ਖੇਤੀਬਾੜੀ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਮਾਰਚ ’ਚ ਘਟ ਕੇ 3.73 ਫ਼ੀਸਦੀ ’ਤੇ ਆਈ
Thursday, May 01, 2025 - 02:20 PM (IST)

ਨਵੀਂ ਦਿੱਲੀ (ਭਾਸ਼ਾ) - ਖੇਤੀਬਾੜੀ ਮਜ਼ਦੂਰਾਂ ਲਈਪ੍ਰਚੂਨ ਮਹਿੰਗਾਈ ਮਾਰਚ 2025 ’ਚ ਘਟ ਕੇ 3.73 ਫ਼ੀਸਦੀ ਹੋ ਗਈ, ਜਦੋਂ ਕਿ ਇਸ ਸਾਲ ਫਰਵਰੀ ’ਚ ਇਹ 4.05 ਫ਼ੀਸਦੀ ਸੀ। ਕਿਰਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੇਂਡੂ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਮਾਰਚ 2025 ’ਚ ਘਟ ਕੇ 3.86 ਫ਼ੀਸਦੀ ਹੋ ਗਈ, ਜਦੋਂ ਕਿ ਇਸ ਸਾਲ ਫਰਵਰੀ ’ਚ ਇਹ 4.10 ਫ਼ੀਸਦੀ ਸੀ।
ਇਹ ਵੀ ਪੜ੍ਹੋ : Google Pay ਤੋਂ ਤੁਰੰਤ ਮਿਲੇਗਾ 10 ਲੱਖ ਦਾ ਪਰਸਨਲ ਲੋਨ, ਜਾਣੋ ਸ਼ਰਤਾਂ ਅਤੇ ਅਰਜ਼ੀ ਪ੍ਰਕਿਰਿਆ ਬਾਰੇ
ਮੰਤਰਾਲਾ ਨੇ ਬਿਆਨ ’ਚ ਕਿਹਾ ਕਿ ਖੇਤੀਬਾੜੀ ਮਜ਼ਦੂਰਾਂ (ਸੀ. ਪੀ. ਆਈ.-ਏ. ਐੱਲ.) ਅਤੇ ਪੇਂਡੂ ਮਜ਼ਦੂਰਾਂ (ਸੀ. ਪੀ. ਆਈ.-ਆਰ. ਐੱਲ.) ਲਈ ਕੁੱਲ ਭਾਰਤੀ ਖਪਤਕਾਰ ਮੁੱਲ ਸੂਚਕ ਅੰਕ ਮਾਰਚ 2025 ਦੇ ਮਹੀਨੇ ਲਈ 3 ਅੰਕ ਅਤੇ 2 ਅੰਕ ਘਟ ਕੇ ਕ੍ਰਮਵਾਰ 1,306 ਅਤੇ 1,319 ਅੰਕ ਹੋ ਗਿਆ। ਫਰਵਰੀ 2025 ’ਚ ਸੀ. ਪੀ. ਆਈ.-ਏ. ਐੱਲ. ਅਤੇ ਸੀ. ਪੀ. ਆਈ.-ਆਰ. ਐੱਲ. ਕ੍ਰਮਵਾਰ 1,309 ਅੰਕ ਅਤੇ 1,321 ਅੰਕ ਸੀ।
ਇਹ ਵੀ ਪੜ੍ਹੋ : ਮਹਿੰਗਾਈ ਦਾ ਝਟਕਾ : Mother Dairy ਤੋਂ ਬਾਅਦ ਹੁਣ Verka ਨੇ ਵੀ ਵਧਾਈ ਦੁੱਧ ਦੀ ਕੀਮਤ
ਇਸ ’ਚ ਕਿਹਾ ਗਿਆ, ‘‘ਮਾਰਚ 2025 ਲਈ ਸੀ. ਪੀ. ਆਈ.-ਏ. ਐੱਲ. ਅਤੇ ਸੀ. ਪੀ. ਆਈ.-ਆਰ. ਐੱਲ. ’ਤੇ ਆਧਾਰਿਤ ਮਹਿੰਗਾਈ ਦਰ ਸਾਲਾਨਾ ਆਧਾਰ ’ਤੇ ਕ੍ਰਮਵਾਰ 3.73 ਫ਼ੀਸਦੀ ਅਤੇ 3.86 ਫ਼ੀਸਦੀ ਦਰਜ ਕੀਤੀ ਗਈ। ਮਾਰਚ 2024 ’ਚ ਇਹ ਕ੍ਰਮਵਾਰ 7.15 ਫ਼ੀਸਦੀ ਅਤੇ 7.08 ਫ਼ੀਸਦੀ ਸੀ। ਫਰਵਰੀ 2025 ’ਚ ਸੀ. ਪੀ. ਆਈ.-ਏ. ਐੱਲ. ਲਈ ਇਹ ਦਰ 4.05 ਫ਼ੀਸਦੀ ਅਤੇ ਸੀ. ਪੀ. ਆਈ.-ਆਰ. ਐੱਲ. ਲਈ 4.10 ਫ਼ੀਸਦੀ ਸੀ।’’
ਇਹ ਵੀ ਪੜ੍ਹੋ : ਗੰਨਾ ਕਿਸਾਨਾਂ ਲਈ ਵੱਡੀ ਖ਼ਬਰ , ਕੇਂਦਰ ਸਰਕਾਰ ਨੇ 15 ਰੁਪਏ ਵਧਾਇਆ FRP
ਇਹ ਵੀ ਪੜ੍ਹੋ : Gold ਖ਼ਰੀਦਣ ਤੋਂ ਪਹਿਲਾਂ ਜਾਣੋ ਇਹ ਨਿਯਮ, ਨਕਲੀ ਗਹਿਣਿਆਂ ਤੋਂ ਬਚਾਏਗਾ HUID ਕੋਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8