ਵਾਰ-ਵਾਰ ਅਣਪਛਾਤੇ ਨੰਬਰਾਂ ਤੋਂ ਆਈ Miss Call, ਫਿਰ ਖਾਤੇ 'ਚੋਂ ਨਿਕਲ ਗਏ 50 ਲੱਖ ਰੁਪਏ

Tuesday, Dec 13, 2022 - 06:06 PM (IST)

ਨਵੀਂ ਦਿੱਲੀ — ਟੈਕਨਾਲੋਜੀ ਦੇ ਯੁੱਗ 'ਚ ਜਿੱਥੇ ਜ਼ਿਆਦਾਤਰ ਕੰਮ ਕੁਝ ਪਲਾਂ 'ਚ ਹੀ ਹੋ ਜਾਂਦੇ ਹਨ, ਉੱਥੇ ਹੀ ਇਸ ਨਾਲ ਜੁੜੇ ਖ਼ਤਰੇ ਵੀ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਕਦੇ ਓਟੀਪੀ ਸ਼ੇਅਰ ਕਰਨ ਕਾਰਨ ਅਤੇ ਕਦੇ ਪਾਸਵਰਡ ਕਾਰਨ ਸਾਈਬਰ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਦਿੱਲੀ ਵਿੱਚ ਇੱਕ ਹੈਰਾਨੀਜਨਕ ਸਾਈਬਰ ਅਪਰਾਧ ਸਾਹਮਣੇ ਆਇਆ ਹੈ। ਦਰਅਸਲ ਦਿੱਲੀ ਵਿੱਚ ਇੱਕ ਸੁਰੱਖਿਆ ਏਜੰਸੀ ਚਲਾ ਰਿਹਾ ਇੱਕ ਵਿਅਕਤੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਿਰਫ਼ ਮਿਸ ਕਾਲ ਰਾਹੀਂ ਹੀ ਹੈਕਰਾਂ ਨੇ ਵਿਅਕਤੀ ਦੇ ਖ਼ਾਤੇ ਵਿਚੋਂ 50 ਲੱਖ ਕਢਵਾ ਲਏ।

ਪੀੜਤਾ ਨੇ ਦੱਸਿਆ ਕਿ 13 ਨਵੰਬਰ ਨੂੰ ਸ਼ਾਮ 7 ਤੋਂ 8.45 ਵਜੇ ਦੇ ਵਿਚਕਾਰ ਉਸ ਦੇ ਮੋਬਾਈਲ 'ਤੇ ਕਈ ਕਾਲਾਂ ਆਈਆਂ। ਉਸਨੇ ਕੁਝ ਕਾਲ ਰਿਸੀਵ ਕੀਤੀਆਂ, ਬਹੁਤਿਆਂ ਨੂੰ ਨਜ਼ਰਅੰਦਾਜ਼ ਕੀਤਾ, ਕਿਉਂਕਿ ਕੋਈ ਵੀ ਦੂਜੇ ਸਿਰੇ ਤੋਂ ਜਵਾਬ ਨਹੀਂ ਦੇ ਰਿਹਾ ਸੀ। ਪੀੜਤ ਨੇ ਦੱਸਿਆ ਕਿ ਉਸ ਨੇ 3-4 ਵਾਰ ਫੋਨ ਚੁੱਕਿਆ ਪਰ ਕਿਸੇ ਦੀ ਆਵਾਜ਼ ਨਹੀਂ ਆਈ ਅਤੇ ਕਰੀਬ 1 ਘੰਟੇ ਤੱਕ ਮਿਸ ਕਾਲਾਂ ਦਾ ਸਿਲਸਿਲਾ ਜਾਰੀ ਰਿਹਾ।

ਇਹ ਵੀ ਪੜ੍ਹੋ : ਭਾਰਤ ਦਾ ਨਿਰਯਾਤ ਵਧਾਉਣ 'ਚ Apple ਦੀ ਮਹੱਤਵਪੂਰਨ ਭੂਮਿਕਾ, ਬਰਾਮਦ ਹੋਈ ਟੀਚੇ ਤੋਂ ਵੱਧ

ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਮੈਸੇਜ ਮਿਲਣ 'ਤੇ ਪਤਾ ਲੱਗਾ ਕਿ ਉਸ ਦੇ ਬੈਂਕ ਖਾਤੇ 'ਚੋਂ 50 ਲੱਖ ਰੁਪਏ ਕਢਵਾ ਲਏ ਗਏ ਹਨ। ਪੀੜਤ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਨਾਲ ਕੋਈ ਓਟੀਪੀ ਸਾਂਝਾ ਨਹੀਂ ਕੀਤਾ। ਦੂਜੇ ਪਾਸੇ ਇਸ ਅਜੀਬੋ-ਗਰੀਬ ਮਾਮਲੇ 'ਤੇ ਡੀਸੀਪੀ ਸਾਈਬਰ ਸੈੱਲ ਦਾ ਕਹਿਣਾ ਹੈ ਕਿ ਪੀੜਤ ਦੇ ਫ਼ੋਨ 'ਚ ਓਟੀਪੀ ਆਇਆ ਸੀ ਪਰ ਫ਼ੋਨ ਹੈਕ ਹੋਣ ਕਾਰਨ ਉਸ ਨੂੰ ਪਤਾ ਨਹੀਂ ਲੱਗਾ ਅਤੇ ਹੈਕਰ ਤੱਕ ਪਹੁੰਚ ਗਿਆ।

 ਫੋਨ ਨੂੰ ਕੰਟਰੋਲ ਕਰ ਲੈਂਦੇ ਹਨ ਹੈਕਰ

ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਧੋਖੇਬਾਜ਼ ਲੋਕਾਂ ਦੇ ਮੋਬਾਈਲ ਫੋਨ ਕੈਰੀਅਰਾਂ ਨਾਲ ਵੀ ਸੰਪਰਕ ਕਰਦੇ ਹਨ ਅਤੇ ਉਨ੍ਹਾਂ ਨੂੰ ਸਿਮ ਕਾਰਡ ਐਕਟੀਵੇਟ ਕਰਨ ਲਈ ਕਹਿੰਦੇ ਹਨ। ਅਜਿਹਾ ਹੋਣ ਤੋਂ ਬਾਅਦ ਹੈਕਰ ਫੋਨ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੇ ਹਨ ਅਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਫਿਲਹਾਲ ਉਕਤ ਵਿਅਕਤੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਸ ਇਸ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Tata ਦੀ Apple ਨਾਲ ਵੱਡੀ ਸਾਂਝੇਦਾਰੀ, ਦੇਸ਼ ਭਰ ਵਿੱਚ 100 ਛੋਟੇ ਆਊਟਲੇਟ ਖੋਲ੍ਹਣ ਦੀ ਹੈ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News