਨਾ ਮਹਿੰਗਾ ਹੁੰਦਾ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਣ ਸਟੀਲ ਦਾ ਮਹਿੰਗਾ ਹੋਣਾ ਹੈ। ਪਿਛਲੇ ਇਕ ਮਹੀਨੇ ’ਚ ਨਿਰਮਾਣ ਵਧਣ ਅਤੇ ਆਟੋਮੋਬਾਇਲ ਸੈਕਟਰ ਤੋਂ ਇਸ ਦੀ ਮੰਗ ਵਧਣ ਕਾਰਣ ਇਸ ਦੇ ਰੇਟ 2 ਫੀਸਦੀ ਤੋਂ ਜ਼ਿਆਦਾ ਵਧ ਗਏ ਹਨ। ਇਸ ਦੀ ਮੰਗ ਸਿਰਫ ਬਿਲਡਿੰਗ ਨਿਰਮਾਣ ਅਤੇ ਆਟੋਮੋਬਾਇਲ ਸੈਕਟਰ ਕਾਰਣ ਨਹੀਂ ਵਧੀ ਹੈ ਸਗੋਂ ਇਹ ਹੈਵੀ ਮਸ਼ੀਨਰੀ, ਟਰੇਨਾਂ, ਏਅਰਕ੍ਰਾਫਟ ਅਤੇ ਹਥਿਆਰ ਵਰਗੇ ਹੋਰ ਪ੍ਰੋਡਕਟਸ ਲਈ ਵੀ ਬੇਸਿਕ ਸਾਮਾਨ ਹੈ।
ਕਮੋਡਿਟੀ ਐਕਸਚੇਂਜ ’ਤੇ ਸਟੀਲ ਲਾਂਗ ਦਾ ਵਾਅਦਾ ਭਾਅ 41,450 ਰੁਪਏ ਦੇ ਕਰੀਬ ਚੱਲ ਰਿਹਾ ਹੈ ਜਦੋਂ ਕਿ ਇਸ ਦਾ ਹਾਜ਼ਰ ਭਾਅ 40,850 ਰੁਪਏ ਚੱਲ ਰਿਹਾ ਹੈ। ਸਟੀਲ ਲਾਂਗ ਦਾ ਹਾਜ਼ਰ ਭਾਅ ਮੰਡੀ ਗੋਬਿੰਦਗੜ੍ਹ ਦਾ ਹੈ। ਬਾਜ਼ਾਰ ਮਾਹਰਾਂ ਮੁਤਾਬਕ ਇਸ ਸਾਲ ਦੇ ਅਖੀਰ ਤੱਕ ਇਸ ਦੇ ਭਾਅ 45 ਹਜ਼ਾਰ ਦਾ ਪੱਧਰ ਦਿਖਾ ਸਕਦੇ ਹਨ ਕਿਉਂਕਿ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਕੋਰੋਨਾ ਮਹਾਮਾਰੀ ਕਾਰਣ ਇਸ ਦੀ ਕਿੱਲਤ ਬਣੀ ਹੋਈ ਹੈ। ਦੂਜੀ ਲਹਿਰ ਦੇ ਖਦਸ਼ੇ ਕਾਰਣ ਇੰਡਸਟ੍ਰੀਜ਼ ਇਸ ਦੀ ਹੋਰਡਿੰਗ ਵੀ ਕਰ ਰਹੀ ਹੈ।
ਸਟੀਲ ਇੰਡਸਟਰੀ ਕੌਮਾਂਤਰੀ ਵਿਕਾਸ ਦਾ ਮੂਲ ਹੈ। ਇਸ ਨੂੰ ਆਰਥਿਕ ਵਿਕਾਸ ਲਈ ਅਹਿਮ ਸਮਝਿਆ ਜਾਂਦਾ ਹੈ ਅਤੇ ਮਨੁੱਖੀ ਸੱਭਿਅਤਾ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ। ਸਟੀਲ ਇਕੋਨੋਮੀ ਲਈ ਕਿੰਨਾ ਅਹਿਮ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ‘ਪਰ ਕੈਪਿਟਾ ਖਪਤ’ ਨਾਲ ਦੇਸ਼ ’ਚ ਰਹਿਣ ਵਾਲੇ ਲੋਕਾਂ ਦੇ ਲਿਵਿੰਗ ਸਟੈਂਡਰਡ ਅਤੇ ਸੋਸ਼ੀਓ-ਇਕਨੌਮਿਕ ਸਟੈਂਡਰਡ ਦੇ ਪੱਧਰ ਦਾ ਮੁਲਾਂਕਣ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : LIC ਦੇ ਪਾਲਸੀਧਾਰਕਾਂ ਲਈ ਵੱਡੀ ਰਾਹਤ, ਮੈਚਿਉਰਿਟੀ ਡਾਕਯੁਮੈਂਟ ਨੂੰ ਲੈ ਕੇ ਕੀਤਾ ਇਹ ਐਲਾਨ
ਮੰਗ ਮੁਤਾਬਕ ਉਤਪਾਦਨ ਨਹੀਂ
ਕੇਡੀਆ ਕਮੋਡਿਟੀ ਦੀ ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ ਦੀ ਗੱਲ ਕਰੀਏ ਤਾਂ ਘਰੇਲੂ ਸਟੀਲ ਉਤਪਾਦਨ 10.3 ਕਰੋੜ ਟਨ ਰਿਹਾ, ਜਿਸ ’ਚ 9.4 ਕਰੋੜ ਟਨ ਦੀ ਖਪਤ ਹੋ ਚੁੱਕੀ ਹੈ। ਕੋਰੋਨਾ ਮਹਾਮਾਰੀ ਕਾਰਣ ਲਗਾਏ ਗਏ ਲਾਕਡਾਊਨ ’ਚ ਢਿੱਲ ਦਿੱਤੇ ਜਾਣ ਤੋਂ ਬਾਅਦ ਹੌਲੀ-ਹੌਲੀ ਆਰਥਿਕ ਗਤੀਵਿਧੀਆਂ ਨਾਰਮਲ ਹੋਣ ਲੱਗੀਆਂ, ਇਸ ਤੋਂ ਬਾਅਦ ਪਿਛਲੇ ਸਾਲ ਦਸੰਬਰ 2020-ਜਨਵਰੀ 2021 ’ਚ 1 ਕਰੋੜ ਟਨ ਸਟੀਲ ਦੀ ਖਪਤ ਰਹੀ, ਜਿਸ ਤਰ੍ਹਾਂ ਖਪਤ ਹੈ, ਉਸ ਦੇ ਮੁਤਾਬਕ ਅਗਲੇ ਵਿੱਤੀ ਸਾਲ 021-22 ’ਚ 12 ਕਰੋੜ ਟਨ ਸਟੀਲ ਦੀ ਮੰਗ ਰਹੇਗੀ।
ਇਹ ਵੀ ਪੜ੍ਹੋ : ਕਾਰ ਦਾ ਸੁਫ਼ਨਾ ਜਲਦ ਹੋਵੇਗਾ ਪੂਰਾ, ਜ਼ੀਰੋ ਪ੍ਰੋਸੈਸਿੰਗ ਫ਼ੀਸ ਨਾਲ ਇਹ ਬੈਂਕ ਦੇ ਰਿਹੈ ਸਸਤਾ ਲੋਨ
ਭਾਰਤ ’ਚ ਸਟੀਲ ਦਾ ਸਾਲਾਨਾ ਉਤਪਾਦਨ 7.6 ਫੀਸਦੀ ਵਧਿਆ
ਉਤਪਾਦਨ ਦੀ ਗੱਲ ਕਰੀਏ ਤਾਂ ਵਰਲਡ ਸਟੀਲ ਐਸੋਸੀਏਸ਼ਨ ਦੀ ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ ਜਨਵਰੀ 2021 ’ਚ ਭਾਰਤ ’ਚ ਸਟੀਲ ਦਾ ਸਾਲਾਨਾ ਉਤਪਾਦਨ 7.6 ਫੀਸਦੀ ਵਧਿਆ ਜਦੋਂ ਕਿ ਚੀਨ ’ਚ 6.8 