Jio ਨਵੇਂ ਸਾਲ ’ਚ ਗਾਹਕਾਂ ਨੂੰ ਦੇਵੇਗੀ ਇਹ ਸ਼ਾਨਦਾਰ ਤੋਹਫੇ

Friday, Dec 28, 2018 - 06:01 PM (IST)

ਗੈਜੇਟ ਡੈਸਕ– ਰਿਲਾਇੰਸ ਜਿਓ ਦੇ ਗਾਹਕਾਂ ਲਈ ਆਉਣ ਵਾਲਾ ਸਾਲ 2019 ਕਾਫੀ ਧਮਾਕੇਦਾਰ ਹੋਣ ਵਾਲਾ ਹੈ। ਜਿਓ 2019 ’ਚ ਨਾ ਸਿਰਫ ਗੀਗਾ ਫਾਈਬਰ ਸਰਵਿਸ ਦੀ ਸ਼ੁਰੂਆਤ ਕਰੇਗੀ ਸਗੋਂ VoWi-Fi ਸਰਵਿਸ ਵੀ ਲਾਂਚ ਕਰੇਗੀ ਜਿਸ ਰਾਹੀਂ ਲੋਕ ਬਿਨਾਂ ਨੈੱਟਵਰਕ ਦੇ ਵੀ ਕਾਲ ਕਰ ਸਕਣਗੇ। ਜਿਓ ਅਗਲੇ ਸਾਲ ਕੀ-ਕੀ ਖਾਸ ਤੋਹਫੇ ਅਤੇ ਸੁਵਿਧਾਵਾਂ ਲੈ ਕੇ ਆਉਣ ਵਾਲੀ ਹੈ, ਆਓ ਜਾਣਦੇ ਹਾਂ।

VoWi-Fi ਸਰਵਿਸ
ਜਿਓ ਨੇ ਹਾਲ ਹੀ ’ਚ ਐਲਾਨ ਕੀਤਾ ਕਿ ਉਹ ਜਲਦੀ ਹੀ ਆਪਣੀ ਵਾਈ-ਫਾਈ ਸੇਵਾ ਲਾਂਚ ਕਰੇਗੀ। ਰਿਪੋਰਟਾਂ ਮੁਤਾਬਕ, ਫਿਲਹਾਲ ਜਿਓ ਮੱਧ-ਪ੍ਰਦੇਸ਼, ਆਂਧਰ-ਪ੍ਰਦੇਸ਼, ਤੇਲੰਗਾਨਾ ਅਤੇ ਕੇਲਰ ਵਰਗੇ ਵੱਖ-ਵੱਖ ਰੀਜਨ ’ਚ ਆਪਣੀ ਵੁਆਇਸ ਓਵਰ ਵਾਈ-ਫਾਈ (VoWi-Fi) ਸਰਵਿਸ ਨੂੰ ਟੈਸਟ ਕਰ ਰਹੀ ਹੈ। VoWi-Fi ਦੀ ਮਦਦ ਨਾਲ ਯੂਜ਼ਰਜ਼ ਕਨੈਕਟੀਵਿਟੀ ’ਤੇ ਨਿਰਭਰ ਰਹੇ ਬਿਨਾਂ ਵੁਆਇਸ ਕਾਲ ਕਰ ਸਕਣਗੇ। ਮੌਜੂਦਾ ਸਮੇਂ ’ਚ ਵਟਸਐਪ ਵਰਗੇ ਥਰਡ ਪਾਰਟੀ ਐਪਸ ਦਾ ਇਸਤੇਮਾਲ ਕਰਦੇ ਹੋਏ ਅਜਿਹਾ ਸੰਭਵ ਹੈ। ਇਹ ਸਰਵਿਸ ਲਾਂਚ ਹੋਣ ਤੋਂ ਬਾਅਦ ਗਾਹਕਾਂ ਨੂੰ ਡਾਇਲਰ ਐਪ ’ਚ ਹੀ ਇਹ ਆਪਸ਼ਨ ਮਿਲੇਗਾ। 

ਵੱਡੀ ਸਕਰੀਨ ਵਾਲੇ ਸਮਾਰਟਫੋਨਜ਼
ਸਮਾਰਟਫੋਨ ਬਾਜ਼ਾਰ ’ਚ ਅਜੇ ਸ਼ਾਓਮੀ, ਸੈਮਸੰਗ, ਵਨਪਲੱਸ, ਵੀਵੋ ਅਤੇ ਹੁਵਾਵੇਈ ਵਰਗੀਆਂ ਕੰਪਨੀਆਂ ਆਪਣਾ ਦਬਦਬਾ ਬਣਾ ਕੇ ਬੈਠੀਆਂ ਹਨ। ਹਾਲਾਂਕਿ ਜਿਓ ਨੇ ਆਪਣੇ ਫੀਚਰ ਫੋਨ ‘ਜਿਓ ਫੋਨ’ ਰਾਹੀਂ ਫੋਨ ਬਾਜ਼ਾਰ ’ਚ ਆਪਣੀ ਐਂਟਰੀ ਕੀਤੀ ਹੈ ਪਰ ਨਵੇਂ ਸਾਲ ’ਚ ਇਹ ਵੱਡੀ ਸਕਰੀਨ ਵਾਲਾ ਸਮਾਰਟਫੋਨ ਲੈ ਕੇ ਆਉਣ ਦੀ ਤਿਆਰੀ ’ਚ ਹੈ। ਇਹ ਫੋਨ ਕਾਫੀ ਸਸਤਾ ਹੋਵੇਗਾ ਅਤੇ ਇਸ ਲਈ ਜਿਓ ਆਪਣੇ ਸਾਂਝੇਦਾਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

5ਜੀ ਸੇਵਾ
ਇਕ ਖਬਰ ਇਹ ਵੀ ਹੈ ਕਿ ਰਿਲਾਇੰਸ ਜਿਓ ਸਪੈਕਟਰਮ ਐਲੋਕੇਸ਼ਨ ਦੇ 6 ਮਹੀਨਿਆਂ ਦੇ ਅੰਦਰ 5ਜੀ ਸੇਵਾ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਇਹ ਸੇਵਾ 2019-20 ’ਚ ਆਏਗੀ ਪਰ ਜ਼ਿਆਦਾਤਰ ਲੋਕਾਂ ਲਈ ਸਸਤੀ ਸੇਵਾ ਭਾਰਤ ’ਚ 2021 ਤੋਂ ਹੀ ਮਿਲ ਸਕੇਗੀ। ਇਸ ਦਾ ਜ਼ਿਕਰ ਅਕਤੂਬਰ 2018 ’ਚ ਮੋਬਾਇਲ ਕਾਂਗਰਸ ’ਚ ਰਿਲਾਇੰਸ ਜਿਓ ਨੇ ਕੀਤਾ ਸੀ।  


Related News