ਰਿਲਾਇੰਸ ਦੀ ਵਿਦੇਸ਼ਾਂ ''ਚੋਂ 2.7 ਅਰਬ ਡਾਲਰ ਕਰਜ਼ਾ ਜੁਟਾਉਣ ਦੀ ਯੋਜਨਾ

Monday, Jul 30, 2018 - 10:19 AM (IST)

ਰਿਲਾਇੰਸ ਦੀ ਵਿਦੇਸ਼ਾਂ ''ਚੋਂ 2.7 ਅਰਬ ਡਾਲਰ ਕਰਜ਼ਾ ਜੁਟਾਉਣ ਦੀ ਯੋਜਨਾ

ਨਵੀਂ ਦਿੱਲੀ — ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਉੱਚੀ ਲਾਗਤ ਵਾਲੇ ਕਰਜ਼ੇ ਦੇ ਭੁਗਤਾਨ ਲਈ ਮੁੜਵਿੱਤੀ ਪ੍ਰਬੰਧ ਕਰਨ ਲਈ  ਵਿਦੇਸ਼ੀ ਬਾਜ਼ਾਰ ਤੋਂ 2.7 ਅਰਬ ਡਾਲਰ ਦੀ ਪੂੰਜੀ ਇਕੱਠੀ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦਾ ਬਕਾਇਆ ਕਰਜ਼ਾ ਮਾਰਚ 2018 ਦੀ ਤਿਮਾਹੀ ਤੱਕ 2,18,763 ਕਰੋੜ ਰੁਪਏ ਤੋਂ ਵਧ ਕੇ ਜੂਨ 2018 ਦੀ ਖਤਮ ਤਿਮਾਹੀ 'ਚ 2,42,116 ਕਰੋੜ ਰੁਪਏ ਤੱਕ ਪਹੁੰਚ ਗਿਆ।
ਹਾਲਾਂਕਿ ਇਸ ਸਮੇਂ ਦੌਰਾਨ ਕੰਪਨੀ ਕੋਲ ਨਕਦ ਉਪਲੱਬਧ ਰਾਸ਼ੀ ਮਾਮੂਲੀ ਵਧ ਕੇ 79,492 ਕਰੋੜ ਰੁਪਏ 'ਤੇ ਪਹੁੰਚ ਗਈ। ਬੀਤੀ ਮਿਆਦ ਦੌਰਾਨ ਕੰਪਨੀ ਨੇ ਕਰੀਬ 22 ਹਜ਼ਾਰ ਕਰੋੜ ਰੁਪਏ ਦਾ ਪੂੰਜੀਗਤ ਖਰਚਾ ਕੀਤਾ ਜਿਸ ਵਿਚੋਂ ਜ਼ਿਆਦਾਤਰ ਰਾਸ਼ੀ ਦੂਰਸੰਚਾਰ ਕੰਪਨੀ ਜੀਓ ਉੱਪਰ ਖਰਚ ਕੀਤੀ ਗਈ। 
ਕੰਪਨੀ ਦੇ ਅਧਿਕਾਰੀ ਨੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ,'ਅਸੀਂ ਇਸ ਵਿੱਤੀ ਸਾਲ 'ਚ ਵਿਦੇਸ਼ੀ ਕਰਜ਼ੇ ਦੇ ਜ਼ਰੀਏ 2.7 ਅਰਬ ਡਾਲਰ ਇਕੱਠੇ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਹ ਰਾਸ਼ੀ ਕਈ ਸ਼ੇਅਰਾਂ ਜ਼ਰੀਏ ਇਕੱਠੀ ਕੀਤੀ ਜਾਵੇਗੀ ਅਤੇ ਇਸ ਦਾ ਇਸਤੇਮਾਲ ਉੱਚੀ ਵਿਆਜ ਦਰ ਵਾਲੇ ਕਰਜ਼ੇ ਦੇ ਮੁੜ ਵਿੱਤੀ ਪ੍ਰਬੰਧ ਲਈ ਕੀਤਾ ਜਾਵੇਗਾ।
ਕੰਪਨੀ ਨੇ 5 ਜੁਲਾਈ ਨੂੰ ਹੋਈ ਸਾਲਾਨਾ ਆਮ ਬੈਠਕ 'ਚ ਭੁਨਾਉਣ ਵਾਲੇ ਗੈਰ-ਬਦਲੀ ਡਿਬੈਂਚਰ ਜਾਰੀ ਕਰਨ ਲਈ ਸ਼ੇਅਰ ਧਾਰਕਾਂ ਦੀ ਮਨਜ਼ੂਰੀ ਮੰਗੀ ਸੀ।


Related News