ਅੱਜ ਦੀਆਂ ਮੁਟਿਆਰਾਂ ਲਈ ਰਿਲਾਇੰਸ ਜਵੇਲਜ਼ ਨੇ ਲਾਂਚ ਕੀਤਾ ਬੇਲਾ ਕਲੈਕਸ਼ਨ

07/04/2022 7:18:34 PM

ਚੰਡੀਗੜ੍ਹ : ਭਾਰਤ ਦੇ ਪ੍ਰਮੁੱਖ ਗਹਿਣਿਆਂ ਦੇ ਬ੍ਰਾਂਡ ਰਿਲਾਇੰਸ ਜਵੇਲਜ਼ ਨੇ ਇੱਕ ਨਵਾਂ ਵਿਸ਼ੇਸ਼ ਬੇਲਾ ਕੁਲੈਕਸ਼ਨ ਲਾਂਚ ਕੀਤਾ ਹੈ। ਇਸ ਵਿਸ਼ੇਸ਼ ਸੰਗ੍ਰਹਿ ਦਾ ਉਦੇਸ਼ ਰੰਗਾਂ ਦੀ ਚਮਕ ਨਾਲ ਮਿਲੇਨਿਅਲ ਅਤੇ ਅੱਜ ਦੀਆਂ ਜੇਨ ਜ਼ੈਡ ਔਰਤਾਂ ਲਈ ਹਰ ਦਿਨ ਨੂੰ ਵਿਸ਼ੇਸ਼ ਬਣਾਉਣਾ ਹੈ। ਇਸ ਸੁੰਦਰ ਰੋਜ਼ ਗੋਲਡ ਅਤੇ ਸੈਮੀ-ਪ੍ਰਿਸਿਅਸ ਰੰਗ ਦੇ ਪੱਥਰ ਦੇ ਗਹਿਣਿਆਂ ਨੂੰ ਮਿਨਿਮਲਿਸਟਿਵਕ ਅਤੇ ਆਧੁਨਿਕ ਡਿਜ਼ਾਈਨ ਦੇ ਨਾਲ ਲਾਂਚ ਕਰਕੇ ਰਿਲਾਇੰਸ ਜਵੇਲਜ਼ ਮਾਡਰਨ ਔਰਤਾਂ ਦੇ ਇਸੈਂਸ ਨੂੰ ਸੈਲੀਬ੍ਰੇਟ ਕਰਦਾ ਹੈ।

ਬੇਲਾ ਇਕ ਐਟੀਟਿਊਡ ਹੈ। ਇਕ ਸਟੇਟਮੈਂਟ ਹੈ! ਜਿਹੜਾ ਸਟਾਈਲ ਨੂੰ ਦੂਜਿਆਂ ਤੋਂ ਵੱਖਰਾ ਬਣਾਏਗਾ। ਇਹ ਵਿਸ਼ੇਸ਼ ਸੰਗ੍ਰਹਿ ਡੈਸ਼ ਆਫ਼ ਕਲਰ ਨੂੰ ਜੋੜਨ ਅਤੇ ਹਰ ਦਿਨ ਨੂੰ ਵਿਸ਼ੇਸ਼ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਬੇਲਾ ਦੇ ਪੀਸ ਨਿਊਨਤਮ ਹਨ ਅਤੇ ਅੱਜ ਦੇ ਦੌਰ ਦਾ ਸਟਾਈਲ ਇਸ ਨੂੰ ਕੰਮ ਜਾਂ ਇਥੋਂ ਤੱਕ ਕਿ ਕੈਜ਼ੁਅਲ ਡਿਨਰ ਵੀ ਆਦਰਸ਼ ਬਣਾਉਂਦਾ ਹੈ। ਇਹ ਲਾਰੀਟ ਸਟਾਈਲ ਨੇਕਵੀਅਰ ਅਤੇ ਪਤਲੇ, ਹਲਕੇ ਭਾਰ ਵਾਲੇ ਝੁਮਕੇ ਰੋਜ਼ਾਨਾ ਦੇ ਆਧਾਰ 'ਤੇ ਭਾਰੀ ਡਿਜ਼ਾਈਨ ਦੇ ਗਹਿਣਿਆਂ ਦਾ ਵਧੀਆ ਵਿਕਲਪ ਬਣ ਗਏ ਹਨ। ਅੱਖਾਂ ਨੂੰ ਪਸੰਦ ਆਉਣ ਵਾਲੀ ਹਲਕੇ ਅਤੇ ਬਰੀਕ ਮਨਮੋਹਕ ਡਿਜ਼ਾਈਨਾਂ ਦੀ ਇੱਕ ਗੁੰਝਲਦਾਰ ਰਚਨਾ ਦੇ ਨਾਲ ਇਹ ਸੁੰਦਰ ਕਲੈਕਸ਼ਨ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਪਲਾਂ ਲਈ ਬਹਿਤਰੀਨ ਹਨ , ਜਿਸ ਵਿਚ ਡਿਨਰ ਪਲਾਨ ਤੋਂ ਲੈ ਕੇ ਦੋਸਤਾਂ ਦੇ ਨਾਲ ਖ਼ਰੀਦਦਾਰੀ , ਪਰਿਵਾਰ ਨਾਲ ਛੋਟੀ ਯਾਤਰਾ ਤੋਂ ਲੈ ਕੇ ਸੰਡੇ ਬੰਚ, ਘਰ ਵਿਚ ਛੋਟੇ ਸੈਲੀਬਰੇਸ਼ਨ ਨਾਲ ਵੀਕੇਂਡ ਪਾਰਟੀ ਜਾਂ ਡਿਨਰ ਡੇਟ ਸ਼ਾਮਲ ਹਨ।