ਫੀਸਦੀ। ਹਾਲਾਂਕਿ ਮੰਗ ਮੁਤਾਬਕ ਇਸ ਦੀ ਸ਼ਾਰਟੇਜ਼ ਹੋ ਰਹੀ ਹੈ। ਅਮਰੀਕਾ ’ਚ ਮੰਗ ਵਧੀ ਹੈ ਪਰ ਉਤਪਾਦਨ ’ਚ 9.9 ਫੀਸਦੀ ਦੀ ਗਿਰਾਵਟ ਆਈ। ਜਨਵਰੀ 2021 ’ਚ ਦੁਨੀਆ ਭਰ ’ਚ 16.29 ਲੱਖ ਟਨ ਸਟੀਲ ਦਾ ਉਤਪਾਦਨ ਹੋਇਆ ਸੀ ਜੋ ਸਾਲਾਨਾ ਆਧਾਰ ’ਤੇ ਸਿਰਫ 4.8 ਫੀਸਦੀ ਵੱਧ ਸੀ।
ਇਨ੍ਹਾਂ ਕਾਰਣਾਂ ਕਰ ਕੇ ਵਧੇ ਸਟੀਲ ਦੇ ਰੇਟ
ਦੁਨੀਆ ਭਰ ’ਚ ਕੋਰੋਨਾ ਮਹਾਮਾਰੀ ਕਾਰਣ ਪਿਛਲੇ ਸਾਲ 2020 ਜ਼ਿਆਦਾਤਰ ਸਮਾਂ ਲਾਕਡਾਊਨ ਹੀ ਰਿਹਾ। ਸਥਿਤੀ ਹਾਲੇ ਤੱਕ ਨਾਰਮਲ ਨਹੀਂ ਹੋ ਸਕੀ ਹੈ। ਸਟੀਲ ਉਤਪਾਦਨ ’ਤੇ ਵੀ ਇਸ ਦਾ ਪ੍ਰਭਾਵ ਪਿਆ ਹੈ। ਹਾਲੇ ਵੀ ਸਟੀਲ ਉਤਪਾਦਨ ਦੇ ਸਾਰੇ ਪਲਾਂਟ ਪੂਰੀ ਸਮਰੱਥਖਾ ਨਾਲ ਕੰਮ ਨਹੀਂ ਕਰ ਰਹੇ ਹਨ, ਜਿਸ ਕਾਰਣ ਇਸ ਦਾ ਸ਼ਾਰਟੇਜ਼ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਹੋਰ ਮਹਿੰਗਾ ਹੋਵੇਗਾ ਸੇਬ, ਭਾਰਤੀ ਕਿਸਾਨਾਂ ਦੀਆਂ ਲੱਗਣਗੀਆਂ ਮੌਜਾਂ
ਕੋਰੋਨਾ ਨੂੰ ਲੈ ਕੇ ਦੁਨੀਆ ਭਰ ’ਚ ਹਾਲੇ ਵੀ ਡਰ ਬਣਿਆ ਹੋਇਆ ਹੈ। ਆਈ. ਆਈ. ਐੱਫ. ਐੱਲ. ਸਿਕਓਰਿਟੀਜ਼ ਦੇ ਵਾਈਸ ਪ੍ਰਧਾਨ (ਕਮੋਡਿਟੀ ਐਂਡ ਕਰੰਸੀ ਰਿਸਰਚ) ਅਨੁਜ ਗੁਪਤਾ ਮੁਤਾਬਕ ਇਸ ਕਾਰਣ ਜ਼ਿਆਦਾਤਰ ਉਦਯੋਗ ਸਟੀਲ ਦੀ ਵੱਧ ਤੋਂ ਵੱਧ ਖਰੀਦਦਾਰੀ ਕਰਨ ’ਤੇ ਜ਼ੋਰ ਦੇ ਰਹੇ ਹਨ। ਕੰਪਨੀਆਂ ਦੀ ਭਰਪੂਰ ਖਰੀਦਦਾਰੀ ਨਾਲ ਸਟੀਲ ਦੇ ਭਾਅ ਮਜ਼ਬੂਤ ਹੋ ਰਹੇ ਹਨ।
