Retail Inflation: ਦਸੰਬਰ 'ਚ ਪ੍ਰਚੂਨ ਮਹਿੰਗਾਈ ਵਧ ਕੇ 5.69% ਹੋਈ, ਉਦਯੋਗਿਕ ਉਤਪਾਦਨ ਘਟਿਆ

Friday, Jan 12, 2024 - 07:26 PM (IST)

Retail Inflation: ਦਸੰਬਰ 'ਚ ਪ੍ਰਚੂਨ ਮਹਿੰਗਾਈ ਵਧ ਕੇ 5.69% ਹੋਈ, ਉਦਯੋਗਿਕ ਉਤਪਾਦਨ ਘਟਿਆ

ਨਵੀਂ ਦਿੱਲੀ - ਭਾਰਤ ਸਰਕਾਰ ਵਲੋਂ ਦਸੰਬਰ ਦੇ ਪ੍ਰਚੂਨ ਮਹਿੰਗਾਈ ਦੇ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਅੰਕੜਿਆਂ ਨੇ ਹੈਰਾਨ ਕਰ ਦਿੱਤਾ ਹੈ। ਦਸੰਬਰ ਵਿਚ ਪ੍ਰਚੂਨ ਮਹਿੰਗਾਈ ਦਰ 4 ਮਹੀਨਿਆਂ ਦੇ ਉੱਚ ਪੱਧਰ 5.69 ਫੀਸਦੀ ’ਤੇ ਪੁੱਜ ਗਈ ਹੈ। ਨਵੰਬਰ ਵਿਚ ਇਹ 5.55 ਫੀਸਦੀ ਸੀ। ਉੱਥੇ ਹੀ ਇਕ ਸਾਲ ਪਹਿਲਾਂ ਦਸੰਬਰ 2022 ਵਿਚ ਇਹ 5.72 ਫੀਸਦੀ ਸੀ।

ਇਹ ਵੀ ਪੜ੍ਹੋ :   ਰਾਮ ਮੰਦਰ ਦੇ ਉਦਘਾਟਨ ਵਾਲੇ ਦਿਨ ਮਿਲੇਗਾ ਵਿਸ਼ੇਸ਼ ਪ੍ਰਸਾਦ, ਜਿਸ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਖੁਸ਼

ਦੇਸ਼ ਵਿਚ ਪ੍ਰਚੂਨ ਮਹਿੰਗਾਈ ਦਰ ਵਧਣ ਕਾਰਨ ਖਾਣ ਵਾਲੀਆਂ ਵਸਤਾਂ ਦੀ ਕੀਮਤ ਦਾ ਉੱਚ ਪੱਧਰ ’ਤੇ ਹੋਣਾ ਹੈ। ਹਾਲਾਂਕਿ ਇਹ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਮਹਿੰਗਾਈ ਦਰ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਵਲੋਂ ਤੈਅ ਕੀਤੇ ਗਏ ਟਾਰਗੈੱਟ 6 ਫੀਸੀਦ ਤੋਂ ਹੇਠਾਂ ਰਹੀ ਹੈ। ਦੱਸ ਦਈਏ ਕਿ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ਦਰ ਮਾਪਣ ਲਈ ਵਰਤੋਂ ਵਿਚ ਆਉਣ ਵਾਲੀ ਬਾਸਕੇਟ ਦਾ ਕਰੀਬ 50 ਫੀਸਦੀ ਹਿੱਸਾ ਹੁੰਦਾ ਹੈ। ਨਵੰਬਰ ਵਿਚ ਵੀ ਮਹਿੰਗਾਈ ਦਰ ਉੱਚ ਪੱਧਰ ’ਤੇ ਰਹਿਣ ਦਾ ਵੱਡਾ ਕਾਰਨ ਖਾਣ ਵਾਲੀਅਾਂ ਵਸਤਾਂ ਦੀਆਂ ਕੀਮਤਾਂ ਦਾ ਵਧੇਰੇ ਹੋਣਾ ਹੈ।

ਇਹ ਵੀ ਪੜ੍ਹੋ :    ਰੋਜ਼ਾਨਾ ਹਵਾਈ ਜਹਾਜ਼ 'ਤੇ ਦਫ਼ਤਰ ਜਾਂਦਾ ਹੈ ਇਹ ਪੱਤਰਕਾਰ, ਕਰਦਾ ਹੈ 900 KM ਦਾ ਸਫ਼ਰ, ਜਾਣੋ ਵਜ੍ਹਾ

