ਹੁਣ ਆਪਣੇ ਦਾਲ-ਚੌਲ ਅਤੇ ਪ੍ਰੋਸੈਸਡ ਫੂਡ ਵੇਚੇਗਾ ਰਿਲਾਇੰਸ, ਲਾਂਚ ਕੀਤਾ ਨਵਾਂ ਬ੍ਰਾਂਡ ‘ਇੰਡੀਪੈਂਡੈਂਸ’
Friday, Dec 16, 2022 - 12:17 PM (IST)
ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) - ਹੁਣ ਤੁਹਾਨੂੰ ਬਾਜ਼ਾਰ ’ਚ ਰਿਲਾਇੰਸ ਦੇ ਦਾਲ, ਤੇਲ ਅਤੇ ਮਸਾਲੇ ਵਰਗੇ ਖਾਣ ਦੇ ਸਾਮਾਨ ਮਿਲਣਗੇ। ਰਿਲਾਇੰਸ ਰਿਟੇਲ ਵੈਂਚਰਸ ਦੀ ਸਹਾਇਕ ਕੰਪਨੀ ਰਿਲਾਇੰਸ ਕੰਜਿਊਮਰ ਪ੍ਰੋਡਕਟਸ ਲਿਮਟਿਡ ਇਹ ਪ੍ਰੋਡਕਟਸ ਲਿਆ ਰਹੀ ਹੈ। ਐੱਫ. ਐੱਮ. ਸੀ. ਜੀ. ਕੰਪਨੀ ਰਿਲਾਇੰਸ ਕੰਜਿਊਮਰ ਪ੍ਰੋਡਕਟਸ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ ਗੁਜਰਾਤ ਤੋਂ ਹੋਈ ਹੈ। ਕੰਪਨੀ ਨੇ ਗੁਜਰਾਤ ’ਚ ਆਪਣੇ ਕੰਜਿਊਮਰ ਪੈਕੇਜਡ ਗੁੱਡਸ ਬ੍ਰਾਂਡ ਇੰਡੀਪੈਂਡੈਂਸ ਦਾ ਐਲਾਨ ਕੀਤਾ। ਕੰਪਨੀ ਨੇ ਦੱਸਿਆ ਕਿ ਉਹ ਪ੍ਰੋਸੈਸਡ ਫੂਡਸ ਅਤੇ ਦੂਜੇ ਰੋਜ਼ਾਨਾ ਦੀ ਵਰਤੋਂ ਵਾਲੇ ਸਾਮਾਨ ਵੇਚੇਗੀ।
ਇਹ ਵੀ ਪੜ੍ਹੋ : ਸੁੰਦਰ ਪਿਚਾਈ ਦਾ ਭਾਰਤ ਦੌਰਾ ਅਹਿਮ, ਮੋਬਾਇਲ ਅਸੈਂਬਲ ਕਰਨ ਸਣੇ ਕਈ ਮੁੱਦਿਆ 'ਤੇ ਹੋ ਸਕਦੀ ਚਰਚਾ
ਕੰਪਨੀ ਦੀ ਯੋਜਨਾ ਆਪਣੇ ਐੱਫ. ਐੱਮ. ਸੀ. ਜੀ. ਬਿਜ਼ਨੈੱਸ ਲਈ ਗੁਜਰਾਤ ਨੂੰ ਇ ‘ਗੋ-ਟੂ-ਮਾਰਕੀਟ’ ਸੂਬਾ ਬਣਾਉਣਾ ਹੈ। ਇਸ ਤੋਂ ਬਾਅਦ ਉਹ ਇਸ ਬ੍ਰਾਂਡ ਨੂੰ ਛੇਤੀ ਹੀ ਕੌਮੀ ਪੱਧਰ ’ਤੇ ਲੈ ਕੇ ਆਵੇਗੀ। ‘ਰੀਅਲ ਇੰਡੀਅਨ ਪ੍ਰੋਬਲਮਸ ਲਈ ਸਹੀ ਇੰਡੀਅਨ ਸਲਿਊਸ਼ਨ’ ਆਉਣ ਵਾਲੇ ਮਹੀਨਿਆਂ ’ਚ ਕੰਪਨੀ ਪੂਰੇ ਗੁਜਰਾਤ ’ਚ ਐੱਫ. ਐੱਮ. ਸੀ. ਜੀ. ਰਿਟੇਲਰਸ ਨੂੰ ਕਵਰ ਕਰਨ ਦਾ ਯਤਨ ਕਰੇਗੀ। ਰਿਲਾਇੰਸ ਰਿਟੇਲ ਵੈਂਚਰਸ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ ਮੈਂ ਸਾਡੇ ਆਪਣੇ ਐੱਫ. ਐੱਮ. ਸੀ. ਜੀ. ਬ੍ਰਾਂਡ ਇੰਡੀਪੈਂਡੈਂਸ ਨੂੰ ਲਾਂਚ ਕਰ ਕੇ ਖੁਸ਼ ਹਾਂ। ਇਹ ਖਾਣ ਵਾਲੇ ਤੇਲ, ਦਾਲਾਂ, ਅਨਾਜ, ਪੈਕੇਜਡ ਫੂਡਸ ਅਤੇ ਦੂਜੇ ਰੋਜ਼ਾਨਾ ਦੀ ਵਰਤੋਂ ਵਾਲੇ ਪ੍ਰੋਡਕਟਸ ਨਾਲ ਹਾਈ ਕੁਆਲਿਟੀ ਵਾਲੇ ਰਿਆਇਤੀ ਪ੍ਰੋਡਕਟਸ ਦੀ ਰੇਂਜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਬ੍ਰਾਂਡ ਰੀਅਲ ਇੰਡੀਅਨ ਪ੍ਰੋਬਲਮਸ ਲਈ ਇਕ ਸਹੀ ਇੰਡੀਅਨ ਸਲਿਊਸ਼ਨਸ ਲੈ ਕੇ ਆਵੇਗਾ, ਜਿਸ ਨੂੰ ਅਸੀਂ ‘ਕਣ-ਕਣ ਵਿਚ ਭਾਰਤ’ ਟੈਗਲਾਈਨ ਨਾਲ ਦਰਸਾ ਰਹੇ ਹਾਂ।
ਇਹ ਵੀ ਪੜ੍ਹੋ : ਯੂਨੀਕੋਰਨ ਵਿੱਚ ਸ਼ਾਮਲ ਹੋਇਆ BLS ਇੰਟਰਨੈਸ਼ਨਲ, ਮਾਰਕੀਟ ਪੂੰਜੀਕਰਣ ਇੱਕ ਬਿਲੀਅਨ ਡਾਲਰ ਦੇ ਪਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।