ਸਿੰਗਲ ਅਤੇ ਲੇਅਰਡ ਨੈੱਕਲਸ, ਬ੍ਰੈਸਲੇਟ ਅਤੇ ਕੰਨਾਂ ਦੇ ਝੁਮਕੇ ਨਵੇਂ ਡਿਜ਼ਾਈਨ 14 ਕੈਰਟ ਰੋਜ਼ ਗੋਲਡ ਵਿਚ ਉਪਲੱਬਧ ਹਨ। ਇਸ ਵਿਚ ਮਦਰ-ਆਫ਼-ਪਰਲ ਐਕਸੇਂਟਸ ਦੇ ਨਾਲ ਪੇਰੀਡਾਟ ਗ੍ਰੀਨ ਅਤੇ ਅਮੈਥਿਸਟ ਪਰਪਲ ਕਲਰ ਦੇ ਸੈਮੀ-ਪ੍ਰੀਸ਼ਿਅਸ ਕਲਰ ਸਟੋਨ ਸ਼ਾਮਲ ਹਨ ਜਿਹੜੇ ਮਾਡਰਨ ਔਰਤਾਂ ਲਈ ਆਈਡਿਅਲ ਹਨ। ਡਿਜ਼ਾਈਨ ਨੂੰ ਮੋਟਿਫਸ ਦੇ ਮਿਨਿਮਲ ਯੂਜ਼ ਦੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਪ੍ਰਾਇਮਰੀ ਜਿਊਮੈਟਰੀ ਸ਼ੇਪਸ ਦੇ ਟਚ ਨਾਲ ਨੇਚਰ ਵਿਚ ਮਿਨਿਮਲਿਸਟਿਕ ਅਤੇ ਕਲਟਰ ਫਰੀ ਰੱਖਿਆ ਗਿਆ ਹੈ। ਜੈੱਮ ਸਟੋਰ ਨੂੰ ਸੁਰੱਖ਼ਿਅਤ ਰੱਖਣ ਲਈ ਡਿਜ਼ਾਈਨ ਵੀ ਖ਼ਾਸ ਤੌਰ 'ਤੇ ਬੇਜ਼ਲ  ਵਿਚ ਸੈੱਟ ਕੀਤੇ ਗਏ ਹਨ। ਸੰਗ੍ਰਹਿ ਦੀ ਕੀਮਤ ਰੇਂਜ ਸਿਰਫ਼ 5,500/- ਰੁਪਏ ਤੋਂ ਸ਼ੁਰੂ ਹੁੰਦੀ ਹੈ ਜਿਹੜੀ ਸਾਰਿਆਂ ਲਈ ਅਫੋਰਡਏਬਲ ਰੇਂਜ ਹੈ।

