ਰਾਹਤ! ਪ੍ਰਚੂਨ ਮਹਿੰਗਾਈ ਨਵੰਬਰ ''ਚ ਘੱਟ ਕੇ 6.93 ਫ਼ੀਸਦੀ ''ਤੇ ਆਈ

12/14/2020 7:05:59 PM

ਨਵੀਂ ਦਿੱਲੀ— ਖਾਣ-ਪੀਣ ਦਾ ਸਾਮਾਨ ਸਸਤਾ ਹੋਣ ਨਾਲ ਪ੍ਰਚੂਨ ਮਹਿੰਗਾਈ ਦਰ ਨਵੰਬਰ 'ਚ ਘੱਟ ਕੇ 6.93 ਫ਼ੀਸਦੀ 'ਤੇ ਆ ਗਈ।

ਹਾਲਾਂਕਿ, ਇਹ ਅਜੇ ਵੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸੰਤੋਸ਼ਜਨਕ ਪੱਧਰ ਤੋਂ ਉਪਰ ਬਣੀ ਹੋਈ ਹੈ। ਖ਼ਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਦਰ ਇਕ ਮਹੀਨੇ ਪਹਿਲਾਂ ਅਕਤੂਬਰ 'ਚ 7.61 ਫ਼ੀਸਦੀ ਸੀ।

ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਸੀ. ਪੀ. ਆਈ. ਅੰਕੜਿਆਂ ਮੁਤਾਬਕ, ਨਵੰਬਰ ਮਹੀਨੇ 'ਚ ਖੁਰਾਕੀ ਪਦਾਰਥਾਂ ਦੀ ਮਹਿੰਗਾਈ ਦਰ ਘੱਟ ਕੇ 9.43 ਫ਼ੀਸਦੀ ਰਹੀ, ਜੋ ਇਸ ਤੋਂ ਪਿਛਲੇ ਮਹੀਨੇ 11 ਫ਼ੀਸਦੀ 'ਤੇ ਸੀ। ਆਰ. ਬੀ. ਆਈ. ਨੀਤੀਗਤ ਦਰ ਬਾਰੇ ਫ਼ੈਸਲੇ ਲੈਣ ਸਮੇਂ ਮੁੱਖ ਤੌਰ 'ਤੇ ਪ੍ਰਚੂਨ ਮਹਿੰਗਾਈ ਦਰ 'ਤੇ ਗੌਰ ਕਰਦਾ ਹੈ। ਸਰਕਾਰ ਨੇ ਕੇਂਦਰੀ ਬੈਂਕ ਨੂੰ ਦੋ ਫ਼ੀਸਦੀ ਘੱਟ-ਵੱਧ ਨਾਲ ਮਹਿੰਗਾਈ ਦਰ ਨੂੰ 4 ਫ਼ੀਸਦੀ 'ਤੇ ਰੱਖਣ ਦਾ ਟੀਚਾ ਦਿੱਤਾ ਹੈ। ਰਿਜ਼ਰਵ ਬੈਂਕ ਨੇ ਉੱਚ ਮਹਿੰਗਾਈ ਦਰ ਨੂੰ ਦੇਖਦੇ ਹੋਏ ਇਸ ਮਹੀਨੇ ਮੁਦਰਾ ਨੀਤੀ ਸਮੀਖਿਆ 'ਚ ਨੀਤੀਗਤ ਦਰ 'ਚ ਕੋਈ ਬਦਲਾਅ ਨਹੀਂ ਕੀਤਾ ਸੀ।


Sanjeev

Content Editor

Related News