GST''ਤੇ ਸਵਾਲਾਂ ਦੇ ਜਵਾਬ ਦੇਣ ਲਈ ਰਾਜਸਵ ਵਿਭਾਗ ਦਾ ਟਵਿੱਟਰ ਹੈਂਡਲ

05/29/2017 12:43:43 PM

ਨਵੀਂ ਦਿੱਲੀ—ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਨੂੰ ਲਾਗੂ ਕਰਨ 'ਚ ਜਿਥੇ ਕਰੀਬ ਇਕ ਮਹੀਨੇ ਦਾ ਸਮਾਂ ਬਚਿਆ ਹੈ ਅਜਿਹੇ 'ਚ ਰਾਜਸਵ ਵਿਭਾਗ ਨੇ ਇਕ ਨਵਾਂ ਟਵਿੱਟਰ ਹੈਂਡਲ ਸ਼ੁਰੂ ਕੀਤਾ ਜਿਸ 'ਤੇ ਇਸ ਨਵੇਂ ਅਸਿੱਧੇ ਟੈਕਸ ਵਿਵਸਥਾ ਨਾਲ ਜੁੜੇ ਉਦਯੋਗ ਜਗਤ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਵੇਗਾ। ਵਪਾਰੀ ਅਤੇ ਉਦਯੋਗ ਜਗਤ 0ask7S“_7o9’ ਟਵਿੱਟਰ ਹੈਂਡਲ 'ਤੇ ਸਵਾਲ ਪੁੱਛ ਸਕਦੇ ਹਨ। ਕੇਂਦਰੀ ਉਤਪਾਦ ਅਤੇ ਸੀਮਾ ਟੈਕਸ ਦੇ ਅਧਿਕਾਰੀ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਗੇ। ਵਿੱਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਸਾਰੇ ਟੈਕਸਦਾਤਾ ਅਤੇ ਹੋਰ ਹਿੱਤਧਾਰਕਾਂ ਦਾ ਉਪਰੋਕਤ ਵਰਣਿਤ ਟਵਿੱਟਰ ਹੈਂਡਲ 'ਤੇ ਜੀ.ਐਸ.ਟੀ. ਨਾਲ ਜੁੜੇ ਸਵਾਲ ਸਿੱਧੇ ਪੁੱਛਣ ਦਾ ਸੁਆਗਤ ਹੈ ਤਾਂ ਜੋ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਹੱਲ ਅਤੇ ਸਪੱਸ਼ਟੀਕਰਣ ਕੀਤਾ ਜਾ ਸਕੇ।


Related News