ਟਰੇਨ 'ਚ ਖਾਣਾ-ਪੀਣਾ ਹੁਣ ਤੋਂ ਮਹਿੰਗਾ, ਇੰਨੀ ਢਿੱਲੀ ਹੋਵੇਗੀ ਤੁਹਾਡੀ ਜੇਬ

12/11/2019 10:26:31 AM

ਨਵੀਂ ਦਿੱਲੀ— ਹੁਣ ਮੇਲ ਅਤੇ ਐਕਸਪ੍ਰੈਸ ਟਰੇਨਾਂ 'ਚ ਖਾਣ-ਪੀਣ ਲਈ ਜੇਬ ਪਹਿਲਾਂ ਨਾਲੋਂ ਢਿੱਲੀ ਕਰਨੀ ਪਵੇਗੀ। IRCTC ਨੇ ਮੇਲ/ਐਕਸਪ੍ਰੈਸ ਟਰੇਨਾਂ 'ਚ ਮਿਲਣ ਵਾਲੇ ਖੀਣ-ਪੀਣ ਦੇ ਸਮਾਨਾਂ ਦੀਆਂ ਕੀਮਤਾਂ 'ਚ ਚੰਗਾ ਵਾਧਾ ਕਰ ਦਿੱਤਾ ਹੈ। ਹਾਲਾਂਕਿ, ਗਰੀਬ ਵਰਗ ਦੇ ਮੁਸਾਫਰਾਂ ਲਈ ਵੱਡੀ ਰਾਹਤ ਹੈ ਕਿਉਂਕਿ ਰੇਲਵੇ ਨੇ 'ਜਨਤਾ ਥਾਲੀ' ਦੀ ਕੀਮਤ 'ਚ ਕੋਈ ਵਾਧਾ ਨਹੀਂ ਕੀਤਾ ਹੈ।

ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ ਮੇਲ/ਐਕਸਪ੍ਰੈਸ ਟਰੇਨਾਂ 'ਚ ਨਾਸ਼ਤੇ, ਭੋਜਨ ਲਈ ਵਧੇ ਰੇਟ ਲਾਗੂ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਰੇਲਵੇ ਨੇ ਰਾਜਧਾਨੀ, ਸ਼ਤਾਬਦੀ, ਦੁਰੰਤੋ ਵਰਗੀਆਂ ਟਰੇਨਾਂ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ 'ਚ ਵਾਧਾ ਕੀਤਾ ਸੀ। ਰਾਜਧਾਨੀ, ਸ਼ਤਾਬਦੀ, ਦੁਰੰਤੋ ਟਰੇਨਾਂ 'ਚ 29 ਮਾਰਚ 2020 ਤੋਂ ਨਵੇਂ ਰੇਟ ਲਾਗੂ ਹੋਣਗੇ, ਜਦੋਂ ਕਿ ਮੇਲ/ਐਕਸਪ੍ਰੈਸ 'ਚ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।

 

ਨਵੇਂ ਮੈਨਿਊ 'ਚ ਜਨਤਾ ਥਾਲੀ ਦੀ ਕੀਮਤ 20 ਰੁਪਏ ਹੀ ਹੈ। ਉੱਥੇ ਹੀ, VEG ਬ੍ਰੇਕਫਾਸਟ ਹੁਣ 30 ਰੁਪਏ ਦੀ ਬਜਾਏ 40 ਰੁਪਏ, NON-VEG ਬ੍ਰੇਕਫਾਸਟ 35 ਦੀ ਜਗ੍ਹਾ 50 ਰੁਪਏ, VEG ਸਟੈਂਡਰਡ ਖਾਣਾ 50 ਦੀ ਬਜਾਏ 80 ਰੁਪਏ ਤੇ NON-VEG ਸਟੈਂਡਰਡ ਖਾਣਾ 55 ਰੁਪਏ ਦੀ ਥਾਂ 90 ਰੁਪਏ 'ਚ ਮਿਲੇਗਾ। 

PunjabKesariਜਲਦ ਹੀ ਮੇਲ/ਐਕਸਪ੍ਰੈਸ ਟਰੇਨਾਂ 'ਚ 'ਸਨੈਕ ਮੀਲ' ਵੀ ਮਿਲੇਗਾ, ਜਿਸ ਦੀ ਕੀਮਤ 50 ਰੁਪਏ (350 ਗ੍ਰਾਮ) ਹੋਵੇਗੀ। ਜਾਣਕਾਰੀ ਮੁਤਾਬਕ, ਮੇਲ/ਐਕਸਪ੍ਰੈਸ ਟਰੇਨਾਂ 'ਚ ਵਧੀਆਂ ਦਰਾਂ 'ਤੇ ਹੀ ਸਾਮਾਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਸਾਰੇ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਵੇਂ ਰੇਟਾਂ ਦੀ ਸੂਚੀ ਲਗਾ ਦੇਣ।


Related News