ਪੱਛਮੀ ਏਸ਼ੀਆ ਸੰਕਟ : ਵਾਪਸ ਜਾਣ ਵਾਲੀ ਬਰਾਮਦ ਖੇਪ ਲਈ ਕਸਟਮ ਡਿਊਟੀ ਵਿਭਾਗ ਨੇ ਜਾਰੀ ਕੀਤੇ ਨਿਯਮ

Tuesday, Mar 10, 2026 - 01:15 PM (IST)

ਪੱਛਮੀ ਏਸ਼ੀਆ ਸੰਕਟ : ਵਾਪਸ ਜਾਣ ਵਾਲੀ ਬਰਾਮਦ ਖੇਪ ਲਈ ਕਸਟਮ ਡਿਊਟੀ ਵਿਭਾਗ ਨੇ ਜਾਰੀ ਕੀਤੇ ਨਿਯਮ

ਬਿਜ਼ਨੈੱਸ ਡੈਸਕ - ਪੱਛਮੀ ਏਸ਼ੀਆ ’ਚ ਵਧਦੇ ਤਣਾਅ ਅਤੇ ਸਮੁੰਦਰੀ ਮਾਰਗਾਂ ’ਚ ਆਈ ਰੁਕਾਵਟ ਦਰਮਿਆਨ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ. ਬੀ. ਆਈ. ਸੀ. ) ਨੇ ਭਾਰਤੀ ਬੰਦਰਗਾਹਾਂ ’ਤੇ ਵਾਪਸ ਜਾਣ ਵਾਲੀ ਬਰਾਮਦ ਖੇਪ ਦੇ ਪ੍ਰਬੰਧਨ ਲਈ ਵਿਸ਼ੇਸ਼ ਨਿਯਮ ਜਾਰੀ ਕੀਤੇ ਹਨ। 8 ਮਾਰਚ ਨੂੰ ਜਾਰੀ ਇਹ ਦਿਸ਼ਾ-ਨਿਰਦੇਸ਼ 15 ਦਿਨਾਂ ਲਈ ਪ੍ਰਭਾਵੀ ਰਹਿਣਗੇ।

ਇਹ ਵੀ ਪੜ੍ਹੋਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ

ਸੀ. ਬੀ. ਆਈ. ਸੀ. ਅਨੁਸਾਰ ਮਾਲ ਦੀ ਆਵਾਜਾਈ ਨੂੰ ਛੱਡ ਕੇ ਹੋਰ ਸਾਰੇ ਮਾਮਲਿਆਂ ’ਚ ਕਿਸੇ ਜਹਾਜ਼ ਨੂੰ ਸਿਰਫ ਉਸੇ ਭਾਰਤੀ ਬੰਦਰਗਾਹ ’ਤੇ ਲੰਗਰ ਸੁੱਟਣ ਦੀ ਮਨਜ਼ੂਰੀ ਹੋਵੇਗੀ, ਜਿੱਥੋਂ ਉਸ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਬੋਰਡ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੇਕਰ ਵਾਪਸ ਜਾਣ ਵਾਲੀ ਖੇਪ ’ਤੇ ਪਹਿਲਾਂ ਹੀ ਬਰਾਮਦ ਪ੍ਰੋਤਸ਼ਾਹਨ ਜਿਵੇਂ ਏਕੀਕ੍ਰਿਤ ਮਾਲ ਅਤੇ ਸੇਵਾ ਕਰ (ਆਈ. ਜੀ. ਐੱਸ. ਟੀ. ) ਜਾਂ ਡਿਊਟੀ ਵਾਪਸੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਤਾਂ ਖੇਤਰੀ ਦਫ਼ਤਰ ਇਨ੍ਹਾਂ ਪ੍ਰੋਤਸ਼ਾਹਨਾਂ ਦੀ ਵਸੂਲੀ ਕਰਨਗੇ।

ਇਹ ਵੀ ਪੜ੍ਹੋ :  ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ

ਬੋਰਡ ਨੇ ਦੱਸਿਆ ਕਿ ਉਸ ਨੂੰ ਵੱਖ-ਵੱਖ ਖੇਤਰੀ ਦਫ਼ਤਰਾਂ ਤੋਂ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ , ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਹੋਰਮੁਜ ਜਲਡਮਰੂਮੱਧ ਦੇ ਬੰਦ ਹੋਣ ਅਤੇ ਸਮੁੰਦਰੀ ਮਾਰਗਾਂ ’ਚ ਰੁਕਾਵਟ ਕਾਰਨ ਭਾਰਤ ਤੋਂ ਬਰਾਮਦ ਕਾਰਗੋ ਲੈ ਕੇ ਜਾਣ ਵਾਲੇ ਕੁਝ ਜਹਾਜ਼ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕੇ ਅਤੇ ਵਾਪਸ ਭਾਰਤੀ ਬੰਦਰਗਾਹਾਂ ਵੱਲ ਪਰਤ ਰਹੇ ਹਨ।

ਇਹ ਵੀ ਪੜ੍ਹੋ :   ਈਰਾਨ ਤਣਾਅ ਦਰਮਿਆਨ ਅਮਰੀਕਾ ਦੀ ਵੱਡੀ ਗੋਲਡ ਡੀਲ, ਕੀਮਤਾਂ 'ਤੇ ਹੋ ਸਕਦੈ ਅਸਰ?

ਇਨ੍ਹਾਂ ਹਾਲਾਤ ਨੂੰ ਅਸਾਧਾਰਨ ਮੰਨਦੇ ਹੋਏ ਸੀ. ਬੀ. ਆਈ. ਸੀ. ਨੇ ਵਪਾਰ ਨੂੰ ਆਸਾਨ ਬਣਾਉਣ ਅਤੇ ਸਮੱਸਿਆ ਦੇ ਹੱਲ ਲਈ ਤਿੰਨ ਸ਼੍ਰੇਣੀਆਂ ’ਚ ਵਿਸ਼ੇਸ਼ ਪ੍ਰਕਿਰਿਆ ਤੈਅ ਕੀਤੀ ਹੈ। ਹਾਲ ’ਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ’ਤੇ ਫੌਜੀ ਹਮਲਿਆਂ ਤੋਂ ਬਾਅਦ ਖੇਤਰ ’ਚ ਤਣਾਅ ਵਧਣ ਨਾਲ ਗਲੋਬਲ ਵਪਾਰ ਅਤੇ ਸ਼ਿਪਿੰਗ ਮਾਰਗ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ :    ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.
ਇਹ ਵੀ ਪੜ੍ਹੋ :   PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ :  ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News