ਰੇਨੋ Arkana: ਕੂਪੇ ਸਟਾਈਲ ਵਾਲੀ SUV ਮਾਸਕੋ ਮੋਟਰ ਸ਼ੋਅ ''ਚ ਹੋਈ ਪੇਸ਼

Wednesday, Aug 29, 2018 - 08:30 PM (IST)

ਰੇਨੋ Arkana: ਕੂਪੇ ਸਟਾਈਲ ਵਾਲੀ SUV ਮਾਸਕੋ ਮੋਟਰ ਸ਼ੋਅ ''ਚ ਹੋਈ ਪੇਸ਼

ਜਲੰਧਰ—ਰੇਨੋ ਨੇ ਆਪਣੀ ਨਵੀਂ ਐੱਸ.ਯੂ.ਵੀ. Arkana ਤੋਂ ਪਰਦਾ ਚੁੱਕ ਦਿੱਤਾ ਹੈ। ਇਹ ਇਕ ਕੂਪੇ ਸਟਾਈਲ ਵਾਲੀ ਐੱਸ.ਯੂ.ਵੀ. ਹੈ ਜੋ ਕਿ ਲਾਂਚ ਹੋਣ ਤੋਂ ਬਾਅਦ ਕੰਪਨੀ ਦੀ ਫਲੈਗਸ਼ਿਪ ਐੱਸ.ਯੂ.ਵੀ. ਹੋਵੇਗੀ। 5 ਸੀਟਰ Arkana ਦਾ ਡਿਜ਼ਾਈਨ ਕਾਫੀ ਹੱਦ ਤੱਕ ਰੇਨੋ ਕੈਪਚਰ ਵਰਗਾ ਹੈ। ਹਾਲਾਂਕਿ ਇਸ ਦੇ ਐੱਲ.ਈ.ਡੀ. ਹੈੱਡਲੈਂਪਸ ਦੀ ਲੁੱਕ ਨਵੀਂ Megane ਨਾਲ ਇੰਸਪਾਇਰਅਡ ਹੈ।

PunjabKesari

ਇਸ ਕਾਰ 'ਚ ਸਲੋਪੀ ਰੂਫਲਾਈਨ ਹੈ ਜੋ ਕਿ ਪਿਛਲੇ ਬੂਟ 'ਚ ਜਾ ਕੇ ਮਿਲਦੀ ਹੈ। ਇਸ ਨਾਲ ਇਹ ਦੇਖਣਾ ਹੋਵੇਗਾ ਕਿ ਹਾਈ ਰਾਈਡਿੰਗ ਕ੍ਰਾਸਓਵਰ ਵਰਗੀ ਲੱਗਦੀ ਹੈ। ਇੰਨਾਂ ਹੀ ਨਹੀਂ, ਇਸ 'ਚ 19 ਇੰਚ ਦੇ ਵੱਡੇ ਅਲਾਏ ਵ੍ਹੀਲਜ਼ ਹੈ ਅਤੇ ਇਸ 'ਚ ਗ੍ਰਾਊਂਡ ਕਲੀਅਰੈਂਸ ਵੀ ਵਧੀਆ ਹੈ। ਰੇਨੋ ਨੂੰ ਡਿਜ਼ਾਈਨ ਕਰਨ ਵਾਲੇ ਲਾਰੇਂਸ ਡੇਨ ਆਕੇਰ ਮੁਤਾਬਕ ਇਹ ਕਾਰ ਸਿਡੈਨ ਅਤੇ ਪਾਵਰਫੁੱਲ ਐੱਸ.ਯੂ.ਵੀ. ਦੋਵਾਂ ਦਾ ਕਾਂਬੀਨੇਸ਼ਨ ਹੈ।

PunjabKesari

ਰੂਸ 'ਚ ਜੋ ਡਸਟਰ ਅਤੇ ਕੈਚਪਰ ਐੱਸ.ਯੂ.ਵੀ. ਵੇਚੀ ਜਾਂਦੀ ਹੈ ਉਸ ਦੇ ਪਲੇਟਫਾਰਮ ਨੂੰ ਰੀ-ਟੱਚ ਕਰਦੇ ਹੋਏ ਇਸ 'ਚ ਯੂਜ਼ ਕੀਤਾ ਗਿਆ ਹੈ। ਇਸ ਦੀ ਜ਼ਿਆਦਾ ਡੀਟੇਲ ਜਨਤਕ ਨਹੀਂ ਹੋਈ ਹੈ। ਇਸ 'ਚ ਆਲ ਵ੍ਹੀਲ ਡਰਾਈਵ ਫੀਚਰ ਦਿੱਤਾ ਜਾ ਸਕਦਾ ਹੈ। ਰੂਸ 'ਚ ਅਗਲੇ ਸਾਲ ਲਾਂਚ ਹੋਣ ਤੋਂ ਬਾਅਦ ਇਸ ਨੂੰ ਏਸ਼ੀਆਈ ਬਾਜ਼ਾਰਾਂ 'ਚ ਵੀ ਲਿਆਇਆ ਜਾਵੇਗਾ। ਹਾਲਾਂਕਿ ਇਸ ਦੀ ਉਮੀਦ ਘੱਟ ਹੀ ਹੈ ਕਿ ਰੇਨੋ ਇਸ ਗੱਡੀ ਨੂੰ ਭਾਰਤ 'ਚ ਲਾਂਚ ਕਰੇਗੀ।

PunjabKesari


Related News