ਰਿਲਾਇੰਸ ਜਿਓ ਨੇ 5ਜੀ ਟ੍ਰਾਇਲ ਲਈ ਸਰਕਾਰ ਕੋਲੋਂ ਮੰਗੀ ਇਜਾਜ਼ਤ

Monday, Mar 02, 2020 - 01:19 PM (IST)

ਰਿਲਾਇੰਸ ਜਿਓ ਨੇ 5ਜੀ ਟ੍ਰਾਇਲ ਲਈ ਸਰਕਾਰ ਕੋਲੋਂ ਮੰਗੀ ਇਜਾਜ਼ਤ

ਨਵੀਂ ਦਿੱਲੀ — ਰਿਲਾਇੰਸ ਜਿਓ ਨੇ 5ਜੀ ਦੀ ਆਪਣੀ ਤਕਨੀਕ ਦੇ ਟ੍ਰਾਇਲ ਲਈ ਕੇਂਦਰ ਸਰਕਾਰ ਕੋਲੋਂ ਆਗਿਆ ਮੰਗੀ ਹੈ। ਅਜਿਹਾ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਸੂਤਰਾਂ ਮੁਤਾਬਕ ਜੇਕਰ 5ਜੀ ਤਕਨੀਕ ਦਾ ਟ੍ਰਾਇਲ ਰਨ ਸਫਲ ਹੁੰਦਾ ਹੈ ਤਾਂ ਉਪਕਰਣ ਦਾ ਡਿਜ਼ਾਈਨ ਅਤੇ ਤਕਨਾਲੋਜੀ ਹੋਰ ਕੰਪਨੀਆਂ ਨੂੰ ਨਿਰਮਾਣ ਲਈ ਦਿੱਤੀ ਜਾ ਸਕਦੀ ਹੈ।

ਜਿਓ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਉਸਨੇ ਆਪਣੇ 5ਜੀ ਟ੍ਰਾਇਲ ਨੂੰ ਸਿਰਫ ਸੈਮਸੰਗ ਤੱਕ ਹੀ ਸੀਮਤ ਨਾ ਰੱਖਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਸ ਦਾ ਦਾਇਰਾ ਵਧਾਉਂਦੇ ਹੋਏ ਚੀਨ ਦੀ ਦਿੱਗਜ ਕੰਪਨੀ ਹੁਆਵੇਈ ਟਕਨਾਲੋਜੀ, ਐਰਿਕਸਨ ਅਤੇ ਨੋਕੀਆ ਨੈਟਵਰਕਸ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਚੀਨ ਦੀਆਂ ਕੰਪਨੀਆਂ ਦੀ ਹਮਲਾਵਰ ਬੋਲੀ ਅਤੇ ਸਖਤ ਮੁਕਾਬਲੇ ਦੇ ਬਾਵਜੂਦ ਸਿਰਫ ਸੈਮਸੰਗ ਹੀ ਜਿਓ ਨੂੰ 4ਜੀ ਸੇਵਾਵਾਂ ਲਈ ਉਪਕਰਣਾਂ ਦੀ ਸਪਲਾਈ ਕਰਦੀ ਸੀ। ਰਿਲਾਇੰਸ ਜਿਓ ਆਪਣੇ ਟੈਲੀਕਾਮ ਰਿਸਰਚ ਐਂਡ ਡਵੈਲਪਮੈਂਟ ਡਿਜ਼ਾਈਨ ਅਤੇ ਤਕਨੀਕ 'ਤੇ ਚੁੱਪਚਾਪ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ। ਰਿਲਾਇੰਸ ਜਿਓ ਨੇ 5ਜੀ ਤਕਨੀਕ ਅਤੇ 000 ਨੂੰ ਵਿਕਸਿਤ ਕਰਨ ਲਈ ਅਮਰੀਕੀ ਕੰਪਨੀ ਰੇਡਿਸਿਸ(00000) ਨੂੰ 6.7 ਕਰੋੜ ਡਾਲਰ ਵਿਚ ਖਰੀਦਿਆ ਸੀ। ਰਿਲਾਇੰਸ ਜਿਓ ਦੇ ਇਕ ਬੁਲਾਰੇ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 

ਏਅਰਟੈੱਲ ਨੇ ਚੀਨੀ ਕੰਪਨੀਆਂ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

ਹੁਣ ਤੱਕ 5ਜੀ ਤਕਨੀਕ ਦੇ ਮਾਮਲੇ 'ਚ ਯੂਰਪੀ ਅਤੇ ਚੀਨੀ ਕੰਪਨੀਆਂ ਦਾ ਦਬਦਬਾ ਸੀ, ਜਿਸ ਵਿਚ ਰਿਲਾਇੰਸ ਤੇਜ਼ੀ ਨਾਲ ਆਪਣੇ ਲਈ ਥਾਂ ਬਣਾ ਰਹੀ ਹੈ ਜਿਓ ਤੋਂ ਇਲਾਵਾ ਏਅਰਟੈਲ, ਵੋਡਾਫੋਨ-ਆਈਡਿਆ ਚੀਨੀ ਕੰਪਨੀਆਂ ਏਰਿਕਸਨ, ਨੋਕੀਆ ਅਤੇ ਹੁਆਵੇਈ ਦੇ ਨਾਲ ਮਿਲ ਕੇ 5ਜੀ ਤਕਨੀਕ 'ਤੇ ਕੰਮ ਕਰ ਰਹੀ ਹੈ। ਸਰਕਾਰ ਵਲੋਂ 2018 ਤੋਂ ਟੈਲੀਕਾਮ ਉਪਕਰਣਾਂ ਦੇ ਡਿਜ਼ਾਈਨ ਅਤੇ ਮੈਨੁਫੈਕਚਰਿੰਗ ਲਈ ਘਰੇਲੂ ਨਿਰਮਾਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਟਰਾਈ ਨੇ ਲੋਕਲ ਮੈਨੁਫੈਕਚਰਿੰਗ ਨੂੰ ਗ੍ਰੋਥ ਦੇਣ ਲਈ ਕਈ ਪ੍ਰਸਤਾਵਾਂ ਨੂੰ ਪਾਸ ਕੀਤਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਜਿਓ ਨੇ ਚੀਨੀ ਕੰਪਨੀਆਂ ਨਾਲ ਮਿਲ ਕੇ ਟ੍ਰਾਇਲ ਰਨ ਦੀ ਆਗਿਆ ਮੰਗੀ ਹੈ ਜਦੋਂਕਿ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਅਮਰੀਕੀ ਦਬਾਅ 'ਚ ਚੀਨੀ ਕੰਪਨੀਆਂ ਦੇ ਸੰਦਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।


Related News