ਰਿਲਾਇੰਸ ਜਵੇਲਸ ਦੀ ਬੇਲਾ ਫਿਲਮ ਕਲੈਕਸ਼ਨ ਅਤੇ ਨਵੀਨਤਾਕਾਰੀ ਡਿਜ਼ਾਈਨ ਨੂੰ ਸੈਲੀਬ੍ਰੇਟ ਕਰਦੀ ਹੈ ਜੋ ਅੱਜ ਦੀਆਂ ਨੌਜਵਾਨ ਅਤੇ ਟਰੈਡੀ ਔਰਤਾਂ ਲਈ ਆਦਰਸ਼ ਹਨ।

ਫ਼ਿਲਮ ਦਾ ਲਿੰਕ :

ਗਾਹਕ ਦੇਸ਼ ਭਰ ਦੇ 150 ਸ਼ਹਿਰਾਂ ਵਿੱਚ 300 ਤੋਂ ਵੱਧ ਰਿਲਾਇੰਸ ਜਵੇਲਜ਼ ਸ਼ੋਅਰੂਮਾਂ ਅਤੇ SIS ਵਿੱਚ ਸ਼ਾਨਦਾਰ ਸੰਗ੍ਰਹਿ ਦੇ ਨਾਲ-ਨਾਲ ਰਿਲਾਇੰਸ ਜਵੇਲਜ਼ ਦੀ ਵੈੱਬਸਾਈਟ ਤੋਂ ਸੰਗ੍ਰਹਿ ਖਰੀਦ ਸਕਦੇ ਹਨ:  


ਨਵੇਂ ਸੰਗ੍ਰਹਿ ਬਾਰੇ ਦੱਸਦੇ ਹੋਏ ਰਿਲਾਇੰਸ ਜਵੇਲਜ਼ ਦੇ ਸੀਈਓ ਸੁਨੀਲ ਨਾਇਕ ਨੇ ਕਿਹਾ, “ਰਿਲਾਇੰਸ ਜਵੇਲਜ਼ ਵਿਖੇ, ਅੱਜ ਅਸੀਂ ਆਪਣੇ ਐਕਸਕਲੂਸਿਵ ਬੇਲਾ ਕਲੈਕਸ਼ਨ ਵਿੱਚ ਅੱਜ ਦੇ ਦੌਰ ਦੇ ਡਿਜ਼ਾਈਨਾਂ ਦੇ ਆਪਣੇ ਲੇਟੈਸਟ ਐਡੀਸ਼ਨ ਨੂੰ ਪੇਸ਼ ਕਰਕੇ ਬਹੁਤ ਖੁਸ਼ ਹਾਂ। ਇਸ ਕਲੈਕਸ਼ਨ ਦਾ ਹਰ ਡਿਜ਼ਾਈਨ ਅੱਜ ਦੀ ਨੌਜਵਾਨ ਮੁਟਿਆਰ ਦੇ ਮੰਗ ਦੇ ਹਿਸਾਬ ਨਾਲ ਸੁੰਦਰਤਾ ਅਤੇ ਸੈਂਸ ਆਫ਼ ਸਟਾਈਲ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਸੰਗ੍ਰਹਿ ਦਾ ਉਦੇਸ਼ ਹਰ ਦਿਨ ਨੂੰ ਰੰਗਾਂ ਦੇ ਨਾਲ ਉਹਨਾਂ ਲਈ ਸੱਚਮੁੱਚ ਖਾਸ ਬਣਾਉਣਾ ਹੈ। ਮਿਨਿਮਲਿਸਟਿਕ ਅਤੇ ਫੈਸ਼ਨਏਬਲ ਡਿਜ਼ਾਈਨ ਰੋਜ਼ਾਨਾ ਦਫ਼ਤਰੀ ਦਿੱਖ, ਬ੍ਰੰਚ, ਪਾਰਟੀਆਂ ਦੇ ਨਾਲ-ਨਾਲ ਫੈਸ਼ਨ ਫਾਰਵਰਡ ਮੁਟਿਆਰਾਂ ਦੇ ਕੈਜ਼ੁਅਲ ਲੁੱਕ ਨੂੰ ਪੂਰਾ ਕਰਨ ਲਈ ਆਈਡਿਅਲ ਹੋਣਗੇ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਵਾਰ-ਵਾਰ ਨਵੇਂ ਡਿਜ਼ਾਈਨ ਪੇਸ਼ ਕਰਦੇ ਰਹੀਏ ਤਾਂ ਜੋ ਜਦੋਂ ਗਾਹਕ ਰਿਲਾਇੰਸ ਜਵੇਲਜ਼ 'ਤੇ ਆਉਣ ਤਾਂ ਉਹ ਸਾਡੇ ਵਿਸ਼ਾਲ ਸੰਗ੍ਰਹਿ ਤੋਂ ਹਮੇਸ਼ਾ ਆਪਣੀ ਪਸੰਦ ਦੀ ਖਰੀਦਦਾਰੀ ਕਰ ਸਕਣ।