ਚੀਨ ਸਟੀਲ ਦੀ ਭਰਪੂਰ ਖਰੀਦਦਾਰੀ ਕਰ ਰਿਹਾ ਹੈ। ਇਸ ਸਾਲ 2021 ’ਚ ਜਨਵਰੀ ਅਤੇ ਫਰਵਰੀ ’ਚ ਚੀਨ ਨੇ 17.4 ਫੀਸਦੀ ਵੱਧ ਸਟੀਲ ਦੀ ਦਰਾਮਦ ਕੀਤੀ। ਚੀਨ ਦੀ ਭਰਪੂਰ ਖਰੀਦਦਾਰੀ ਜਾਰੀ ਰਹਿਣ ਵਾਲੀ ਹੈ ਕਿਉਂਕਿ 2030 ਕੈਲੰਡਰ ਸਾਲ ਤੱਕ ਆਪਣੇ ਕਾਰਬੋਨ ਪੀਕ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਉਹ ਉਤਪਾਦਨ ’ਚ ਕਟੌਤੀ ਕਰ ਸਕਦਾ ਹੈ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰਾਓ ਵਾਹਨਾਂ ਨਾਲ ਸਬੰਧਿਤ ਇਹ ਕੰਮ, ਨਹੀਂ ਤਾਂ ਹੋਵੇਗੀ ਪ੍ਰੇਸ਼ਾਨੀ
ਅਮਰੀਕਾ ਅਤੇ ਯੂਰਪੀ ਬਾਜ਼ਾਰਾਂ ’ਚ ਸਟੀਲ ਦੇ ਰੇਟ 13 ਸਾਲ ਦੇ ਹਾਈ ’ਤੇ ਚਲੇ ਗਏ ਹਨ ਕਿਉਂਕਿ ਮੰਗ ਮੁਤਾਬਕ ਸਪਲਾਈ ਨਹੀਂ ਹੋ ਪਾ ਰਹੀ ਹੈ। ਵਰਲਡ ਸਟੀਲ ਐਸੋਸੀਏਸ਼ਨ ਦੀ ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ ਯੂਨਾਈਟੇਡ ਸਟੇਟਸ ਅਤੇ ਈ. ਯੂ. ’ਚ ਸਟੀਲ ਪ੍ਰੋਡਕਸ਼ਨ ਘੱਟ ਹੋਈ ਹੈ। ਜਨਵਰੀ 2021 ਦੇ ਦਿੱਤੇ ਗਏ ਅੰਕੜਿਆਂ ਮੁਤਾਬਕ ਅਮਰੀਕਾ ’ਚ ਸਾਲਾਨਾ ਆਧਾਰ ’ਤੇ 9.9 ਫੀਸਦੀ ਸਟੀਲ ਉਤਪਾਦਨ ਘੱਟ ਹੋਇਆ ਜਦੋਂ ਕਿ ਈ. ਯੂ. ’ਚ 0.4 ਫੀਸਦੀ।
ਭਾਰਤ ’ਚ ਇਸ ਸਮੇਂ ਨਿਰਮਾਣ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਕਾਰਣ ਸਟੀਲ ਦੀ ਮੰਗ ਵਧੀ ਹੈ। ਇਸ ਦੀ ਮੰਗ ਆਟੋਮੋਬਾਇਲ, ਵ੍ਹਾਈਟ ਗੁਡਸ ਅਤੇ ਕੰਜਿਊਮਰ ਡਿਊਰੇਬਲਸ ਲਈ ਵਧੀ ਹੈ। ਮੰਗ ਮੁਤਾਬਕ ਸਪਲਾਈ ਨਾ ਹੋਣ ਕਾਰਣ ਇਸ ਦੇ ਰੇਟ ਵਧ ਰਹੇ ਹਨ।
ਇਹ ਵੀ ਪੜ੍ਹੋ : ਸ਼ੇਅਰ-ਮਿਊਚੁਅਲ ਫੰਡਾਂ 'ਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖ਼ਬਰ, ਵਿਭਾਗ ਨੂੰ ਦੇਣੀ ਪਵੇਗੀ ਇਹ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।