''ਰਿਜ਼ਰਵ ਬੈਂਕ ਸਮੇਂ ਤੋਂ ਪਹਿਲਾਂ ਨੀਤੀਗਤ ਕਦਮ ਤੋਂ ਬਚੇ''

Thursday, Jun 22, 2017 - 02:39 AM (IST)

''ਰਿਜ਼ਰਵ ਬੈਂਕ ਸਮੇਂ ਤੋਂ ਪਹਿਲਾਂ ਨੀਤੀਗਤ ਕਦਮ ਤੋਂ ਬਚੇ''

ਮੁੰਬਈ — ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਇਸ ਮਹੀਨੇ ਕਰੰਸੀ ਨੀਤੀ ਸਮੀਖਿਆ 'ਚ ਵਿਆਜ ਦਰਾਂ ਦੇ ਮੋਰਚੇ 'ਤੇ ਸਥਿਰਤਾ ਕਾਇਮ ਰੱਖਣ ਦੇ ਪੱਖ 'ਚ ਮੱਤ ਦਿੰਦੇ ਹੋਏ ਸਮੇਂ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕਰੰਸੀ ਨੀਤੀ ਕਾਰਵਾਈ ਤੋਂ ਬਚਣ 'ਤੇ ਜ਼ੋਰ ਦਿੱਤਾ ਸੀ। ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ 6-7 ਜੂਨ ਦੀ ਬੈਠਕ ਦੇ ਬਿਊਰੇ ਅਨੁਸਾਰ ਪਟੇਲ ਦਾ ਕਹਿਣਾ ਸੀ ਕਿ ਮੁਦਰਾਸਫੀਤੀ ਦੇ ਸਨੇਰੀਓ (ਪ੍ਰੀਦ੍ਰਿਸ਼) ਨੂੰ ਲੈ ਕੇ 
ਭਾਰੀ ਅਨਿਸ਼ਚਿਤਤਾ ਦੌਰਾਨ ਜਲਦਬਾਜ਼ੀ ਨਾਲ ਕੋਈ ਕਦਮ ਉਠਾਉਣ ਤੋਂ ਬਚਣਾ ਚਾਹੀਦਾ ਹੈ। 
ਐੱਮ. ਪੀ. ਸੀ. ਦੀਆਂ 5 ਬੈਠਕਾਂ 'ਚ ਇਹ ਪਹਿਲਾ ਮੌਕਾ ਸੀ ਜਦੋਂ ਨੀਤੀਗਤ ਦਰਾਂ 'ਤੇ ਇਕ ਮੈਂਬਰ ਦੀ ਰਾਇ ਹੋਰ ਮੈਂਬਰਾਂ ਤੋਂ ਵੱਖ ਸੀ। ਇਸ ਬੈਠਕ 'ਚ ਬਾਹਰੀ ਮੈਂਬਰ ਅਤੇ ਭਾਰਤੀ ਪ੍ਰਬੰਧਨ ਸੰਸਥਾਨ ਅਹਿਮਦਾਬਾਦ ਦੇ ਫੈਕਲਿਟੀ ਰਵਿੰਦਰ ਢੋਲਕਿਆ ਨੀਤੀਗਤ ਦਰਾਂ ਦੇ ਮੋਰਚੇ 'ਤੇ ਸਥਿਰਤਾ ਦੇ ਪੱਖ 'ਚ ਨਹੀਂ ਸਨ ਅਤੇ ਉਨ੍ਹਾਂ ਨੇ ਰੈਪੋ ਦਰ 'ਚ ਅੱਧਾ ਫੀਸਦੀ ਕਟੌਤੀ 'ਤੇ ਜ਼ੋਰ ਦਿੱਤਾ ਸੀ। ਹਾਲਾਂਕਿ, ਪਟੇਲ ਦੀ ਅਗਵਾਈ ਵਾਲੀ 6 ਮੈਂਬਰੀ ਐੱਮ. ਪੀ. ਸੀ. ਨੇ ਇਸ ਬਾਰੇ 'ਚ ਬਹੁਮਤ ਦੇ ਆਧਾਰ 'ਤੇ ਫੈਸਲਾ ਕਰਦੇ ਹੋਏ ਦਰ ਨੂੰ 6.25 ਫੀਸਦੀ 'ਤੇ ਕਾਇਮ ਰੱਖਿਆ। 


Related News