ਰਿਲਾਇੰਸ ਜਵੇਲਸ ਬਾਰੇ:

ਰਿਲਾਇੰਸ ਜਵੇਲਜ਼ ਭਾਰਤ ਦੀ ਪ੍ਰਮੁੱਖ ਰਿਟੇਲਰ ਰਿਲਾਇੰਸ ਰਿਟੇਲ ਲਿਮਿਟੇਡ ਦਾ ਇੱਕ ਹਿੱਸਾ ਹੈ। ਇਸ ਬ੍ਰਾਂਡ ਵਿਚ ਸੋਨੇ, ਹੀਰੇ ਅਤੇ ਚਾਂਦੀ ਦੇ ਗਹਿਣਿਆਂ ਦੇ ਸੰਗ੍ਰਹਿ ਦੀ ਸ਼ਾਨਦਾਰ ਅਤੇ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਉਪਲੱਬਧ ਹੈ। ਡਿਜ਼ਾਈਨ ਅਤੇ ਸ਼ਿਲਪਕਾਰੀ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਬ੍ਰਾਂਡ ਦਾ ਉਦੇਸ਼ ਸਾਡੇ ਗਾਹਕਾਂ ਨੂੰ ਕਲਾ, ਸ਼ਿਲਪਕਾਰੀ ਅਤੇ ਅਮੀਰ ਭਾਰਤੀ ਵਿਰਾਸਤ ਤੋਂ ਪ੍ਰੇਰਿਤ ਵਿਸ਼ੇਸ਼ ਅਤੇ ਵਿਲੱਖਣ ਡਿਜ਼ਾਈਨਰ ਸੰਗ੍ਰਹਿ ਦੀ ਪੇਸ਼ਕਸ਼ ਕਰਨਾ ਹੈ। ਰਿਲਾਇੰਸ ਜਵੇਲਸ ਆਪਣੇ ਗਾਹਕਾਂ ਦੇ ਜੀਵਨ ਦੇ ਹਰ ਖਾਸ ਪਲ ਨੂੰ ਮਨਾਉਣ ਵਿੱਚ ਵਿਸ਼ਵਾਸ ਰੱਖਦਾ ਹੈ।