ਆਈ. ਆਈ. ਪੀ. ’ਚ ਹੋਈ ਗਿਰਾਵਟ

ਮਹਿੰਗਾਈ ਦਰ ਦੇ ਨਾਲ ਸਰਕਾਰ ਵਲੋਂ ਆਈ. ਆਈ. ਪੀ. ਯਾਨੀ ਇੰਡੀਆ ਇੰਡੈਕਸ ਫਾਰ ਇੰਡਸਟ੍ਰੀਅਲ ਪ੍ਰੋਡਕਸ਼ਨ ਦੇ ਅੰਕੜੇ ਵੀ ਜਾਰੀ ਕੀਤੇ ਗਏ ਹਨ। ਨਵੰਬਰ ਵਿਚ ਆਈ. ਆਈ. ਪੀ. ਡਿੱਗ ਕੇ 2.4 ਫੀਸਦੀ ਰਹਿ ਗਿਆ ਹੈ। ਉੱਥੇ ਹੀ ਅਕਤੂਬਰ ਵਿਚ ਇਹ 11.7 ਫੀਸਦੀ ’ਤੇ ਸੀ।

ਇਹ ਵੀ ਪੜ੍ਹੋ :  ਮਾਲਦੀਵ ਪਹੁੰਚੇ 14 ਗੁਣਾ ਵੱਧ ਚੀਨੀ ਸੈਲਾਨੀ  ,ਜਾਣੋ ਹੋਰ ਦੇਸ਼ਾਂ ਸਮੇਤ ਕਿੰਨੇ ਭਾਰਤੀਆਂ ਨੇ ਕੀਤੀ ਇਸ ਦੇਸ਼ ਦੀ ਸੈਰ

ਖਾਣ ਵਾਲੀਆਂ ਵਸਤਾਂ ’ਚ ਵਧੀ ਮਹਿੰਗਾਈ

ਐੱਨ. ਐੱਸ. ਓ. ਵਲੋਂ ਜਾਰੀ ਕੀਤੇ ਗਏ ਡਾਟਾ ’ਚ ਦੱਸਿਆ ਗਿਆ ਹੈ ਕਿ ਦਸੰਬਰ 2023 ਵਿਚ ਫੂਡ ਬਾਸਕੇਟ ਵਿਚ ਪ੍ਰਚੂਨ ਮਹਿੰਗਾਈ ਦਰ 9.53 ਫੀਸਦੀ ਰਹੀ ਹੈ। ਇਸ ਤੋਂ ਪਹਿਲਾਂ ਨਵੰਬਰ ਵਿਚ ਖਾਣ ਵਾਲੀਆਂ ਵਸਤਾਂ ਵਿਚ ਪ੍ਰਚੂਨ ਮਹਿੰਗਾਈ ਦਰ 8.7 ਫੀਸਦੀ ’ਤੇ ਸੀ। ਇਕ ਸਾਲ ਪਹਿਲਾਂ ਇਹ 4.9 ਫੀਸਦੀ ਸੀ।

ਆਰ. ਬੀ.ਆਈ. ਵਲੋਂ ਪ੍ਰਚੂਨ ਮਹਿੰਗਾਈ ਦਰ ਲਈ 2 ਤੋਂ ਲੈ ਕੇ 6 ਫੀਸਦੀ ਦੀ ਰੇਂਜ ਤੈਅ ਕੀਤੀ ਗਈ ਹੈ। ਦਸੰਬਰ ਦੀ ਮਾਨਿਟਰੀ ਪਾਲਿਸੀ ’ਚ ਕੇਂਦਰੀ ਬੈਂਕ ਵਲੋਂ ਵਿੱਤੀ ਸਾਲ 2023-24 ਲਈ ਮਹਿੰਗਾਈ ਦਰ ਦਾ ਟੀਚਾ 5.4 ਫੀਸਦੀ ਤੈਅ ਕੀਤਾ ਗਿਆ ਹੈ। ਇਸ ਸਾਲ ਅਗਸਤ ਵਿਚ ਆਰ. ਬੀ. ਆਈ. ਵਲੋਂ ਮਹਿੰਗਾਈ ਦੇ ਟੀਚੇ ਨੂੰ 5.1 ਫੀਸਦੀ ਤੋਂ ਵਧਾ ਕੇ 5.4 ਫੀਸਦੀ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :   ਕੀ ਤੁਹਾਨੂੰ ਆਧਾਰ ਕਾਰਡ 'ਤੇ ਆਪਣੀ ਫੋਟੋ ਪਸੰਦ ਨਹੀਂ? ਤਾਂ ਇੰਝ ਆਸਾਨੀ ਨਾਲ ਕਰ ਸਕਦੇ ਹੋ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News