ਹਵਾਈ ਯਾਤਰੀਆਂ ਲਈ ਰਾਹਤ, 14 ਅਪ੍ਰੈਲ ਤੋਂ ਸ਼ੁਰੂ ਹੋ ਸਕੇਗੀ ਬੁਕਿੰਗ

Friday, Apr 03, 2020 - 06:54 PM (IST)

ਹਵਾਈ ਯਾਤਰੀਆਂ ਲਈ ਰਾਹਤ, 14 ਅਪ੍ਰੈਲ ਤੋਂ ਸ਼ੁਰੂ ਹੋ ਸਕੇਗੀ ਬੁਕਿੰਗ

ਨਵੀਂ ਦਿੱਲੀ - ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਜੇਕਰ 14 ਅਪ੍ਰੈਲ ਤੱਕ ਲਾਕਡਾਊਨ ਦੀ ਮਿਆਦ ਨੂੰ ਹੋਰ ਨਾ ਵਧਾਇਆ ਗਿਆ ਤਾਂ ਏਅਰ ਲਾਈਨਜ਼ ਕੰਪਨੀਆਂ ਘਰੇਲੂ ਉਡਾਣਾਂ ਦੀ ਬੁਕਿੰਗ ਲੈ ਸਕਦੀਆਂ ਹਨ।

ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੰਤਰਰਾਸ਼ਰੀ ਉਡਾਣ 14 ਅਪ੍ਰੈਲ ਤੋਂ ਬਾਅਦ ਸ਼ੁਰੂ ਹੋਣਗੀਆਂ। ਭਾਰਤ ਵਿਚ ਲਾਕਡਾਊਨ ਦੀ ਮਿਆਦ ਖਤਮ ਹੋਣ ਤੋਂ ਬਾਅਦ ਦੀ ਸਥਿਤੀ ਦੇ ਅਧਾਰ 'ਤੇ ਹੀ ਅੰਤਰਰਾਸ਼ਟਰੀ ਉਡਾਣਾਂ ਨੂੰ ਬਹਾਲ ਕਰਨ' ਤੇ ਵਿਚਾਰ ਕੀਤਾ ਜਾਵੇਗਾ ਅਤੇ ਇਹ ਫੈਸਲਾ ਇਸ ਗੱਲ 'ਤੇ ਵੀ ਨਿਰਭਰ ਕਰੇਗਾ ਕਿ ਉਡਾਣਾਂ ਕਿਹੜੇ ਦੇਸ਼ਾਂ ਤੋਂ ਆ ਰਹੀਆਂ ਹਨ।

ਸਥਿਤੀ ਅਨੁਸਾਰ ਲਿਆ ਜਾਵੇਗਾ ਫੈਸਲਾ

ਉਨ੍ਹਾਂ ਕਿਹਾ, ''ਕਿਸੇ ਵੀ ਉਡਾਣ ਨੂੰ ਭਾਰਤ ਵਿਚ ਲਿਆਉਣ ਲਈ ਲਾਕਡਾਊਨ ਖਤਮ ਹੋਣ ਦਾ ਇੰਤਜ਼ਾਰ ਕੀਤਾ ਜਾਵੇਗਾ ਅਤੇ ਇਹ ਫੈਸਲਾ ਇਸ ਗੱਲ ਤੇ ਵੀ ਇਹ ਨਿਰਭਰ ਕਰੇਗਾ ਕਿ ਉਹ ਕਿੱਥੋਂ ਆ ਰਹੀਆਂ ਹਨ। ”

ਦੇਸ਼ 'ਚ ਉਡਾਣਾਂ 14 ਅਪ੍ਰੈਲ ਤੱਕ ਰੱਦ

ਦੇਸ਼ ਵਿਚ 14 ਅਪ੍ਰੈਲ ਤੱਕ ਲਾਕਡਾਊਨ ਲੱਗਿਆ ਹੋਇਆ ਹੈ, ਇਸ ਲਈ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਵਪਾਰਕ-ਯਾਤਰੀ ਉਡਾਣਾਂ ਇਸ ਮਿਆਦ ਦੌਰਾਨ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਕਾਰਗੋ ਏਅਰਕਰਾਫਟ, ਡਾਕਟਰੀ ਸੇਵਾਵਾਂ ਦੀਆਂ ਉਡਾਣਾਂ, ਹੈਲੀਕਾਪਟਰ ਆਪ੍ਰੇਸ਼ਨ ਅਤੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੁਆਰਾ ਆਗਿਆ ਪ੍ਰਾਪਤ ਉਡਾਣਾਂ ਇਸ ਮਿਆਦ ਦੇ ਦੌਰਾਨ ਕੰਮ ਕਰ ਸਕਦੀਆਂ ਹਨ।

ਰੇਲਵੇ ਦੀਆਂ ਟਿਕਟਾਂ ਦੀ ਬੁਕਿੰਗ 

ਰੇਲਵੇ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਯਾਤਰੀ 14 ਅਪ੍ਰੈਲ ਤੋਂ ਬਾਅਦ ਯਾਤਰਾ ਲਈ ਰੇਲਵੇ ਟਿਕਟਾਂ ਬੁੱਕ ਕਰ ਸਕਦੇ ਹਨ। ਟਿਕਟਾਂ ਆਨਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਹਨ
ਯਾਤਰਾ ਦੀਆਂ ਟਿਕਟਾਂ IRCTC ਦੀ ਐਪ ਅਤੇ ਵੈਬਸਾਈਟ 'ਤੇ 15 ਅਪ੍ਰੈਲ ਤੋਂ ਉਪਲਬਧ ਹਨ। ਫਿਲਹਾਲ ਸਟੇਸ਼ਨਾਂ 'ਤੇ ਟਿਕਟਾਂ ਬੁੱਕ ਨਹੀਂ ਕੀਤੀਆਂ ਜਾਣਗੀਆਂ।

 

 


author

Harinder Kaur

Content Editor

Related News