ਰਿਲਾਇੰਸ ਜਵੇਲਜ਼ ਕੋਲ ਭਾਰਤ ਦੇ 150 ਸ਼ਹਿਰਾਂ ਵਿੱਚ 300 ਫਲੈਗਸ਼ਿਪ ਸ਼ੋਅਰੂਮ ਅਤੇ ਸ਼ਾਪ-ਇਨ ਦੁਕਾਨਾਂ ਹਨ। ਇਹ ਸ਼ੋਅਰੂਮ ਅਤੇ ਸ਼ਾਪ-ਇਨ ਦੁਕਾਨਾਂ ਚਲਾਉਂਦਾ ਹੈ ਅਤੇ ਤੇਜ਼ੀ ਨਾਲ ਵਧ ਰਿਹਾ ਹੈ। ਬ੍ਰਾਂਡ ਇਹ ਯਕੀਨੀ ਬਣਾਉਂਦਾ ਹੈ ਕਿ ਗਾਹਕਾਂ ਨੂੰ ਹਮੇਸ਼ਾ ਵਧੀਆ ਸੇਵਾਵਾਂ ਅਤੇ ਗਹਿਣਿਆਂ ਦੀ ਖਰੀਦਦਾਰੀ ਦਾ ਅਨੁਭਵ ਪ੍ਰਦਾਨ ਕਰਕੇ ਉਨ੍ਹਾਂ ਨੂੰ ਖੁਸ਼ ਕੀਤਾ ਜਾਵੇ। ਰਿਲਾਇੰਸ ਜਵੇਲਜ਼ 'ਤੇ, ਸੋਨਾ ਅਤੇ ਹੀਰੇ ਸਭ ਤੋਂ ਕਿਫਾਇਤੀ ਦਰਾਂ 'ਤੇ ਉਪਲਬਧ ਹਨ। ਜ਼ੀਰੋ-ਵੇਸਟ ਅਤੇ ਪ੍ਰਤੀਯੋਗੀ ਮੇਕਿੰਗ ਚਾਰਜ ਗਾਹਕਾਂ ਨੂੰ 100% ਸੰਤੁਸ਼ਟੀ ਦਿੰਦੇ ਹਨ। ਰਿਲਾਇੰਸ ਜਵੇਲਜ਼ ਹਰ ਪੀਸ ਵਿੱਚ 100% ਸ਼ੁੱਧਤਾ, ਪਾਰਦਰਸ਼ੀ ਕੀਮਤ ਅਤੇ ਗਾਰੰਟੀਸ਼ੁਦਾ ਗੁਣਵੱਤਾ ਦਾ ਭਰੋਸਾ ਦਿਵਾਉਂਦਾ ਹੈ। ਬ੍ਰਾਂਡ ਸਿਰਫ 100% BIS ਹਾਲਮਾਰਕਡ ਸੋਨੇ ਵਿੱਚ ਡੀਲ ਕਰਦਾ ਹੈ ਅਤੇ ਵਰਤਿਆ ਜਾਣ ਵਾਲਾ ਹਰ ਹੀਰਾ ਸੁਤੰਤਰ ਪ੍ਰਮਾਣੀਕਰਣ ਪ੍ਰਯੋਗਸ਼ਾਲਾ ਦੁਆਰਾ ਪ੍ਰਮਾਣਿਤ ਹੁੰਦਾ ਹੈ। ਸਾਰੇ ਰਿਲਾਇੰਸ ਜਵੇਲਸ ਸ਼ੋਅਰੂਮਾਂ ਵਿੱਚ ਮੁਰੰਮਤ ਲਈ QC ਟੈਕ ਰੂਮ, ਗੋਲਡ ਸ਼ੁੱਧਤਾ ਮੁਲਾਂਕਣ ਲਈ ਕੈਰੇਟ ਮੀਟਰ ਆਪਣੇ ਗਾਹਕਾਂ ਲਈ ਮੁਫ਼ਤ ਹਨ। ਇਸ ਤੋਂ ਇਲਾਵਾ ਬ੍ਰਾਂਡ ਹਰ ਖਰੀਦ 'ਤੇ ਲਾਇਲਟੀ ਪੁਆਇੰਟ ਵੀ ਦਿੰਦਾ ਹੈ।

ਹਰੇਕ ਸੰਗ੍ਰਹਿ ਵਿੱਚ ਇੱਕ ਸ਼ਾਨਦਾਰ ਵਿਭਿੰਨਤਾ ਦੇ ਨਾਲ, ਰਿਲਾਇੰਸ ਜਵੇਲਜ਼ ਕੋਲ ਹਰ ਸ਼ਖਸੀਅਤ ਅਤੇ ਹਰ ਮੌਕੇ ਲਈ ਗਹਿਣਾ ਹੈ।

ਹੋਰ ਜਾਣਕਾਰੀ ਲਈ ਵਿਜ਼ਿਟ ਕਰੋ : 

Face Book :

 


Instagram :

https://www.instagram.com/reliancejewels/
You Tube:Visit and Subscribe 

ਇਹ ਵੀ ਪੜ੍ਹੋ :
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News